ਕੀ ਵਿਦਿਆਰਥੀਆਂ ਨੂੰ ਸ਼ਹੀਦ ਫ਼ੂਲਨ ਦੇਵੀ ਦੀ ਬਰਸੀ ਮਨਾਉਣ ਦਾ ਵੀ ਹੱਕ ਨਹੀਂ?

ਕੀ ਵਿਦਿਆਰਥੀਆਂ ਨੂੰ ਸ਼ਹੀਦ ਫ਼ੂਲਨ ਦੇਵੀ ਦੀ ਬਰਸੀ ਮਨਾਉਣ ਦਾ ਵੀ ਹੱਕ ਨਹੀਂ?

ਤਾਨਾਸ਼ਾਹੀ ਮੋਦੀ ਹਕੂਮਤ ਦਾ ਦੋਗਲਾ ਕਿਰਦਾਰ

ਤਾਨਾਸ਼ਾਹੀ ਮੋਦੀ ਹਕੂਮਤ ਦਾ ਦੋਗਲਾ ਕਿਰਦਾਰ, ਦੂਜੇ ਪਾਸੇ ਏ.ਬੀ.ਵੀ.ਪੀ. ਦੇ ਸਮਾਗਮ ਨੂੰ ਪੁਲਿਸ ਤੇ ਯੂਨੀਵਰਸਿਟੀ ਵੱਲੋਂ ਪੂਰਨ ਹਿਮਾਇਤ ਤੇ ਸੇਵਾ। ਕਿੱਥੇ ਗਿਆ ਵਿਚਾਰਾਂ ਦਾ ਯੁੱਗ? ਕੀ ਵਿਚਾਰ ਪ੍ਰਗਟ ਕਰਨ ਦਾ ਹੱਕ ਬਹੁ-ਗਿਣਤੀ ਨਾਲ ਸਬੰਧਤ ਜਾਂ ਫ਼ਿਰਕੂ ਤਾਨਾਸ਼ਾਹੀ ਮੋਦੀ ਹਕੂਮਤ ਨਾਲ ਰਾਬਤਾ ਰੱਖਣ ਵਾਲੇ ਲੋਕਾਂ ਨੂੰ ਹੀ ਹੈ?

ਅੱਜ ਦਿੱਲੀ ਯੂਨੀਵਰਸਿਟੀ ਵਿਚ ‘ਆਰਟਸ ਫੈਕਲਟੀ ਡੀ.ਯੂ.’ ਤੇ ਸਾਂਝੇ ਤੌਰ ’ਤੇ ਹੋਰ ਵਿਦਿਆਰਥੀਆਂ ਵੱਲੋਂ ਮਨੂੰਵਾਦ ਦੇ ਜ਼ੁਲਮਾਂ ਦੀ ਪੀੜ੍ਹਤ ਤੇ ‘ਬ੍ਰਾਹਮਣਵਾਦ’ ਦੇ ਬਲਾਤਕਾਰੀਆਂ ਨੂੰ ਮਾਰ ਕੇ ਆਪਣੀ ਲੁੱਟੀ ਹੋਈ ਪੱਤ ਦਾ ਬਦਲਾ ਲੈਣ ਵਾਲੀ ਮਹਾਨ ਔਰਤ ਸ਼ਹੀਦ ਫੂਲਨ ਰਾਣੀ ਦੀ ਬਰਸੀ ਮਨਾਈ ਜਾਣ ਦਾ ਪ੍ਰੋਗਰਾਮ ਸੀ, ਦਿੱਲੀ ਪੁਲਿਸ ਨੇ ਪ੍ਰੋਗਰਾਮ ਸ਼ੁਰੂ ਹੁੰਦਿਆਂ ਹੀ ਜੇ.ਐਨ.ਯੂ. ਰਿਸਚਰਚ ਸਿਕਾਲਰ ਕੰਚਨਾ ਯਾਦਵ, ਸਹਾਇਕ ਪ੍ਰੋ. ਸੰਤੋਸ ਯਾਦਵ, ਡਾ. ਕਪਿਲਾ ਤੇ ਹੋਰਾਂ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਲੈ ਲਿਆ।

ਪੰਜਾਬ ਤੋਂ ਜਾ ਕੇ ਇਸ ਯੂਨੀਵਰਸਿਟੀ ’ਵਿਚ ਪੀ.ਐਚ.ਡੀ. ਕਰ ਰਹੀ ਵਿਦਿਆਰਥਣ ਰਾਜਵੀਰ ਕੌਰ ਨੇ ਦੱਸਿਆ ਕਿ ਹੁਣ ਉਹਨਾਂ ਨੂੰ ਮੁਕੱਦਮਾ ਦਰਜ਼ ਕਰਨ ਦੀਆਂ ਧਮਕਦੀਆਂ ਦਿੱਤੀਆਂ ਜਾ ਰਹੀਆਂ ਹਨ। ਵਿਦਿਆਰਥੀਆਂ ਨੇ ਇਹ ਵੀ ਦੱਸਿਆ ਕਿ ਦੂਜੇ ਪਾਸੇ ਆਰ.ਐਸ.ਐਸ. ਦਾ ਵਿਦਿਆਰਥੀ ਵਿੰਗ ‘ਆਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ’ ਦਾ ਵੀ ਯੂਨੀਵਰਸਿਟੀ ਵਿਚ ਸਵੇਰ ਤੋਂ ਪ੍ਰੋਗਰਾਮ ਹੋ ਰਿਹਾ ਹੈ, ਜਿਸ ਵਿਚ ਫ਼ਿਰਕੂ ਭਾਸਣ ਹੋ ਰਹੇ ਨੇ ਪਰ ਪੁਲਿਸ ਪ੍ਰਸ਼ਾਸਨ ਤੇ ਯੂਨੀਵਰਸਿਟੀ ਪ੍ਰਸਾਸਨ ਉਹਨਾਂ ਦੀ ਸੇਵਾ ਕਰ ਰਿਹਾ ਹੈ।ਸਾਥੀਓ ਇਹੀ ਤਾਂ ਮਨੂੰਵਾਦੀਆਂ, ਬ੍ਰਾਹਮਣਵਾਦੀਆਂ, ਫ਼ਿਰਕੂ ਤਾਨਾਸਾਹੀ ਹਾਕਮਾਂ ਦੀ ਸਾਡੇ ਸੂਦਰਾਂ ਨਾਲ, ਘੱਟ ਗਿਣਤੀਆਂ ਨਾਲ ਟੱਕਰ ਹੈ।ਕੀ ਸ਼ਹੀਦ ਫ਼ੂਲਨ ਦੇਵੀ ਦੇ ਸਮਰੱਥਕਾਂ ਨੂੰ ਉਹਨਾਂ ਦੀ ਬਰਸੀ ਮਨਾਉਣ ਦਾ ਵੀ ਹੱਕ ਨਹੀਂ। ਇਸ ਦੀ ਸਖ਼ਤ ਨਿੰਦਿਆ ਕਰੋ।

 

ਬਲਜਿੰਦਰ ਸਿੰਘ ਕੋਟਭਾਰਾ, ਪੱਤਰਕਾਰ।