ਮੁਸਲਮਾਨ ਵਿਦਿਆਰਥਣ  ਭਗਵੇਂਵਾਦੀਆਂ ਅਗੇ ਡਟੀ 

ਮੁਸਲਮਾਨ ਵਿਦਿਆਰਥਣ  ਭਗਵੇਂਵਾਦੀਆਂ ਅਗੇ ਡਟੀ 

*ਹਿਜਾਬ ਪਹਿਨ ਕੇ ‘ਅੱਲ੍ਹਾ ਹੂ ਅਕਬਰ’ ਦਾ ਨਾਹਰਾ ਲਗਾਉਣ ਵਾਲੀ ਮੁਸਕਾਨ ਨੂੰ ਜਮੀਅਤ ਉਲੇਮਾ-ਏ-ਹਿੰਦ ਦੇਵੇਗੀ ਪੰਜ ਲੱਖ ਰੁਪਏ ਦਾ ਇਨਾਮ

.ਅੰਮ੍ਰਿਤਸਰ ਟਾਈਮਜ਼

ਸਹਾਰਨਪੁਰ : ਜਮੀਅਤ ਉਲੇਮਾ-ਏ-ਹਿੰਦ ਦੇ ਪ੍ਰਧਾਨ ਮੌਲਾਨਾ ਮਹਿਮੂਦ ਮਦਨੀ ​​ਨੇ ਕਰਨਾਟਕ ਦੇ ਕਾਲਜ ਵਿਚ ਹਿਜਾਬ ਪਹਿਨਣ ਨੂੰ ਲੈ ਕੇ ਹੋਈ ਬਹਿਸ ਦਰਮਿਆਨ ਅੱਲ੍ਹਾ ਹੂ ਅਕਬਰ ਦਾ ਨਾਅਰਾ ਲਗਾਉਣ ਵਾਲੀ ਵਿਦਿਆਰਥਣ ਮੁਸਕਾਨ ਖਾਨ ਨੂੰ ਵਧਾਈ ਦਿੰਦੇ ਹੋਏ 5 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ।ਕਰਨਾਟਕ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚ ਭਗਵੇਂ ਪਟਕੇ ਪਾਈ ਕੁਝ ਹਿੰਦੂਤਵੀ ਨੌਜਵਾਨਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਾ ਕੇ ਮੁਸਲਮਾਨ ਵਿਦਿਆਰਥਣ ਨੂੰ ਘੇਰਨਾ ਸ਼ੁਰੂ ਕਰ ਦਿਤਾ। ਵਿਰੋਧ ਵਿਚ ਮੁਸਕਾਨ ਖਾਨ ਬੁਰਕਾ ਪਹਿਨ ਕੇ ਅੱਲਾਹ ਹੂ ਅਕਬਰ ਦੇ ਨਾਅਰੇ ਲਗਾਉਣ ਲੱਗਦੀ ਹੈ। ਦੋਵਾਂ ਪਾਸਿਆਂਂ ਤੋਂਂ ਨਾਅਰੇਬਾਜ਼ੀ ਸ਼ੁਰੂ ਹੋ ਗਈ ।ਦੱਸਿਆ ਜਾਂਦਾ ਹੈ ਕਿ ਮੁਸਕਾਨ ਕਰਨਾਟਕ ਦੇ ਉਡੁਪੀ ਦੇ ਮਹਾਤਮਾ ਗਾਂਧੀ ਕਾਲਜ ਦੀ ਵਿਦਿਆਰਥਣ ਹੈ। ਕਾਲਜ ਵਿਚ ਹਿਜਾਬ ’ਤੇ ਪਾਬੰਦੀ ਲੱਗਣ ਤੋਂਂ ਬਾਅਦ ਵੀ ਉਹ ਹਿਜਾਬ ਪਾ ਕੇ ਕਾਲਜ ਜਾ ਰਹੀ ਹੈ।

ਜਮੀਅਤ ਉਲੇਮਾ-ਏ-ਹਿੰਦ ਦੇ ਪ੍ਰਧਾਨ ਮੌਲਾਨਾ ਮਹਿਮੂਦ ਮਦਨੀ ​​ਨੇ ਮੁਸਕਾਨ ਨੂੰ ਪੰਜ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।ਜਮੀਅਤ ਵੱਲੋਂਂ ਕੀਤੇ ਗਏ ਇਸ ਕੰਮ ਨੂੰ ਮੌਲਾਨਾ ਮਹਿਮੂਦ ਮਦਨੀ ​​ਨੇ ਵੀ ਆਪਣੇ ਫੇਸਬੁੱਕ ’ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਜਮੀਅਤ ਦੀ ਅਧਿਕਾਰਤ ਵੈੱਬਸਾਈਟ ’ਤੇ ਇਸ ਸਬੰਧ ਵਿਚ ਇਕ ਲੇਖ ਤੇ ਪੋਸਟਰ ਵੀ ਅਪਲੋਡ ਕੀਤਾ ਗਿਆ ਹੈ। ਇਸ ਵਿਚ ਮੌਲਾਨਾ ਮਦਨੀ ​​ਨੇ ਮੁਸਕਾਨ ਨੂੰ ਇੱਕ ਬਹਾਦਰ ਕੁੜੀ ਦੱਸਿਆ ਹੈ। ਜਦੋਂਂ ਇਸ ਸਬੰਧੀ ਮੌਲਾਨਾ ਮਹਿਮੂਦ ਮਦਨੀ ​​ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਇਸ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂਂ ਬਾਅਦ ਉਲੇਮਾ-ਏ-ਹਿੰਦ ਦੇ ਮੁਖੀ ਅਸਦੁਦੀਨ ਓਵੈਸੀ ਨੇ ਵੀ ਮੁਸਕਾਨ ਦੀ ਤਾਰੀਫ਼ ਕੀਤੀ ਹੈ। ਸ਼ੋਸ਼ਲ ਮੀਡੀਆ ਵਿਚ ਇਸ ਬੀਬੀ ਦੀ ਸਿਖਾਂ ਵਲੋਂ ਤਾਰੀਫ਼ ਕੀਤੀ।ਜਾ ਰਹੀ ਹੈ।