ਮੁਸਲਿਮ ਭਾਈਚਾਰੇ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਨਫਰਤੀ ਬਿਆਨਬਾਜ਼ੀ ਕਾਰਣ ਗਊ ਰਕਸ਼ਾ ਦਲ ਦਾ ਸੂਬਾ ਪ੍ਰਧਾਨ ਗ੍ਰਿਫ਼ਤਾਰ

ਮੁਸਲਿਮ ਭਾਈਚਾਰੇ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਨਫਰਤੀ ਬਿਆਨਬਾਜ਼ੀ ਕਾਰਣ ਗਊ ਰਕਸ਼ਾ ਦਲ ਦਾ ਸੂਬਾ ਪ੍ਰਧਾਨ ਗ੍ਰਿਫ਼ਤਾਰ

ਅੰਮ੍ਰਿਤਸਰ ਟਾਈਮਜ਼

ਰਾਜਪੁਰਾ: ਇਥੋਂ ਦੀ ਸਿਟੀ ਪੁਲੀਸ ਨੇ ਸੋਸ਼ਲ ਮੀਡੀਆ 'ਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਭੜਕਾਊ ਬਿਆਨਬਾਜ਼ੀ ਕਰਨ ਦੇ ਦੋਸ਼ ਤਹਿਤ ਗਊ ਰਕਸ਼ਾ ਦਲ ਦੇ ਸੂਬਾ ਪ੍ਰਧਾਨ ਸਤੀਸ਼ ਕੁਮਾਰ ਨੂੰ ਗ੍ਰਿਫ਼ਤਾਰ ਵਿਚ ਲਿਆ ਹੈ। ਨਸੀਬ ਅਲੀ ਵਾਸੀ ਨੇੜੇ ਜਾਮਾ ਮਸਜਿਦ ਸ਼ਾਮ ਨਗਰ ਰਾਜਪੁਰਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਤੀਸ਼ ਕੁਮਾਰ ਨੇ ਮੁਸਲਿਮ ਭਾਈਚਾਰੇ ਖ਼ਿਲਾਫ਼ ਭੜਕਾਊ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜਿਸ ਕਾਰਨ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪੁਲੀਸ ਨੇ ਨਸੀਬ ਅਲੀ ਦੇ ਬਿਆਨਾ ਦੇ ਆਧਾਰ 'ਤੇ ਸਤੀਸ਼ ਕੁਮਾਰ  ਰਾਜਪੁਰਾ ਖ਼ਿਲਾਫ਼  ਮੁਕਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਤੀਸ਼ ਗਊ ਰਕਸ਼ਾ ਦਲ ਦਾ ਸੂਬਾ ਪ੍ਰਧਾਨ ਹੈ ਤੇ ਕੁਝ ਸਮਾਂ ਪਹਿਲਾਂ ਹੀ ਤਿੰਨ ਸਾਲ ਦੀ ਜੇਲ੍ਹ ਕੱਟ ਚੁਕਿਆ  ਹੈ।