ਕੁਲਦੀਪ ਸਿੰਘ ਭੋਗਲ ਨੇ ਦਿੱਲੀ ਭਾਜਪਾ ਇੰਚਾਰਜ ਜੈ ਪਾਂਡੇ ਨਾਲ 1984 ਕਤਲੇਆਮ ਦੋਸ਼ੀਆਂ ਨੂੰ ਸਜ਼ਾਵਾਂ ਤੇ ਹੋਰ ਸਿੱਖ ਮਸਲਿਆ ਨੂੰ ਲੈ ਕੇ ਕੀਤੀ ਮੁਲਾਕਾਤ

ਕੁਲਦੀਪ ਸਿੰਘ ਭੋਗਲ ਨੇ ਦਿੱਲੀ ਭਾਜਪਾ ਇੰਚਾਰਜ ਜੈ ਪਾਂਡੇ ਨਾਲ 1984 ਕਤਲੇਆਮ ਦੋਸ਼ੀਆਂ ਨੂੰ ਸਜ਼ਾਵਾਂ ਤੇ ਹੋਰ ਸਿੱਖ ਮਸਲਿਆ ਨੂੰ ਲੈ ਕੇ ਕੀਤੀ ਮੁਲਾਕਾਤ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 5 ਫ਼ਰਵਰੀ (ਮਨਪ੍ਰੀਤ ਸਿੰਘ ਖਾਲਸਾ): ਭਾਜਪਾ ਆਗੂ ਤੇ ਅਖਿਲ ਭਾਰਤੀ ਦੰਗਾ ਪੀੜ੍ਹਤ ਰਾਹਤ ਕਮੇਟੀ ਦੇ ਕੌਮੀ ਪ੍ਰਧਾਨ ਜੱਥੇਦਾਰ ਕੁਲਦੀਪ ਸਿੰਘ ਭੋਗਲ ਨੇ ਦਿੱਲੀ ਭਾਜਪਾ ਇੰਚਾਰਜ ਜੈ ਪਾਂਡੇ ਨਾਲ ਮੁਲਾਕਾਤ ਕਰ 1984 ਕਤਲੇਆਮ ਸਮੇਤ ਹੋਰ ਸਿੱਖ ਮਸਲਿਆਂ ’ਤੇ ਉਨ੍ਹਾਂ ਨਾਲ ਚਰਚਾ ਕੀਤੀ। ਹਾਲਾਂਕਿ ਇਹ ਮੁਲਾਕਾਤ ਸਿਰਫ਼ ਸ਼ਿਸ਼ਟਾਚਾਰ ਦੇ ਤੌਰ ’ਤੇ ਕੀਤੀ ਗਈ ਸੀ ਪਰ ਇਸ ਦੌਰਾਨ ਕਈ ਮਸਲਿਆਂ ’ਤੇ ਗੱਲਬਾਤ ਹੋਈ।

ਜੱਥੇਦਾਰ ਭੋਗਲ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਅਖਿਲ ਭਾਰਤੀ ਦੰਗਾ ਪੀੜ੍ਹਤ ਰਾਹਤ ਕਮੇਟੀ ਦੇ ਬੈਨਰ ਹੇਠ ਦਿੱਲੀ ਕਾਨਪੁਰ ਸਮੇਤ ਹੋਰਨਾਂ ਸ਼ਹਿਰਾਂ ’ਚ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਅਤੇ ਪੀੜ੍ਹਤਾਂ ਦੇ ਇਨਸਾਫ਼ ਲਈ ਲੜਾਈ ਲੜਦੇ ਆ ਰਹੇ ਹਨ ਤੇ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਖ਼ਤੀ ਨਾਲ ਇਸ ’ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਕਾਨਪੁਰ ਵਿਖੇ ਐਸ.ਆਈ.ਟੀ ਦਾ ਗਠਨ ਕਰਕੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਪ੍ਰਸ਼ਾਸਨ ਬੜੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਸ੍ਰੀ ਪਾਂਡੇ ਨੂੰ ਪ੍ਰਧਾਨਮੰਤਰੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਨਾਂ ’ਤੇ ਵੀਰ ਬਾਲ ਦਿਵਸ ਮਨਾਉਣ ਦੇ ਲਏ ਗਏ ਫ਼ੈਸਲੇ ’ਤੇ ਵੀ ਵਧਾਈ ਦਿੱਤੀ। ਸ. ਕੁਲਦੀਪ ਸਿੰਘ ਭੋਗਲ ਨੇ ਸ੍ਰੀ ਜੈ ਪਾਂਡੇ ਨੂੰ ਕਿਹਾ ਦਿ ਪਾਰਟੀ ਵੱਲੋਂ ਉੱਤਰ ਪ੍ਰਦੇਸ਼ ਤੇ ਪੰਜਾਬ ਵਿਧਾਨ ਸਭਾ ਲਈ ਹੋ ਰਹੀਆਂ ਚੋਣਾਂ ’ਚ ਜਿੱਥੇ ਵੀ ਡਿਉਟੀ ਲਗਾਈ ਜਾਵੇਗੀ ਉਹ ਪ੍ਰਚਾਰ ਕਰਨਗੇ।

ਇਸ ਮੌਕੇ ’ਤੇ ਸ. ਭੋਗਲ ਨਾਲ ਗੁਰਪ੍ਰੀਤ ਸਿੰਘ ਕੋਛੜ, ਮਹੇਂਦਰਪਾਲ ਸਿੰਘ, ਇੰਦਰਜੀਤ ਸਿੰਘ ਭੰਡਾਰੀ, ਸਰਵਪ੍ਰੀਤ ਸਿੰਘ ਥਾਪਰ, ਐਡਵੋਕੇਟ ਪ੍ਰਸੰਦ ਕੁਮਾਰ, ਹਰੀਸ਼ ਓਬਰਾਏ ਸਮੇਤ ਹੋਰ ਵੀ ਪਤਵੰਤੇ ਮੌਜੁਦ ਸਨ।