ਐੱਨਆਰਆਈਜ਼ ਦੀ ਬੇਭਰੋਸਗੀ ਨੂੰ ਦੂਰ ਕਰਨ ਲਈ ਹੀ ਪੰਜਾਬ ਸਰਕਾਰ ਵੈੱਬ ਪੋਰਟਲ ਖੋਲ੍ਹੇਗੀ 

ਐੱਨਆਰਆਈਜ਼ ਦੀ ਬੇਭਰੋਸਗੀ ਨੂੰ ਦੂਰ ਕਰਨ ਲਈ ਹੀ ਪੰਜਾਬ ਸਰਕਾਰ ਵੈੱਬ ਪੋਰਟਲ ਖੋਲ੍ਹੇਗੀ 

 *ਪੰਜਾਬ ਆਉਣ ਪ੍ਰਵਾਸੀ ਪੰਜਾਬੀਆਂ ਲਈ ਚੰਨੀ ਸਰਕਾਰ ਦਾ ਐਲਾਨ                                  

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ : ਪੰਜਾਬ ਨਾਲੋਂ ਟੁੱਟ ਰਹੀ ਐੱਨ. ਆਰ. ਆਈਜ਼ ਦੀ ਤੀਜੀ ਪੀੜ੍ਹੀ ਨੂੰ ਆਪਣੀ ਮਿੱਟੀ ਨਾਲ ਜੋੜਨ ਲਈ ਪੰਜਾਬ ਸਰਕਾਰ ਇਕ ਐੱਨ. ਆਰ. ਆਈ. ਵੈੱਬ ਸਾਈਟ ਖੋਲ੍ਹਣ ਜਾ ਰਹੀ ਹੈ। ਇਸ ਵੈੱਬਸਾਈਟ ਰਾਹੀਂ ਐੱਨ. ਆਰ. ਆਈ. ਆਪਣੇ ਇਲਾਕੇ ਨਾਲ ਸੰਬੰਧਤ ਕਿਸੇ ਵੀ ਅਫ਼ਸਰ ਜਾਂ ਸੰਬੰਧਤ ਮਹਿਕਮੇ ਦੇ ਅਧਿਕਾਰੀ ਨਾਲ ਗੱਲਬਾਤ ਕਰ ਸਕਦੇ ਹਨ। ਜੇਕਰ ਉਨ੍ਹਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਫੋਨ ਰਾਹੀਂ ਸੰਪਰਕ ਕਰਕੇ ਆਪਣੀ ਸਮੱਸਿਆ ਦਾ ਹੱਲ ਕਰਵਾ ਸਕਦੇ ਹਨ। ਇਹ ਗੱਲ   ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਨੇ ਆਖੀ। ਉਨ੍ਹਾਂ ਕਿਹਾ ਕਿ ਦੇਖਣ ’ਚ ਆਇਆ ਹੈ ਕਿ ਐੱਨ. ਆਰ. ਆਈਜ਼ ਦੀ ਤੀਜੀ ਪੀੜ੍ਹੀ ਲਗਾਤਾਰ ਪੰਜਾਬ ਨਾਲੋਂ ਟੁੱਟ ਰਹੀ ਹੈ ਅਤੇ ਉਹ ਆਪਣੀਆਂ ਜਾਇਦਾਦਾਂ ਵੇਚ ਰਹੀ ਹੈ। ਉਹ ਸਿਰਫ ਬੇਭਰੋਸਗੀ ਕਾਰਨ ਹੀ ਇਹ ਕਦਮ ਚੁੱਕ ਰਹੇ ਹਨ। ਐੱਨ. ਆਰ. ਆਈਜ਼ ਦੀ ਬੇਭਰੋਸਗੀ ਨੂੰ ਦੂਰ ਕਰਨ ਲਈ ਹੀ ਪੰਜਾਬ ਸਰਕਾਰ ਵੈੱਬ ਪੋਰਟਲ ਖੋਲ੍ਹਣ ਜਾ ਰਹੀ ਹੈ।