ਸ਼ਿਵ ਸੈਨਾ ਦਾ ਭਾਜਪਾ ਨੂੰ ਸਾਫ ਜਵਾਬ; ਸਰਕਾਰ ਬਣਾਉਣੀ ਹੈ ਤਾਂ ਅੱਧੋ-ਅੱਧ ਕਰੋ

ਸ਼ਿਵ ਸੈਨਾ ਦਾ ਭਾਜਪਾ ਨੂੰ ਸਾਫ ਜਵਾਬ; ਸਰਕਾਰ ਬਣਾਉਣੀ ਹੈ ਤਾਂ ਅੱਧੋ-ਅੱਧ ਕਰੋ

ਮੁੰਬਈ: ਸ਼ਿਵ ਸੈਨਾ ਦੇ ਵਿਧਾਇਕ ਦਲ ਦੀ ਬੈਠਕ ਮਗਰੋਂ ਸ਼ਿਵ ਸੈਨਾ ਦੇ ਵਿਧਾਇਕਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਾ ਅਹੁਦਾ ਪਾਰਟੀ ਦੇ ਆਗੂ ਅਤੇ ਵਰੇਲੀ ਸੀਟ ਤੋਂ ਵਿਧਾਇਕ ਬਣੇ ਆਦਿਤਿਯਾ ਠਾਕਰੇ ਨੂੰ ਦੇਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਪ੍ਰਮੁੱਖ ਉੱਧਵ ਠਾਕਰੇ ਪਹਿਲਾਂ ਹੀ ਭਾਜਪਾ ਨਾਲ ਗਠਜੋੜ ਸਰਕਾਰ ਬਣਾਉਣ ਲਈ ਸੱਤਾ ਵਿੱਚ 50-50 ਫੀਸਦੀ ਭਾਗੀਦਾਰੀ ਦੀ ਮੰਗ ਕਰ ਚੁੱਕੇ ਹਨ। 

ਸ਼ਿਵ ਸੈਨਾ ਨੇ ਕਿਹਾ ਹੈ ਕਿ ਸੱਤਾ ਵਿੱਚ ਬਰਾਬਰੀ ਭਾਗੀਦਾਰੀ ਦੇ ਨਾਲ ਹੀ ਮੁੱਖ ਮੰਤਰੀ ਦਾ ਅਹੁਦਾ ਵੀ ਦੋਵਾਂ ਪਾਰਟੀਆਂ ਲਈ ਢਾਈ-ਢਾਈ ਸਾਲ ਵਾਸਤੇ ਵੰਡਿਆ ਜਾਵੇ ਅਤੇ ਇਸ ਲਈ ਲਿਖਤੀ ਸਮਝੌਤਾ ਕੀਤਾ ਜਾਵੇ। 

ਮਹਾਰਾਸ਼ਟਰ ਚੋਣਾਂ ਵਿੱਚ ਭਾਜਪਾ ਨੂੰ 105 ਸੀਟਾਂ ਮਿਲੀਆਂ ਹਨ ਜੋ ਕਿ ਪਿਛਲੀ ਵਾਰ ਨਾਲੋਂ 17 ਸੀਟਾਂ ਘੱਟ ਹਨ ਜਦਕਿ ਸ਼ਿਵ ਸੈਨਾ ਨੇ 56 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਹੈ। 

ਦੂਜੇ ਪਾਸੇ ਐਨਸੀਪੀ ਨੂੰ 54 ਸੀਟਾਂ ਜਦਕਿ ਕਾਂਗਰਸ ਨੂੰ 44 ਸੀਟਾਂ ਮਿਲੀਆਂ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।