ਭੋਜਪੁਰ ਵਿਚ 'ਮੰਦਰ ਨਿਰਮਾਣ' ਲਈ ਦਾਨ ਨਾ ਦੇਣ 'ਤੇ ਸਿੱਖ ਸ਼ਰਧਾਲੂਆਂ 'ਤੇ ਹਮਲਾ

ਭੋਜਪੁਰ ਵਿਚ 'ਮੰਦਰ ਨਿਰਮਾਣ' ਲਈ ਦਾਨ ਨਾ ਦੇਣ 'ਤੇ ਸਿੱਖ ਸ਼ਰਧਾਲੂਆਂ 'ਤੇ ਹਮਲਾ

* 6 ਜ਼ਖ਼ਮੀ..

 *5 ਫਿਰਕੂ ਗੁੰਡਿਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ

ਅੰਮ੍ਰਿਤਸਰ ਟਾਈਮਜ਼

ਪਟਨਾ: ਬਿਹਾਰ ਦੇ ਭੋਜਪੁਰ ਵਿੱਚ ਇੱਕ ਮੰਦਰ ਦੀ ਉਸਾਰੀ ਲਈ ਦਾਨ ਦੇਣ ਤੋਂ ਕਥਿਤ ਤੌਰ 'ਤੇ ਇਨਕਾਰ ਕਰਨ ਤੋਂ ਬਾਅਦ ਭੀੜ ਨੇ ਘੱਟੋ-ਘੱਟ 6 ਸਿੱਖ ਸ਼ਰਧਾਲੂਆਂ ਦੀ ਕੁੱਟਮਾਰ ਕੀਤੀ। ਪੀਰੋ ਦੇ ਉਪ ਮੰਡਲ ਪੁਲਿਸ ਅਧਿਕਾਰੀ  ਰਾਹੁਲ ਸਿੰਘ ਨੇ ਦੱਸਿਆ ਕਿ ਪਟਨਾ ਤੋਂ ਮੋਹਾਲੀ ਵਿੱਚ ਆਪਣੇ ਘਰ ਜਾ ਰਹੇ 6 ਸਿੱਖ ਸ਼ਰਧਾਲੂਆਂ ਨੂੰ ਬੀਤੇ ਐਤਵਾਰ ਨੂੰ ਭੋਜਪੁਰ ਦੇ ਚਾਰਪੋਖਰੀ ਵਿੱਚ ਯੱਗ ਅਤੇ ਮੰਦਰ ਨਿਰਮਾਣ ਲਈ ਦਾਨ ਨਾ ਦੇਣ ਕਾਰਨ ਭੀੜ ਵੱਲੋਂ ਉਨ੍ਹਾਂ ਦੇ ਵਾਹਨ 'ਤੇ ਪਥਰਾਅ ਕੀਤਾ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। 5 ਫਿਰਕੂ ਗੁੰਡਿਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ।

ਅਧਿਕਾਰੀ ਰਾਹੁਲ ਸਿੰਘ ਦੇ ਅਨੁਸਾਰ, ਲਗਭਗ 60 ਸ਼ਰਧਾਲੂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨ ਕਰਕੇ ਪੰਜਾਬ ਦੇ ਮੋਹਾਲੀ ਪਰਤ ਰਹੇ ਸਨ। ਉਸਨੇ ਕਿਹਾ, "ਜਦੋਂ ਟਰੱਕ ਧਿਆਨੀ ਟੋਲਾ ਦੇ ਨੇੜੇ ਪਹੁੰਚਿਆ, ਤਾਂ ਕੁਝ ਲੋਕਾਂ ਨੇ ਮੰਦਰ ਦੇ ਨਿਰਮਾਣ ਲਈ ਕੁਝ 'ਯੱਗ' ਲਈ 'ਚੰਦਾ' ਦੀ ਮੰਗ ਕੀਤੀ।"ਐਸਡੀਪੀਓ ਨੇ ਅੱਗੇ ਕਿਹਾ "ਟਰੱਕ ਡਰਾਈਵਰ ਨੇ ਵਿਰੋਧ ਕੀਤਾ ਅਤੇ ਕੋਈ 'ਦਾਨ' ਦੇਣ ਤੋਂ ਇਨਕਾਰ ਕਰ ਦਿੱਤਾ। ਜਲਦੀ ਹੀ, ਟਰੱਕ ਡਰਾਈਵਰ ਅਤੇ ਲੋਕਾਂ ਵਿਚਕਾਰ ਝੜਪ ਹੋ ਗਈ। ਟਰੱਕ ਡਰਾਈਵਰ ਦੇ ਸਮਰਥਨ ਵਿੱਚ, ਸਿੱਖ ਸ਼ਰਧਾਲੂ ਵੀ ਸ਼ਾਮਲ ਹੋਏ।ਉਸ ਨੇ ਪੁਸ਼ਟੀ ਕੀਤੀ ਕਿ ਇਸ ਤੋਂ ਬਾਅਦ ਹੋਈ ਝੜਪ ਵਿੱਚ ਅੱਧੀ ਦਰਜਨ ਸਿੱਖ ਸ਼ਰਧਾਲੂ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀਆਂ ਦਾ ਚਾਰਪੋਖੜੀ ਪਬਲਿਕ ਹੈਲਥ ਕੇਅਰ (ਪੀ.ਐਚ.ਸੀ.) ਵਿਖੇ ਇਲਾਜ ਕੀਤਾ ਜਾ ਰਿਹਾ ਹੈ।ਉਹ ਹੁਣ ਠੀਕ ਹਨ। ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇਗੀ। ਐਸਡੀਪੀਓ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਘਟਨਾ ਦੇ ਸਬੰਧ ਵਿੱਚ ਘੱਟੋ-ਘੱਟ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।