ਸੌਦਾ ਸਾਧ ਵਰਗੇ ਰੰਗੀਲੇ ਬਾਬੇ ਭਾਰਤੀ ਜੇਲ੍ਹਾਂ ਅੰਦਰ

2013 ਦੌਰਾਨ ਆਸਾ ਰਾਮ ਜਿਸ ਨੂੰ ਭਾਰਤ ਦੇ ਟੀ.ਵੀ. ਚੈਨਲ਼ਾਂ ਨੇ ਬਾਪੂ ਆਸਾ ਰਾਮ ਬਣਾ ਦਿੱਤਾ ਸੀ ਨੂੰ ਇੱਕ ਨਾਬਾਲ਼ਗ ਲ਼ੜਕੀ ਦੀ ਪੱਤ ਲ਼ੁੱਟਣ ਦੇ ਦੋਸ਼ ਅਧੀਨ ਸਜ਼ਾ ਸੁਣਾਈ ਗਈ ਹਸੀ।
ਉਸਦੇ ਦੋ ਸਹਿਯੋਗੀਆਂ ਨੂੰ ਵੀ ੨੦-੨੦ ਸਾਲ਼ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।ਆਸਾ ਰਾਮ ਦੀਆਂ ਕਰਤੂਤਾਂ ਨੇ ਧਰਮ ਦੇ ਪਰਦੇ ਹੇਠ ਵਿਚਰਦੇ ਦਰਿੰਦਿਆਂ ਦੀ ਖਤਰਨਾਕ ਸੋਚ ਅਤੇ ਖਤਰਨਾਕ ਇਰਾਦਿਆਂ ਨੂੰ ਬੇਪਰਦ ਕਰ ਦਿੱਤਾ ਸੀ। ਧਰਮ ਦਾ ਕਥਿਤ ਪਰਚਾਰ ਕਰਨ ਦੇ ਦਾਅਵੇ ਕਰਨ ਵਾਲ਼ੇ ਲ਼ੋਕ ਅਸਲ਼ ਵਿੱਚ ਧਰਮ ਤੋਂ ਕਿੰਨੇ ਦੂਰ ਹਨ ਇਸਦਾ ਖੁਲ਼ਾਸਾ, ਗੁਰਮੀਤ ਰਾਮ ਰਹੀਮ, ਰਾਮ ਗੋਪਾਲ਼ ਅਤੇ ਹੁਣ ਆਸਾ ਰਾਮ ਦੇ ਕਾਰਨਾਮਿਆਂ ਨੇ ਕਰ ਦਿੱਤਾ ਸੀ। ਇਨ੍ਹਾਂ ਤਿੰਨਾਂ ਨੇ ਧਰਮ ਦਾ ਸਹਾਰਾ ਲ਼ੈ ਕੇ ਨਾ ਕੇਵਲ਼ ਵੱਡੀਆਂ ਆਰਥਕ ਸਲ਼ਤਨਤਾਂ ਖੜ੍ਹੀਆਂ ਕੀਤੀਆਂ, ਬਲ਼ਕਿ ਰਾਜਸੀ ਲ਼ੀਡਰਸ਼ਿੱਪ ਦਾ ਓਟ ਆਸਰਾ ਲ਼ੈ ਕੇ ਅਜਿਹੀਆਂ ਘਿਨਾਉਣੀਆਂ ਅਤੇ ਧਰਮ ਵਿਰੋਧੀ ਕਾਰਵਾਈ ਸਾਲ਼ਾਂਬੱਧੀ ਕੀਤੀਆਂ ਕਿ ਜਿਸ ਨਾਲ਼ ਸੱਭਿਅਕ ਸਮਾਜ ਨੂੰ ਵੀ ਸਿਰ ਝੁਕਾਉਣਾ ਪੈ ਗਿਆ ਸੀ। ਦਾ ਸੀ।
ਦਿੱਲੀ ਦੇ ਇਹ ਬਾਬਾ ਭੀਮਾਨੰਦ ਆਪਣੇ ਆਪ ਨੂੰ ਇੱਛਾਧਾਰੀ ਸੰਤ ਦੱਸਦੇ ਸਨ। ਭੀਮਾਨੰਦ ਆਪਣੇ ਨਾਗਿਨ ਡਾਂਸ ਕਰਕੇ ਵੀ ਚਰਚਾ ਵਿੱਚ ਰਹਿੰਦੇ ਸਨ।1997 ਵਿੱਚ ਉਨ੍ਹਾਂ ਨੂੰ ਦਿੱਲੀ ਦੇ ਲਾਜਪਤ ਨਗਰ ਇਲਾਕੇ ਤੋਂ ਪੁਲਿਸ ਨੇ ਦੇਹ ਵਪਾਰ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮਾਂ ਅਧੀਨ ਗ੍ਰਿਫ਼ਤਾਰ ਕਰ ਲਿਆ ਸੀ।ਉਨ੍ਹਾਂ ’ਤੇ ਇਲਜ਼ਾਮ ਸੀ ਕਿ ਉਹ ਪ੍ਰਵਚਨ ਬਹਾਨੇ ਕੁੜੀਆਂ ਨੂੰ ਬੁਲਾਉਂਦੇ ਹਨ ਤੇ ਗੁੰਮਰਾਹ ਕਰਕੇ ਸੈਕਸ ਰੈਕੇਟ ਚਲਾਉਂਦੇ ਹਨ।
ਆਪਣੇ ਆਪ ਨੂੰ ਸੰਤ ਦੱਸਣ ਵਾਲੇ ਭੀਮਾਨੰਦ ਦਾ ਅਸਲ ਨਾਮ ਸ਼ਿਵਮੂਰਤ ਦਿ੍ਵੇਦੀ ਹੈ। ਬਾਬਾ ਬਣਨ ਤੋਂ ਪਹਿਲਾਂ ਉਹ ਇੱਕ ਪੰਜ ਤਾਰਾ ਹੋਟਲ ਵਿੱਚ ਸੁਰੱਖਿਆ ਕਮਰੀ ਵਜੋਂ ਨੌਕਰੀ ਕਰਦੇ ਸਨ।
ਭੀਮਾਨੰਦ ਦੀ ਕਰੋੜਾ ਦੀ ਜਾਇਦਾਦ ਨੂੰ 2015 ਵਿੱਚ ਇਨਫ਼ੋਰਮੈਂਟ ਡਾਇਰੈਕਟੋਰੇਟ ਨੇ ਜ਼ਬਤ ਕਰ ਲਈ ਸੀ।ਹਾਲਾਂਕਿ ਉਨ੍ਹਾਂ ਵਲੋਂ ਹੀ ਚਿਤਰਕੂਟ ਵਿਚ ਬਣਵਾਇਆ ਗਿਆ ਤਿੰਨ ਮੰਜ਼ਲਾ ਮੰਦਰ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਬੰਦ ਨਹੀਂ ਕੀਤਾ ਗਿਆ ਸੀ।
2010 ਦੌਰਾਨ ਪੁਲਿਸ ਨੇ ਧਰਮ ਪ੍ਰਚਾਰਕ ਨਿਤਿਆਨੰਦ ਸਵਾਮੀ ਨੂੰ ਹਿਮਾਚਲ ਪ੍ਰਦੇਸ ਤੋਂ ਗ੍ਰਿਫ਼ਤਾਰ ਕੀਤਾ।ਉਨ੍ਹਾਂ ਖ਼ਿਲਾਫ਼ ਧੋਖਾਧੜੀ ਤੇ ਅਸ਼ਲੀਲਤਾ ਦੇ ਮਾਮਲੇ ਦਰਜ ਸਨ।ਉਨ੍ਹਾਂ ਦੀ ਕਥਿਤ ਸੈਕਸ ਸੀਡੀ ਸਾਹਮਣੇ ਆਈ ਸੀ। ਜਿਸ ਨੂੰ ਫ਼ੋਰੈਂਸਿਕ ਲੈਬ ਦੀ ਜਾਂਚ ਵਿੱਚ ਸਹੀ ਠਹਿਰਾਇਆ ਗਿਆ ਸੀ।ਪੁਲਿਸ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿਤਿਆਨੰਦ ਨੇ ਦੁਨੀਆਂ ਭਰ ਵਿੱਚ ਫ਼ੈਲੇ ਆਪਣੇ ਮਿਸ਼ਨ ਦੇ ਸਾਰੇ ਆਹੁਦਿਆਂ ਨੂੰ ਛੱਡ ਦਿੱਤਾ ਸੀ।
ਨਿਤਿਆਨੰਦ ਨੇ ਪੁਲਿਸ ਜਾਂਚ ਰੋਕੇ ਜਾਣ ਲਈ ਅਦਾਲਤ ਵਿੱਚ ਅਪੀਲ ਵੀ ਕੀਤੀ ਸੀ ਪਰ ਕਰਨਾਟਕ ਹਾਈ ਕੋਰਟ ਨੇ ਉਨ੍ਹਾਂ ਦੀ ਇਹ ਅਪੀਲ ਖਾਰਜ ਕਰ ਦਿੱਤੀ ਸੀ।ਜ਼ਿਕਰਯੋਗ ਹੈ ਕਿ ਨਿਤਿਆਨੰਦ ਨੂੰ ਬਾਅਦ ਵਿੱਚ ਜ਼ਮਾਨਤ ਮਿਲ ਗਈ ਸੀ।
ਹਰਿਆਣਾ ਦੇ ਫਤਿਹਾਬਾਦ ਵਿਚ 120 ਔਰਤਾਂ ਨੂੰ ਨਸ਼ੀਲੀ ਚਾਹ ਪਿਲਾ ਕੇ ਬਲਾਤਕਾਰ ਕਰਨ ਵਾਲੇ ਬਦਨਾਮ ਜਲੇਬੀ ਬਾਬਾ ਉਰਫ ਅਮਰਪੁਰੀ ਨੂੰ ਅਦਾਲਤ ਨੇ ਜਨਵਰੀ 2023 ਨੂੰ ਸਜ਼ਾ ਸੁਣਾਈ ਸੀ। ਬਾਬੇ ਨੂੰ ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ ਦੋ ਵਾਰ ਨਾਬਾਲਗ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 14 ਸਾਲ ਦੀ ਕੈਦ ਹੋਈ ਸੀ। ਦੂਜੇ ਪਾਸੇ ਔਰਤਾਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 376ਸੀ ਤਹਿਤ 7-7 ਸਾਲ ਅਤੇ ਆਈਟੀ ਐਕਟ ਦੀ ਧਾਰਾ 67-ਏ ਤਹਿਤ 5 ਸਾਲ ਦੀ ਕੈਦ ਹੋਈ ਸੀ।ਜਦੋਂ ਪੁਲਿਸ ਨੇ ਉਸ ਨੂੰ ਫੜਿਆ ਤਾਂ ਉਸ ਦੇ ਕਬਜ਼ੇ 'ਚੋਂ 120 ਵੀਡੀਓਜ਼ ਬਰਾਮਦ ਹੋਈਆਂ, ਜਿਸ 'ਚ ਉਹ ਔਰਤਾਂ ਨਾਲ ਸਰੀਰਕ ਸਬੰਧ ਬਣਾਉਂਦਾ ਨਜ਼ਰ ਆ ਰਿਹਾ ਸੀ।
Comments (0)