ਸਿੱਖਸ ਫੋਰ ਜਸਟਿਸ ਵੱਲੋਂ ਦਿੱਲੀ ਗੈਂਗ ਰੇਪ ਦੀ ਪੀੜਤ ਸਿੱਖ ਬੀਬੀ ਨੂੰ 25000 ਡਾਲਰ ਮਦਦ ਦੇਣ ਦਾ ਐਲਾਨ: ਪਰਮਜੀਤ ਸਿੰਘ ਪੰਮਾ

ਸਿੱਖਸ ਫੋਰ ਜਸਟਿਸ ਵੱਲੋਂ ਦਿੱਲੀ ਗੈਂਗ ਰੇਪ ਦੀ ਪੀੜਤ ਸਿੱਖ ਬੀਬੀ ਨੂੰ 25000 ਡਾਲਰ ਮਦਦ ਦੇਣ ਦਾ ਐਲਾਨ: ਪਰਮਜੀਤ ਸਿੰਘ ਪੰਮਾ

4 ਫ਼ਰਵਰੀ ਨੂੰ ਦਿੱਲੀ ਰੇਲ ਰੋਕਣ” ਦਾ ਸੱਦਾ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ: (ਮਨਪ੍ਰੀਤ ਸਿੰਘ ਖਾਲਸਾ):- ਖਾਲਿਸਤਾਨ ਪੱਖੀ ਜੱਥੇਬੰਦੀ “ਸਿੱਖਸ ਫੋਰ ਜਸਟਿਸ” ਵੱਲੋਂ ਦਿੱਲੀ ਵਿਖੇ ਗੈਂਗ ਰੇਪ ਦੀ ਪੀੜਤ ਸਿੱਖ ਬੀਬੀ ਅਤੇ ਉਸਦੀ ਭੈਣ ਜਿਸਨੂੰ ਕੱਟੜ ਹਿੰਦੂਵਾਦੀ ਭੀੜਾਂ ਵੱਲੋਂ ਬੇਪੱਤ ਕੀਤਾ ਗਿਆ ਨੂੰ 25000 ਡਾਲਰ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ। 
ਭਾਈ ਪਰਮਜੀਤ ਸਿੰਘ ਪੰਮਾ ਨੇ ਦਸਿਆ ਕਿ ਸਿੱਖਸ ਫੋਰ ਜਸਟਿਸ ਦੇ ਜਰਨਲ ਕੋਂਸਲ ਗੁਰਪੱਤਵੰਤ ਸਿੰਘ ਪੰਨੂੰ ਦਾ ਕਹਿਣਾ ਹੈ ਕਿ “ਜਿਸ ਤਰੀਕੇ ਨਾਲ ਭਾਰਤ ਦੇ ਹਿੰਦੂ ਮੀਡੀਏ, ਹਿੰਦੂ ਰਾਜਨੀਤਕ ਲੀਡਰ ਅਤੇ ਹਿੰਦੂ ਪੁਲਿਸ ਵੱਲੋਂ ਇਸ ਮਸਲੇ ਤੇ ਚੁੱਪ ਧਾਰੀ ਹੋਈ ਹੈ, ਇਹ ਮਸਲਾ ਹੁਣ “ਸਿੱਖ” ਅਤੇ “ਹਿੰਦੂ” ਦਾ ਬਣ ਗਿਆ ਹੈ। ਵਕੀਲ ਗੁਰਪੱਤਵੰਤ ਸਿੰਘ ਪੰਨੂੰ ਵੱਲੋਂ ਜਾਰੀ ਵੀਡਿਉ ਵਿੱਚ ਇਸ ਮਸਲੇ ਨੂੰ ਕੋਮਾਤਰੀ ਪੱਧਰ ਤੇ ਉਠਾਉਣ ਲਈ 4 ਫ਼ਰਵਰੀ, ਦਿਨ ਸ਼ੁਕਰਵਾਰ ਨੂੰ “ਦਿੱਲੀ ਰੋਲ ਰੋਕੋ” ਦਾ ਸੱਦਾ ਕੀਤਾ ਗਿਆ ਹੈ।