ਪੰਜਾਬ ਪੁਲਿਸ ਨੇ ਛੱਡੀ ਨਵੀਂ ਛੁਰਲੀ  ਆਖਿਆ   *ਪੰਜਾਬ ਚੋਣਾਂ ’ਚ ਵੱਡੇ ਖਾੜਕੂ ਰਣਜੀਤ ਸਿੰਘ ਹਮਲਾ ਕਰਨ ਦੇ ਚੱਕਰ 'ਚ ਸੀ                        

ਪੰਜਾਬ ਪੁਲਿਸ ਨੇ ਛੱਡੀ ਨਵੀਂ ਛੁਰਲੀ  ਆਖਿਆ   *ਪੰਜਾਬ ਚੋਣਾਂ ’ਚ ਵੱਡੇ ਖਾੜਕੂ  ਰਣਜੀਤ ਸਿੰਘ ਹਮਲਾ ਕਰਨ ਦੇ ਚੱਕਰ  'ਚ ਸੀ                        

 ★ਗ੍ਰਿਫ਼ਤਾਰ ਸਾਥੀ ਗੋਪੀ ਦੇ ਕਬੂਲਨਾਮੇ ਨੇ ਉਡਾਏ ਸੁਰੱਖਿਆ ਏਜੰਸੀਆਂ ਦੇ ਹੋਸ਼

ਅੰਮ੍ਰਿਤਸਰ ਟਾਈਮਜ਼    

ਅੰਮ੍ਰਿਤਸਰ : ਸਪੈਸ਼ਲ ਆਪਰੇਸ਼ਨ ਸੈੱਲ ਦੀ ਟੀਮ ਨੇ ਦੋ ਗ੍ਰਨੇਡਾਂ ਸਮੇਤ ਫੜੇ ਗਏ  ਰਣਜੀਤ ਸਿੰਘ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਮੁਕਤਸਰ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਾਰੰਟ ’ਤੇ ਗਿ੍ਫਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ ਦੇ ਸਬੰਧ ਤਰਨ ਤਾਰਨ ਨਾਲ ਹੋਣ ਕਾਰਨ ਸੁਰੱਖਿਆ ਏਜੰਸੀਆਂ ਅੱਗੇ ਕਈ ਰਾਜ਼ ਸਾਹਮਣੇ ਆਏ ਹਨ। ਪਤਾ ਲੱਗਾ ਹੈ ਕਿ ਰਣਜੀਤ ਅਤੇ ਗੁਰਪ੍ਰੀਤ ਦੇ ਕੁਝ ਸਾਥੀ ਪੰਜਾਬ ਦੀਆਂ ਕਈ ਜੇਲ੍ਹਾਂ ਵਿਚ ਬੰਦ ਰਹਿ ਕੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਨਾਲ ਹੀ ਨਹੀਂ ਬਲਕਿ ਇੰਗਲੈਂਡ, ਕੈਨੇਡਾ ਅਤੇ ਹੋਰਨਾਂ ਦੇਸ਼ਾਂ ਵਿਚ ਬੈਠੇ ਖਾਲਿਸਤਾਨੀਆਂ ਨਾਲ ਆਸਾਨੀ ਨਾਲ ਸੰਪਰਕ ਕਰ ਰਹੇ ਹਨ।  ਰਣਜੀਤ ਸਿੰਘ ਅਤੇ ਤਰਨ ਤਾਰਨ ਦੇ ਜਗਤਪੁਰਾ ਪਿੰਡ ਦੇ ਗੁਰਪ੍ਰੀਤ ਸਿੰਘ ਗੋਪੀ ਨੂੰ ਸੋਮਵਾਰ ਦੀ ਸ਼ਾਮ ਐੱਸਐੱਸਓਸੀ ਨੇ ਕੋਰਟ ਵਿਚ ਪੇਸ਼ ਕੀਤਾ ਹੈ।ਕੋਰਟ ਨੇ ਰਣਜੀਤ ਸਿੰਘ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਵਧਾਇਆ ਹੈ ਜਦਕਿ ਗੁਰਪ੍ਰੀਤ ਸਿੰਘ ਨੂੰ ਦੋ ਦਸੰਬਰ ਤਕ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਨੂੰ ਵੀ ਗ੍ਰਨੇਡ ਨਾਲ ਕਾਬੂ ਕੀਤਾ ਗਿਆ ਸੀ। ਪੰਜਾਬ ਪੁਲਿਸ ਦੀ ਖੁਫੀਆ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਣਜੀਤ ਸਿੰਘ ਅਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਨੇ ਜੁਆਇੰਟ ਇੰਟੈਰੋਗੇਸ਼ਨ ਸੈਂਟਰ (ਜੇਆਈਸੀ) ’ਚ ਕਈ ਰਾਜ਼ ਉਗਲੇ ਹਨ। ਮੁਲਜ਼ਮਾਂ ਦੇ ਕਬੂਲਨਾਮੇ ਤੋਂ ਸੁਰੱਖਿਆ ਏਜੰਸੀਆਂ ਦੇ ਹੋਸ਼ ਉੱਡ ਗਏ ਹਨ।ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸਐੱਸਓਸੀ ਦੇ ਅਧਿਕਾਰੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ। ਜਾਂਚ ਟੀਮ ਦੇ ਇਕ ਅਫਸਰ ਨੇ ਦੱਸਿਆ ਕਿ ਰਣਜੀਤ ਸਿੰਘ ਆਉਣ ਵਾਲੀਆਂ ਚੋਣਾਂ ਵਿਚ ਕਿਸੇ ਵੱਡੇ  ਹਮਲੇ ਨੂੰ ਅੰਜਾਮ ਦੇਣ ਦੇ ਚੱਕਰ ਵਿਚ ਸੀ। ਇਸ ਦੇ ਲਈ ਉਸ ਨੂੰ ਇੰਗਲੈਂਡ ਤੋਂ ਆਦੇਸ਼ ਮਿਲੇ ਸਨ, ਸਿਰਫ ਉਸ ਨੂੰ ਲੋਕੇਸ਼ਨ ਅਤੇ ਦਿਨ ਭੇਜਿਆ ਜਾਣਾ ਬਾਕੀ ਸੀ ਕਿ ਉਹ ਪੁਲਿਸ ਦੇ ਹੱਥੇ ਚੜ੍ਹ ਗਿਆ।

