ਭਾਰਤੀ ਜੇਲ੍ਹ ਵਿੱਚ ਬੰਦ ਬਰਤਾਨਵੀ ਸਿੱਖ ਨੌਜਵਾਨ ਜੱਗੀ ਜੌਹਲ ਨੂੰ ਮਿਲਣ ਅਦਾਲਤ ਪਹੁੰਚੇ ਬ੍ਰਿਟਿਸ਼ ਅੰਬੈਸੀ ਦੇ ਨੁਮਾਂਇੰਦੇ

ਭਾਰਤੀ ਜੇਲ੍ਹ ਵਿੱਚ ਬੰਦ ਬਰਤਾਨਵੀ ਸਿੱਖ ਨੌਜਵਾਨ ਜੱਗੀ ਜੌਹਲ ਨੂੰ ਮਿਲਣ ਅਦਾਲਤ ਪਹੁੰਚੇ ਬ੍ਰਿਟਿਸ਼ ਅੰਬੈਸੀ ਦੇ ਨੁਮਾਂਇੰਦੇ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਆਰਐੱਸਐੱਸ ਅਤੇ ਹੋਰ ਹਿੰਦੁਤਵੀ ਜਥੇਬੰਦੀਆਂ ਨਾਲ ਸਬੰਧਿਤ ਆਗੂਆਂ ਦੇ ਕਤਲ ਮਾਮਲਿਆਂ 'ਚ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨਾਂ ਜਗਤਾਰ ਸਿੰਘ ਜੱਗੀ ਜੌਹਲ, ਰਮਨਦੀਪ ਸਿੰਘ ਬੱਗਾ, ਅਮਨਿੰਦਰ ਸਿੰਘ, ਰਵੀ ਕਾਲਾ, ਪਹਾੜ ਸਿੰਘ ਅਤੇ ਹਰਦੀਪ ਸਿੰਘ ਸ਼ੇਰਾ ਸਮੇਤ ਹੋਰ ਬੰਦੀ ਸਿੰਘਾਂ ਨੂੰ  ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਜੱਜ ਰਮੇਸ਼ ਸਿਆਲ ਦੀ ਅਦਾਲਤ ਅੰਦਰ ਵੱਖ-ਵੱਖ ਕੇਸਾਂ ਦੀਅਾਂ ਵੱਖ-ਵੱਖ ਧਾਰਾਵਾਂ ਅਧੀਨ ਸਮੇਂ ਤੋਂ ਤਕਰੀਬਨ ਇੱਕ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਅਾ।

ਅਦਾਲਤ ਅੰਦਰ ਜੱਗੀ ਜੌਹਲ ਨੂੰ ਮਿਲਣ ਲੲੀ ਉੱਚੇਚੇ ਤੌਰ 'ਤੇ ਬ੍ਰਿਟੀਸ਼ ਅੰਬੈਸੀ ਤੋਂ ਨੁਮਾਂਇੰਦੇ ਅਦਾਲਤ ਪਹੁੰਚੇ ਸਨ ਤੇ ਉਹਨਾਂ ਨੇ ਜੱਗੀ ਨਾਲ ਮਿਲਕੇ ਮਾਮਲੇ ਦੀ ਜਾਣਕਾਰੀ ਲਈ।

ਜ਼ਿਕਰਯੋਗ ਹੈ ਕਿ ਇਹਨਾਂ ਬੰਦੀ ਸਿੰਘਾਂ ਦੇ ਸਮੂਹ ਮਾਮਲੇ ਪੰਜਾਬ ਰਾਜ ਨਾਲ ਸੰਬੰਧਤ ਹਨ, ਪਰ ਐਨਆਈਏ ਵਲੋਂ ਇਹਨਾਂ ਸਾਰੇ ਕੈਦੀਆਂ ਨੂੰ ਪੰਜਾਬ ਤੋਂ ਦੂਰ ਦਿੱਲੀ ਦੀ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਅਜਿਹਾ ਸਿਰਫ ਕੈਦੀਆਂ ਦੀ ਪੈਰਵਾਈ ਕਰ ਰਹੇ ਲੋਕਾਂ ਨੂੰ ਖੱਜਲ ਖੁਆਰ ਕਰਕੇ ਉਹਨਾਂ ਦੀ ਪੈਰਵਾਈ 'ਤੇ ਅਸਰ ਪਾਉਣ ਲਈ ਕੀਤਾ ਜਾਂਦਾ ਹੈ।

ਅਜ ਚਲੇ ਮਾਮਲੇ ਵਿਚ ਸਿੰਘਾਂ ਵਲੋ ਵਕੀਲ ਜਸਪਾਲ ਸਿੰਘ ਮੰਝਪੁਰ, ਪਰਮਜੀਤ ਸਿੰਘ, ਮਨਪ੍ਰੀਤ ਸਿੰਘ, ਬੰਕਿਮ ਕੁਲਸ਼੍ਰੇਸਥਾ ਅਤੇ ਕੁਲਵਿੰਦਰ ਕੌਰ ਪੇਸ਼ ਹੋੲੇ ਸਨ ਅਤੇ ਬੰਦੀ ਸਿੰਘਾਂ ਨੂੰ ਮਿਲਣ ਲੲੀ ਉਹਨਾਂ ਦੇ ਪਰਿਵਾਰਿਕ ਮੈਂਬਰ ਅਤੇ ਮਿੱਤਰ ਪਹੁੰਚੇ ਸਨ। ਚਲ ਰਹੇ ਮਾਮਲੇ ਵਿਚ ਲਗਾਤਾਰ 2 ਤਰੀਕਾਂ ਸਨ ਪਰ ਕਲ ਦੀ ਤਰੀਕ ਰੱਦ ਕਰ ਦਿੱਤੀ ਜਾਣ ਕਰਕੇ ਹੁਣ ਅਗਲੀ ਸੁਣਵਾੲੀ 23 ਜਨਵਰੀ ਨੂੰ ਹੋਵੇਗੀ ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।