ਜਸਟਿਸ ਚੰਦਰਚੂੜ੍ਹ ਵਲੋਂ ਮੀਡੀਆ-1 ਚੈਨਲ ਦੇ ਜ਼ਮਹੂਰੀ ਹੱਕਾਂ ਅਤੇ ਪ੍ਰੈਸ ਦੀ ਆਜਾਦੀ ਦੀ ਦ੍ਰਿੜਤਾ ਨਾਲ ਰੱਖਿਆ ਦੀ ਗੱਲ ਕਰਣ ਤੇ ਧੰਨਵਾਦ : ਟਿਵਾਣਾ

ਜਸਟਿਸ ਚੰਦਰਚੂੜ੍ਹ ਵਲੋਂ ਮੀਡੀਆ-1 ਚੈਨਲ ਦੇ ਜ਼ਮਹੂਰੀ ਹੱਕਾਂ ਅਤੇ ਪ੍ਰੈਸ ਦੀ ਆਜਾਦੀ ਦੀ ਦ੍ਰਿੜਤਾ ਨਾਲ ਰੱਖਿਆ ਦੀ ਗੱਲ ਕਰਣ ਤੇ ਧੰਨਵਾਦ : ਟਿਵਾਣਾ
ਸ. ਇਕਬਾਲ ਸਿੰਘ ਟਿਵਾਣਾ

 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 07 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- “2020 ਵਿਚ ਜਦੋਂ ਅਮਰੀਕਾ ਦੇ ਉਸ ਸਮੇ ਦੇ ਪ੍ਰੈਜੀਡੈਟ ਸ੍ਰੀ ਡੋਨਾਲਡ ਟਰੰਪ ਇੰਡੀਆ ਦੇ ਦੌਰੇ ਤੇ ਦਿੱਲੀ ਵਿਖੇ ਆਏ ਸਨ, ਉਸ ਸਮੇ ਦਿੱਲੀ ਵਿਚ ਦੰਗੇ ਹੋਏ ਸਨ, ਜਿਨ੍ਹਾਂ ਨੂੰ ਮੀਡੀਆ-1 ਤੇ ਏਸੀਆ ਨਿਊਜ ਚੈਨਲਾਂ ਵੱਲੋਂ ਮੋਦੀ ਹਕੂਮਤ ਵਿਸ਼ੇਸ਼ ਤੌਰ ਤੇ ਸ੍ਰੀ ਅਮਿਤ ਸ਼ਾਹ ਗ੍ਰਹਿ ਵਜੀਰ ਇੰਡੀਆ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਰਿਪੋਰਟਿੰਗ ਕੀਤੀ ਸੀ । ਸ੍ਰੀ ਅਮਿਤ ਸ਼ਾਹ ਅਤੇ ਮੋਦੀ ਹਕੂਮਤ ਨੇ ਸੱਚ ਨੂੰ ਉਜਾਗਰ ਕਰਨ ਵਾਲੇ ਉਪਰੋਕਤ ਚੈਨਲ ਮੀਡੀਆ-1 ਤੇ ਏਸੀਆ ਨਿਊਜ ਨੂੰ ਆਪਣੇ ਸੈਟਰ ਦੇ ਸੰਚਾਰ ਸਾਧਨ ਵਿਭਾਗ ਰਾਹੀ ਮੁਅੱਤਲ ਕਰ ਦਿੱਤਾ ਸੀ ਅਤੇ ਅੱਗੋ ਲਈ ਇਨ੍ਹਾਂ ਚੈਨਲਾਂ ਦੇ ਲਾਈਸੈਸ ਰੀਨਿਊ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਜੋ ਕਿ ਲੰਮਾਂ ਸਮਾਂ ਕੇਸ ਚੱਲਿਆ । ਜਿਸ ਵਿਚ ਹਕੂਮਤੀ ਪ੍ਰਭਾਵ ਦੀ ਬਦੌਲਤ ਇਨ੍ਹਾਂ ਚੈਨਲਾਂ ਦੀ ਪ੍ਰੈਸ ਦੀ ਆਜਾਦੀ ਉਤੇ ਮਾਰੇ ਗਏ ਡਾਕੇ ਦਾ ਇਨਸਾਫ ਨਾ ਮਿਲਿਆ । ਪਰ ਉਪਰੋਕਤ ਚੈਨਲ ਨੇ ਇਨਸਾਫ਼ ਪ੍ਰਾਪਤੀ ਲਈ ਸੁਪਰੀਮ ਕੋਰਟ ਇੰਡੀਆ ਨੂੰ ਪਹੁੰਚ ਕੀਤੀ । ਜਿਸ ਕੇਸ ਨੂੰ ਸੁਣਦੇ ਹੋਏ ਮੌਜੂਦਾ ਚੀਫ ਜਸਟਿਸ ਸੁਪਰੀਮ ਕੋਰਟ ਸ੍ਰੀ ਵਾਈ.ਡੀ. ਚੰਦਰਚੂੜ੍ਹ ਨੇ ਹਕੂਮਤੀ ਤਾਨਾਸਾਹੀ ਗੈਰ ਵਿਧਾਨਿਕ ਅਮਲਾਂ ਨੂੰ ਵਾਚਦੇ ਹੋਏ ਉਪਰੋਕਤ ਚੈਨਲ ਦੇ ਲਾਈਸੈਸ ਨੂੰ ਰੀਨਿਊ ਕਰਕੇ ਤੁਰੰਤ ਜਾਰੀ ਕਰਨ ਦਾ ਦ੍ਰਿੜਤਾ ਪੂਰਵਕ ਫੈਸਲਾ ਕਰਦੇ ਹੋਏ ਇੰਡੀਆ ਦੀਆਂ ਵਿਧਾਨਿਕ ਲੀਹਾਂ ਅਤੇ ਜਮਹੂਰੀਅਤ ਦੀ ਰੱਖਿਆ ਕਰਦੇ ਹੋਏ ਪ੍ਰੈਸ ਦੀ ਆਜਾਦੀ ਨੂੰ ਬਹਾਲ ਕਰਨ ਦਾ ਸਲਾਘਾਯੋਗ ਉਦਮ ਕੀਤਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਸਟਿਸ ਚੰਦਰਚੂੜ੍ਹ ਵੱਲੋ ਕੀਤੇ ਗਏ ਇਸ ਫੈਸਲੇ ਨੂੰ ਹਾਰਦਿਕ ਸਲਾਮ ਕਰਦਾ ਹੈ । ਜੇਕਰ ਉਹ ਇਸੇ ਤਰ੍ਹਾਂ ਨਿਰਪੱਖਤਾ ਤੇ ਦ੍ਰਿੜਤਾ ਨਾਲ ਫੈਸਲੇ ਕਰਨ ਅਤੇ ਨਿਆਪਾਲਿਕਾਂ ਦੀ ਸਿਆਸੀ ਤਾਨਾਸਾਹੀ ਬਦੌਲਤ ਡਿੱਗੀ ਸਾਂਖ ਨੂੰ ਫਿਰ ਤੋ ਕਾਇਮ ਕਰਨ ਅਤੇ ਹੁਕਮਰਾਨਾਂ ਦੀਆਂ ਤਾਨਾਸਾਹੀ ਅਮਲਾਂ ਨੂੰ ਰੋਕਣ ਦੀ ਜਿੰਮੇਵਾਰੀ ਨਿਭਾਉਦੇ ਹੋਏ ਚੰਗੀਆਂ ਲੀਹਾਂ ਦੇ ਸਕਣ, ਤਾਂ ਇਹ ਸਮੁੱਚੇ ਮੁਲਕ ਦੇ ਪ੍ਰਬੰਧ ਵਿਚ ਪਾਰਦਰਸੀ ਆਉਣ ਅਤੇ ਜਮਹੂਰੀਅਤ ਨੂੰ ਕਾਇਮ ਕਰਨ ਵਿਚ ਵੱਡਾ ਯੋਗਦਾਨ ਹੋਵੇਗਾ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਦੋਂ ਇੰਡੀਆ ਮੁਲਕ ਦੇ ਮੁਤੱਸਵੀ ਜਮਾਤਾਂ ਬੀਜੇਪੀ-ਆਰ.ਐਸ.ਐਸ ਦੇ ਹੁਕਮਰਾਨ ਆਪਣੀਆ ਤਾਨਾਸਾਹੀ ਕਾਰਵਾਈਆ ਅਧੀਨ ਵੱਡੀ ਗਿਣਤੀ ਦੇ ਸੂਬਿਆਂ ਵਿਚ ਅਤੇ ਵਿਰੋਧੀ ਜਮਾਤਾਂ ਦੇ ਆਗੂਆ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਤਾਕਤ ਅਤੇ ਆਪਣੀਆ ਏਜੰਸੀਆ ਦੀ ਦੁਰਵਰਤੋ ਕਰਦੇ ਨਜਰ ਆ ਰਹੇ ਹਨ ਅਤੇ ਪ੍ਰੈਸ ਦੀ ਆਜਾਦੀ ਉਤੇ ਇਸੇ ਸੋਚ ਅਧੀਨ ਪੱਤਰਕਾਰਾਂ, ਐਡੀਟਰਾਂ ਅਤੇ ਲੇਖਕਾਂ ਉਤੇ ਜ਼ਬਰ ਢਾਹੁਣ ਦਾ ਦੌਰ ਸੁਰੂ ਕੀਤਾ ਹੋਇਆ ਹੈ । ਇਥੋ ਦੇ ਨਾਗਰਿਕਾਂ ਦੇ ਮੁੱਢਲੇ ਵਿਧਾਨਿਕ ਬੁਨਿਆਦੀ ਹੱਕਾਂ ਨੂੰ ਕੁੱਚਲਣ ਲੱਗੇ ਹੋਏ ਹਨ, ਉਨ੍ਹਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਰਾਹੀ ਕੀਤੇ ਜਾ ਰਹੇ ਅਮਲਾਂ ਦਾ ਭਰਪੂਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਜਸਟਿਸ ਚੰਦਰਚੂੜ੍ਹ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੋਦੀ-ਸ਼ਾਹ ਦੀਆਂ ਤਾਨਾਸਾਹੀ ਗੈਰ ਕਾਨੂੰਨੀ ਅਮਲਾਂ ਦੀ ਬਦੌਲਤ ਅਮਨ-ਚੈਨ ਨਾਲ ਵੱਸਦੇ ਪੰਜਾਬੀਅ ਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਮੌਜੂਦਾ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨਾਲ ਸਾਂਠ-ਗਾਂਠ ਕਰਕੇ ਪੰਜਾਬ ਦੇ ਮਾਹੌਲ ਨੂੰ ਮੰਦਭਾਵਨਾ ਅਧੀਨ ਗੰਧਲਾ ਕਰਦੇ ਹੋਏ ਸਿਆਸੀ ਸਵਾਰਥਾਂ ਦੀ ਪੂਰਤੀ ਵਿਚ ਲੱਗੇ ਹੋਏ ਹਨ ।