ਲੰਡਨ ਦੀ ਥੇਮਸ ਨਦੀ 'ਚੋਂ ਮਿਲੀ ਬੱਚੇ ਦੀ ਲਾਸ਼

ਲੰਡਨ ਦੀ ਥੇਮਸ ਨਦੀ 'ਚੋਂ ਮਿਲੀ ਬੱਚੇ ਦੀ ਲਾਸ਼

ਅੰਮ੍ਰਿਤਸਰ ਟਾਈਮਜ਼

ਲੰਡਨ,  (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀ ਥੇਮਸ ਨਦੀ 'ਚੋਂ 13 ਸਾਲਾ ਸਕੂਲੀ ਬੱਚੇ ਦੀ ਲਾਸ਼ 8 ਦਿਨ ਬਾਅਦ ਬਰਾਮਦ ਕੀਤੀ ਗਈ ਸੀ | ਲੰਡਨ ਕੋਰੋਨਰ ਅਦਾਲਤ 'ਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਐਲੀਫੈਂਟ ਐਂਡ ਕਾਸਲ ਦੇ ਆਰਕ ਗਲੋਬ ਅਕੈਡਮੀ '8ਵੀਂ ਜਮਾਤ 'ਚ ਪੜ੍ਹਦੇ ਜ਼ਾਹਿਦ ਅਲੀ ਨੇ 20 ਅਪ੍ਰੈਲ ਨੂੰ ਟਾਵਰ ਬਿ੍ਜ਼ ਕੋਲ ਥੇਮਸ ਨਦੀ 'ਚ ਛਾਲ ਮਾਰ ਦਿੱਤੀ ਸੀ, ਜਿਸ ਨੂੰ ਬਚਾਉਣ ਲਈ ਕਾਫੀ ਕੋਸ਼ਿਸ਼ ਕੀਤੀ ਗਈ, ਉਸ ਸਮੇਂ ਸਿਰਫ ਉਸ ਦਾ ਕੋਟ ਅਤੇ ਬਸਤਾ ਹੀ ਬਰਾਮਦ ਹੋਇਆ ਸੀ | ਸਹਾਤਿਕ ਕੋਰੋਨਰ ਡਾ: ਜੂਲੀਅਨ ਮੌਰਿਸ ਨੇ ਕਿਹਾ ਕਿ ਜਾਹਿਦ ਅਲੀ ਕੁੱਦਣ ਤੋਂ ਪਹਿਲਾਂ ਪੁਲ 'ਚ ਜਾ ਕੇ ਲੱਗੇ ਬੈਰੀਅਰਾਂ 'ਤੇ ਚੜ੍ਹ ਗਿਆ ਸੀ | ਉਸ ਨੂੰ ਬਚਾਉਣ ਲਈ ਬਚਾਓ ਟਿਊਬਾਂ ਸੁੱਟੀਆਂ ਗਈਆਂ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ | ਉਸ ਦੀ ਲਾਸ਼ 8 ਦਿਨ ਬਾਅਦ ਰੌਦਰਹਾਈਦ ਟਨਲ ਕੋਲੋਂ ਬਰਾਮਦ ਹੋਈ ਸੀ, ਜਿਸ ਦੀ ਪਹਿਚਾਣ ਸਕੂਲੀ ਵਰਦੀ ਅਤੇ ਵਰਦੀ 'ਤੇ ਲੱਗੇ ਟੈਗ ਤੋਂ ਹੋਈ ਸੀ | ਸੁਣਵਾਈ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਹੈ |