ਭਾਰਤੀ ਫੌਜੀ ਨੇ ਗੋਲੀਆਂ ਮਾਰ ਕੇ ਕਤਲ ਕੀਤੇ ਨਾਲ ਦੇ 5 ਜਵਾਨ, ਫੇਰ ਖੁਦ ਨੂੰ ਮਾਰੀ ਗੋਲੀ

ਭਾਰਤੀ ਫੌਜੀ ਨੇ ਗੋਲੀਆਂ ਮਾਰ ਕੇ ਕਤਲ ਕੀਤੇ ਨਾਲ ਦੇ 5 ਜਵਾਨ, ਫੇਰ ਖੁਦ ਨੂੰ ਮਾਰੀ ਗੋਲੀ

ਰਾਏਪੁਰ: ਭਾਰਤੀ ਫੌਜ ਵਿੱਚ ਫੌਜੀਆਂ ਦੇ ਮਾਨਸਿਕ ਸੰਤੁਲਨ ਦੇ ਮਾੜੇ ਹਾਲਾਤਾਂ ਨੂੰ ਜੱਗ ਜਾਹਿਰ ਕਰਦੀ ਇੱਕ ਹੋਰ ਘਟਨਾ ਛੱਤੀਸਗੜ੍ਹ ਤੋਂ ਸਾਹਮਣੇ ਆਈ ਹੈ ਜਿੱਥੇ ਇੰਡੋ ਤਿੱਬਤਨ ਸਰਹੱਦੀ ਪੁਲਿਸ (ਆਈਟੀਬੀਪੀ) ਦੇ ਇੱਕ ਜਵਾਨ ਨੇ ਆਪਣੇ ਨਾਲ ਦੇ 5 ਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ 2 ਜਵਾਨਾਂ ਨੂੰ ਜ਼ਖਮੀ ਕਰ ਦਿੱਤਾ। ਮਗਰੋਂ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। 

ਇਹ ਘਟਨਾ ਅੱਜ ਸਵੇਰੇ 08:30 ਵਜੇ ਵਾਪਰੀ ਦੱਸੀ ਜਾ ਰਹੀ ਹੈ। ਰਾਏਪੁਰ ਤੋਂ 350 ਕਿਲੋਮੀਟਰ ਦੂਰ ਕਾਦੇਨਰ ਪਿੰਡ ਵਿੱਚ ਸਥਿਤ ਆਈਟੀਬੀਪੀ ਦੇ ਕੈਂਪ 'ਚ ਇਹ ਵਾਰਦਾਤ ਹੋਈ। 

ਪ੍ਰਾਪਤ ਜਾਣਕਾਰੀ ਮੁਤਾਬਿਕ ਸਿਪਾਹੀ ਮਸੂਦੁੱਲ ਰਹਿਮਾਨ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀਆਂ ਚਲਾਈਆਂ।