ਨਕਸਲੀਆਂ ਦਾ ਭਾਰਤੀ ਫੌਜ 'ਤੇ ਵੱਡਾ ਹਮਲਾ; 17 ਫੌਜੀ ਲਾਪਤਾ

ਨਕਸਲੀਆਂ ਦਾ ਭਾਰਤੀ ਫੌਜ 'ਤੇ ਵੱਡਾ ਹਮਲਾ; 17 ਫੌਜੀ ਲਾਪਤਾ

ਸੁਕਮਾ: ਛੱਤੀਸਗੜ੍ਹ ਦੇ ਨਕਸਲੀ ਪ੍ਰਭਾਵ ਵਾਲੇ ਸੁਕਮਾ ਜ਼ਿਲ੍ਹੇ ਵਿਚ ਬੀਤੇ ਕੱਲ੍ਹ ਨਕਸਲੀ ਖਾੜਕੂਆਂ ਅਤੇ ਭਾਰਤੀ ਫੌਜੀਆਂ ਦਰਮਿਆਨ ਹੋਏ ਮੁਕਾਬਲੇ ਮਗਰੋਂ 17 ਭਾਰਤੀ ਫੌਜੀ ਲਾਪਤਾ ਦੱਸੇ ਜਾ ਰਹੇ ਹਨ। ਛੱਤੀਸਗੜ੍ਹ ਦੇ ਡੀਜੀਪੀ ਨੇ ਦੱਸਿਆ ਕਿ ਅੱਜ ਸਵੇਰੇ 550 ਫੌਜੀਆਂ ਦਾ ਦਸਤਾ ਇਹਨਾਂ ਦੀ ਭਾਲ ਲਈ ਭੇਜਿਆ ਗਿਆ ਹੈ। 

ਬੀਤੇ ਕੱਲ੍ਹ ਨਕਸਲੀਆਂ ਦਾ ਇਕ ਇਕੱਠ ਹੋਣ ਦੀ ਗੁਪਤ ਸੂਹ 'ਤੇ ਭਾਰਤੀ ਫੌਜੀਆਂ ਨੇ ਹਮਲਾ ਕੀਤਾ ਸੀ ਜਿਸ ਦੌਰਾਨ ਹੋਏ ਮੁਕਾਬਲੇ 'ਚ ਜਿੱਥੇ 15 ਭਾਰਤੀ ਫੌਜੀ ਜ਼ਖਮੀ ਹੋ ਗਏ ਸਨ ਜਦਕਿ 17 ਲਾਪਤਾ ਦੱਸੇ ਜਾ ਰਹੇ ਹਨ। 15 ਜ਼ਖਮੀਆਂ ਨੂੰ ਹਵਾਈ ਰਸਤੇ ਹਸਪਤਾਲ ਪਹੁੰਚਾਇਆ ਗਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।