ਵਿਰਾਟ ਕੋਹਲੀ ਦੀ ਧੀ ਨੂੰ ਮਿਲੀ ਬਲਾਤਕਾਰ  ਦੀ ਧਮਕੀ , ਦਿੱਲੀ ਮਹਿਲਾ ਕਮਿਸ਼ਨ ਵਲੋਂ ਲਿਆ ਨੋਟਿਸ

ਵਿਰਾਟ ਕੋਹਲੀ ਦੀ ਧੀ ਨੂੰ ਮਿਲੀ ਬਲਾਤਕਾਰ  ਦੀ ਧਮਕੀ , ਦਿੱਲੀ ਮਹਿਲਾ ਕਮਿਸ਼ਨ ਵਲੋਂ ਲਿਆ ਨੋਟਿਸ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  : ਦਿੱਲੀ ਮਹਿਲਾ ਕਮਿਸ਼ਨ ਨੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦੀ ਧੀ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ ਦੇ ਮਾਮਲੇ ਵਿਚ  ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕੀਤਾ।

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਇਸ ਸ਼ਰਮਨਾਕ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ’ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ, ‘ਇਹ ਸਮਾਂ ਟੀਮ ਨਾਲ ਖੜ੍ਹੇ ਹੋਣ ਦਾ ਹੈ ਨਾ ਕਿ ਉਨ੍ਹਾਂ ਦੇ ਖ਼ਿਲਾਫ਼। ਭਾਵੇਂ ਹੀ ਭਾਰਤ ਪਾਕਿਸਤਾਨ ਤੋਂ ਹਾਰ ਗਿਆ ਹੋਵੇ ਪਰ ਖਿਡਾਰੀਆਂ ਅਤੇ ਉਨ੍ਹਾਂ ਪਰਿਵਾਰ ਵਾਲਿਆਂ ਨਾਲ ਅਜਿਹਾ ਵਤੀਰਾ ਬੇਹੱਦ ਸ਼ਰਮਨਾਕ ਅਤੇ ਦੁਖਦਾਈ ਹੈ। ਮੈਨੂੰ ਇਹ ਜਾਣ ਕੇ ਬਹੁਤ ਅਫ਼ਸੋਸ ਹੋ ਰਿਹਾ ਹੈ ਕਿ ਵਿਰਾਟ ਕੋਹਲੀ ਦੀ 9 ਮਹੀਨੇ ਦੀ ਬੱਚੀ ਨੂੰ ਆਨਲਾਈਨ ਜਬਰ-ਜ਼ਿਨਾਹ ਦੀ ਧਮਕੀ ਮਿਲੀ ਹੈ। ਮੈਂ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿਚ ਤੁਰੰਤ ਐਫ.ਆਈ.ਆਰ. ਦਰਜ ਕਰਨ ਅਤੇ ਦੋਸ਼ੀਆਂ ਨੂੰ ਲੱਭ ਕੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਅਜਿਹੇ ਲੋਕਾਂ ਨੂੰ ਸਬਕ ਸਿਖਾਇਆ ਜਾਣਾ ਸਮਾਜ ਦੇ ਹਿੱਤ ਲਈ ਬੇਹੱਦ ਜ਼ਰੂਰੀ ਹੈ