ਜ਼ੇਕਰ ਪੰਜਾਬ ਸੂਬੇ ਤੇ ਇੰਡੀਆ ਦੇ ਹਾਲਾਤ ਅਤਿ ਵਿਸਫੋਟਕ ਸਥਿਤੀ ਵਾਲੇ ਬਣੇ ਤਾਂ ਪੰਜਾਬ ਸਰਕਾਰ, ਕੇਜਰੀਵਾਲ ਅਤੇ ਮੋਦੀ ਹਕੂਮਤ ਹੋਵੇਗੀ ਜਿੰਮੇਵਾਰ: ਮਾਨ

ਜ਼ੇਕਰ ਪੰਜਾਬ ਸੂਬੇ ਤੇ ਇੰਡੀਆ ਦੇ ਹਾਲਾਤ ਅਤਿ ਵਿਸਫੋਟਕ ਸਥਿਤੀ ਵਾਲੇ ਬਣੇ ਤਾਂ ਪੰਜਾਬ ਸਰਕਾਰ, ਕੇਜਰੀਵਾਲ ਅਤੇ ਮੋਦੀ ਹਕੂਮਤ ਹੋਵੇਗੀ ਜਿੰਮੇਵਾਰ: ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 24 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਪੰਜਾਬੀਆਂ ਤੇ ਸਿੱਖ ਕੌਮ ਦੇ 2015 ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਜਸੀ ਢੰਗ ਨਾਲ ਹੋਏ ਅਪਮਾਨ, 328 ਪਾਵਨ ਸਰੂਪਾਂ ਨੂੰ ਐਸ.ਜੀ.ਪੀ.ਸੀ ਤੇ ਹੁਕਮਰਾਨਾਂ ਵੱਲੋ ਸਾਜਸੀ ਢੰਗ ਨਾਲ ਲਾਪਤਾ ਕਰਨ ਦੇ ਕੌਮ ਵਿਚ ਪੈਦਾ ਹੋਈ ਪੀੜ੍ਹਾ, ਬੀਤੇ 12 ਸਾਲਾਂ ਤੋ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਰੋਕੀਆ ਗਈਆ ਜਰਨਲ ਚੋਣਾਂ ਕਰਵਾਉਣ, 25-25, 30-30 ਸਾਲਾਂ ਤੋ ਜ਼ਬਰੀ ਗੈਰ ਕਾਨੂੰਨੀ ਢੰਗ ਨਾਲ ਬੰਦੀ ਬਣਾਏ ਗਏ ਸਿੱਖ ਬੰਦੀਆਂ ਦੀ ਖੁੱਲ੍ਹਦਿਲੀ ਨਾਲ ਰਿਹਾਈ, ਪੰਜਾਬ ਦੇ ਦਰਿਆਵਾ ਤੇ ਨਹਿਰਾਂ ਦੇ ਲੰਮੇ ਸਮੇ ਤੋਂ ਖੋਹੇ ਜਾ ਰਹੇ ਕੀਮਤੀ ਪਾਣੀਆਂ ਨੂੰ ਰੀਪੇਰੀਅਨ ਕਾਨੂੰਨ ਅਨੁਸਾਰ ਵਾਪਸ ਕਰਨ, ਪੰਜਾਬ ਦੀ 46 ਲੱਖ ਦੀ ਬੇਰੁਜਗਾਰੀ ਦੇ ਮੂੰਹ ਅੱਡੀ ਖੜ੍ਹੇ ਦੈਂਤ ਦੇ ਹੱਲ ਲਈ ਪੰਜਾਬ ਦੀਆਂ ਸਰਹੱਦਾਂ ਨੂੰ ਖੋਲ੍ਹਕੇ ਕਿਸਾਨੀ ਅਤੇ ਵਪਾਰੀ ਵਸਤਾਂ ਦਾ ਕੌਮਾਂਤਰੀ ਵਪਾਰ ਸੁਰੂ ਕਰਨ, ਪੰਜਾਬ ਦੇ ਹੈੱਡਵਰਕਸਾਂ ਤੋ ਪੈਦਾ ਹੋਣ ਵਾਲੀ ਬਿਜਲੀ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਦੇ ਹਵਾਲੇ ਕਰਨ ਆਦਿ ਗੰਭੀਰ ਮਸਲਿਆ ਨੂੰ ਹੱਲ ਕਰਨਾ ਬਣਦਾ ਸੀ । ਤਾਂ ਕਿ ਪੰਜਾਬੀਆਂ ਤੇ ਸਿੱਖ ਕੌਮ ਵਿਚ ਹੁਕਮਰਾਨਾਂ ਦੀਆਂ ਗਲਤ ਨੀਤੀਆ ਦੀ ਬਦੌਲਤ ਤੇਜ਼ੀ ਨਾਲ ਉੱਠ ਰਹੀ ਨਮੋਸੀ ਤੇ ਬੇਚੈਨੀ ਨੂੰ ਖ਼ਤਮ ਕਰਨ ਦੀ ਹੁਕਮਰਾਨ ਜਿੰਮੇਵਾਰੀ ਨਿਭਾਉਦੇ। ਪਰ ਇਹ ਬਣਦੀਆਂ ਜਿੰਮੇਵਾਰੀਆ ਪੂਰੀਆ ਕਰਨ ਦੀ ਬਜਾਇ ਸਿੱਖਾਂ ਦੇ ਘਰਾਂ ਵਿਚ ਪੁਲਿਸ ਵੱਲੋ ਜ਼ਬਰੀ ਦਖਲ ਹੋ ਕੇ ਉਨ੍ਹਾਂ ਦੀ ਨਿੱਜੀ ਜਿੰਦਗੀ ਨਾਲ ਸੰਬੰਧਤ ਦਸਤਾਵੇਜ, ਕਾਗਜ ਪ੍ਰਾਪਤ ਕਰਨੇ, ਉਨ੍ਹਾਂ ਦੇ ਬੈਂਕ ਖਾਤਿਆ ਦੇ ਨੰਬਰ ਦੇਣ ਲਈ ਕਹਿਣਾ ਪੈਨ ਕਾਰਡ, ਆਧਾਰ ਕਾਰਡ ਦੀਆਂ ਨਕਲਾਂ ਜਮ੍ਹਾ ਕਰਵਾਉਣ ਦੇ ਹੁਕਮ ਕਰਕੇ ਦਹਿਸਤ ਪਾਉਦੇ ਹੋਏ ਪੰਜਾਬ ਦੇ ਅਮਨਮਈ ਮਾਹੌਲ ਨੂੰ ਖੁਦ ਆਪ ਜੀ ਦੀ ਸਰਕਾਰ ਅਤੇ ਪੁਲਿਸ ਬੱਜਰ ਗੁਸਤਾਖੀ ਕਰ ਰਹੀ ਹੈ । ਮੀਡੀਆ ਨੂੰ ਜਾਰੀ ਕੀਤੇ ਗਏ ਬਿਆਨ ਵਿਚ ਸਰਦਾਰ ਮਾਨ ਨੇ ਕਿਹਾ ਕਿ ਜੇਕਰ ਆਪ ਜੀ ਨੇ ਬਤੌਰ ਮੁੱਖ ਮੰਤਰੀ ਹੁੰਦੇ ਹੋਏ ਆਮ ਸ਼ਹਿਰੀਆ ਤੇ ਪਿੰਡ ਨਿਵਾਸੀਆ ਨੂੰ ਬਿਨ੍ਹਾਂ ਵਜਹ ਪ੍ਰੇਸ਼ਾਨ ਕਰਨ, 15-15, 16 ਸਾਲ ਦੀ ਅੰਮ੍ਰਿਤਧਾਰੀ ਸਿੱਖ ਨੌਜਵਾਨੀ ਵਿਚ ਦਹਿਸਤ ਪਾਉਣ ਦੀਆਂ ਕਾਰਵਾਈਆ ਤੁਰੰਤ ਬੰਦ ਨਾ ਕਰਵਾਈਆ ਤਾਂ ਜੋ ਆਉਣ ਵਾਲੇ ਸਮੇ ਵਿਚ ਪੰਜਾਬ ਸੂਬੇ ਤੇ ਇੰਡੀਆ ਦੇ ਹਾਲਾਤ ਅਤਿ ਵਿਸਫੋਟਕ ਸਥਿਤੀ ਤੇ ਪਹੁੰਚ ਜਾਣਗੇ, ਉਸ ਲਈ ਆਪ ਜੀ ਦੀ ਪੰਜਾਬ ਦੀ ਸਰਕਾਰ, ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ, ਸੈਟਰ ਦੀ ਮੁਤੱਸਵੀ ਮੋਦੀ ਹਕੂਮਤ ਜਿੰਮੇਵਾਰ ਹੋਵੇਗੀ ਅਤੇ ਇਹ ਸਥਿਤੀ ਹੁਕਮਰਾਨ ਅਤੇ ਆਪ ਜੀ ਸੰਭਾਲਣ ਤੋ ਅਸਮਰੱਥ ਹੋ ਜਾਵੋਗੇ ਅਤੇ ਹੋਣ ਵਾਲੇ ਮਨੁੱਖੀ, ਜਾਨੀ, ਮਾਲੀ ਨੁਕਸਾਨ ਲਈ ਆਪ ਸਭ ਜਿੰਮੇਵਾਰ ਹੋਵੋਗੇ । ਇਸ ਲਈ ਬਿਹਤਰ ਹੋਵੇਗਾ ਕਿ ਜੋ ਪੰਜਾਬ ਦੀ ਪੁਲਿਸ ਅਤੇ ਸਰਕਾਰ ਵੱਲੋ ਇਹ ਦਹਿਸਤ ਵਾਲੀਆ ਤੇ ਗੈਰ ਕਾਨੂੰਨੀ ਤੌਰ ਤੇ ਬਿਨ੍ਹਾਂ ਵਜਹ ਸਿੱਖਾਂ ਨੂੰ ਪ੍ਰੇਸ਼ਾਨ ਕਰਨ ਦੀਆਂ ਕਾਰਵਾਈਆ ਬੰਦ ਕੀਤੀਆ ਜਾਣ ਤਾਂ ਜੋ ਇਸ ਸਰਹੱਦੀ ਸੂਬੇ ਦਾ ਅਮਨ ਚੈਨ ਸਥਿਰ ਰਹਿ ਸਕੇ ਅਤੇ ਕਿਸੇ ਵੀ ਇਨਸਾਨ ਦੀ ਜਾਨ-ਮਾਲ ਦਾ ਨਾ ਤਾਂ ਕੋਈ ਨੁਕਸਾਨ ਹੋ ਸਕੇ ਅਤੇ ਨਾ ਹੀ ਮਾਹੌਲ ਦਹਿਸਤ ਵਾਲਾ ਬਣ ਸਕੇ ।

ਸ. ਮਾਨ ਨੇ ਆਪਣੇ ਵੱਲੋ ਲਿਖੇ ਇਸ ਪੱਤਰ ਤੋ ਇਲਾਵਾ ਪੰਜਾਬ ਦੇ ਸਭ ਵਰਗਾਂ ਦੇ ਸਮੁੱਚੇ ਬਸਿੰਦਿਆ, ਵਿਸੇਸ ਤੌਰ ਤੇ ਸਿੱਖ ਪਰਿਵਾਰਾਂ ਤੇ ਨੌਜਵਾਨਾਂ ਨੂੰ ਇਹ ਦ੍ਰਿੜਤਾ ਤੇ ਸੰਜੀਦਗੀ ਭਰੀ ਅਪੀਲ ਕੀਤੀ ਕਿ ਕੋਈ ਵੀ ਸਿੱਖ ਪਰਿਵਾਰ ਪੁਲਿਸ ਵੱਲੋ ਜ਼ਬਰੀ ਕੋਈ ਦਸਤਾਵੇਜ ਮੰਗਣ ਜਾਂ ਉਨ੍ਹਾਂ ਦੇ ਖਾਤਾ ਨੰਬਰ ਮੰਗਣ ਜਾ ਕੋਈ ਹੋਰ ਨਿੱਜੀ ਵਸਤੂ ਮੰਗਣ ਉਤੇ ਬਿਲਕੁਲ ਨਾ ਦੇਣ, ਜਮਹੂਰੀਅਤ ਅਤੇ ਅਮਨਮਈ ਤਰੀਕੇ ਵਿਰੋਧ ਵੀ ਕਰਨ ਅਤੇ ਮੇਰੇ ਦਫਤਰ ਦੇ ਬੀਤੀ ਦਿਨੀ ਪ੍ਰੈਸ ਨੂੰ ਦਿੱਤੇ ਗਏ ਨੰਬਰਾਂ ਉਤੇ ਸਾਨੂੰ ਸੂਚਿਤ ਕਰਨ ਅਤੇ ਜੋ ਸਾਡੇ ਜਿਲ੍ਹਿਆ ਵਿਚ ਵਕੀਲ ਹਨ, ਉਹ ਆਪਣੇ ਲੋਕਾਂ ਦੀ ਇਸ ਵਿਚ ਕਾਨੂੰਨੀ ਤੌਰ ਤੇ ਹਰ ਤਰ੍ਹਾਂ ਮਦਦ ਕਰਨ ।