ਤਿੰਨ ਟੀਮਾਂ ਕਰ ਰਹੀਆਂ ਨੇ ਜਾਂਚ

ਪਤਾ ਲੱਗਾ ਹੈ ਕਿ ਰਣਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਲੈ ਕੇ ਮਾਲ ਮੰਡੀ ਦੇ ਜੁਆਇੰਟ ਇੰਟੈਰੋਗੇਸ਼ਨ ਸੈਂਟਰ ’ਚ ਪੰਜਾਬ ਪੁਲਿਸ ਦੀਆਂ ਤਿੰਨ ਟੀਮਾਂ ਜਾਂਚ ਕਰ ਰਹੀਆਂ ਹਨ। ਦੋ ਟੀਮਾਂ ਰਣਜੀਤ ਅਤੇ ਗੋਪੀ ਦੇ ਸੰਪਰਕ ਜਾਂਚ ਰਹੀਆਂ ਹਨ ਜਦਕਿ ਪੁਲਿਸ ਦੀ ਇਕ ਟੀਮ ਵਿਦੇਸ਼ ਤੋਂ ਹੋਣ ਵਾਲੀ ਫੰਡਿੰਗ ਅਤੇ ਹਵਾਲਾ ਕਾਰੋਬਾਰੀਆਂ ਦਾ ਡਾਟਾ ਇਕੱਠਾ ਕਰ ਰਹੀ ਹੈ। ਮਾਮਲਾ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੋਣ ਕਾਰਨ ਦੇਸ਼ ਦੀਆਂ ਹੋਰ ਖੁਫੀਆ ਏਜੰਸੀਆਂ ਵੀ ਉਕਤ ਮਾਮਲੇ ’ਤੇ ਪਲ-ਪਲ ਦੀ ਖਬਰ ਲੈ ਰਹੀਆਂ ਹਨ।