ਬਰਤਾਨੀਆ ਅਤੇ ਯੂਰਪੀਨ ਸੰਘ ਵਿੱਚ ਨਵੀਂ 'ਬਰੈਕਸਿਟ' ਸੰਧੀ ਹੋਈ; ਲੇਬਰ ਪਾਰਟੀ ਨੇ ਵਿਰੋਧ ਦਾ ਐਲਾਨ ਕੀਤਾ

ਬਰਤਾਨੀਆ ਅਤੇ ਯੂਰਪੀਨ ਸੰਘ ਵਿੱਚ ਨਵੀਂ 'ਬਰੈਕਸਿਟ' ਸੰਧੀ ਹੋਈ; ਲੇਬਰ ਪਾਰਟੀ ਨੇ ਵਿਰੋਧ ਦਾ ਐਲਾਨ ਕੀਤਾ

ਲੰਡਨ: ਬਰਤਾਨੀਆ ਅਤੇ ਯੂਰਪੀਨ ਸੰਘ ਦਰਮਿਆਨ ਨਵੀਂ ਬਰੈਕਸਿਟ ਸੰਧੀ ਹੋ ਗਈ ਹੈ। ਇਸ ਨਵੀਂ ਸੰਧੀ ਦੀ ਪੁਸ਼ਟੀ ਯੂਰਪੀਨ ਕਮਿਸ਼ਨ ਦੇ ਪ੍ਰਧਾਨ ਜੀਨ ਕਲੌਡ ਜਨਕਰ ਨੇ ਕੀਤੀ। 

ਉਹਨਾਂ ਕਿਹਾ, "ਜਿੱਥੇ ਇੱਛਾ ਹੈ, ਉੱਥੇ ਸੰਧੀ ਹੈ- ਜੋ ਸਾਡੀ ਵੀ ਹੋ ਗਈ ਹੈ। ਇਹ ਇੱਕ ਸਪਸ਼ਟ ਅਤੇ ਨਿਰਪੱਖ ਸਮਝੌਤਾ ਹੈ ਜੋ ਯੂਰਪੀਨ ਸੰਘ ਅਤੇ ਯੂ.ਕੇ ਦਰਮਿਆਨ ਹੋਇਆ ਹੈ ਅਤੇ ਇਹ ਸਮਝੌਤਾ ਸਾਡੀ ਹੱਲ ਲੱਭਣ ਦੀ ਵਚਨਬੱਧਤਾ ਦੀ ਗਵਾਹੀ ਭਰਦਾ ਹੈ।"

ਉਹਨਾਂ ਕਿਹਾ ਕਿ ਉਹ ਯੂਰਪੀਨ ਕਾਉਂਸਲ ਨੂੰ ਇਸ ਸੰਧੀ ਨੂੰ ਪ੍ਰਵਾਨ ਕਰਨ ਲਈ ਸਿਫਾਰਿਸ਼ ਕਰਨਗੇ। ਦੱਸ ਦਈਏ ਕਿ ਅੱਜ ਯੂਰਪੀਨ ਕਾਉਂਸਲ ਦੀ ਬੈਠਕ ਹੋਵੇਗੀ। 

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਨੇ ਕਿਹਾ ਹੈ ਕਿ ਇਹ ਇੱਕ ਮਹਾਨ ਸੰਧੀ ਹੈ। 

ਹੁਣ ਇਸ ਸੰਧੀ 'ਤੇ ਬਰਤਾਨੀਆ ਦੀ ਪਾਰਲੀਮੈਂਟ ਵਿੱਚ ਸ਼ਨੀਵਾਰ ਨੂੰ ਵੋਟਾਂ ਪੈਣਗੀਆਂ। ਬਰਤਾਨੀਆ ਦੀ ਸੰਸਦ ਵਿੱਚ ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਦੇ ਮੁਖੀ ਜੇਰੇਮੀ ਕੋਰਬਿਨ ਨੇ ਇਸ ਸੰਧੀ ਨੂੰ ਬਰਤਾਨੀਆ ਦੇ ਹਿੱਤਾਂ ਦੇ ਖਿਲਾਫ ਦਸਦਿਆਂ ਇਸ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।