ਇਰਾਦਾ ਕਤਲ ਦੇ ਮਾਮਲੇ ਵਿਚ ਹਿਰਾਸਤ ਵਿਚੋਂ ਭੱਜਾ ਨਬਾਲਗ ਮਾਪਿਆਂ ਨੇ ਕੀਤਾ ਪੁਲਿਸ ਹਵਾਲੇ

ਇਰਾਦਾ ਕਤਲ ਦੇ ਮਾਮਲੇ ਵਿਚ ਹਿਰਾਸਤ ਵਿਚੋਂ ਭੱਜਾ ਨਬਾਲਗ ਮਾਪਿਆਂ ਨੇ ਕੀਤਾ ਪੁਲਿਸ ਹਵਾਲੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਫਰੈਂਕਲਿਨ, ਲੂਇਸਿਆਨਾ, ਵਿਚ ਇਰਾਦਾ ਕਤਲ ਦੇ ਮਾਮਲੇ ਵਿਚ ਜੇਲ ਵਿਚ ਬੰਦ 17 ਸਾਲਾ ਨਬਾਲਗ ਕਿਮੀ ਡੌਂਟੇਨ ਜੁਨੀਅਰ ਜੋ ਪੁਲਿਸ ਅਫਸਰਾਂ ਨੂੰ ਝਕਾਨੀ ਦੇ ਕੇ ਫਰਾਰ ਹੋ ਗਿਆ ਸੀ,ਨੂੰ ਉਸ ਦੇ ਮਾਤਾ ਪਿਤਾ ਵੱਲੋਂ ਮੁੜ ਪੁਲਿਸ ਦੇ ਹਵਾਲੇ ਕਰ ਦੇਣ ਦੀ ਖਬਰ ਹੈ। ਮੈਰੀ ਪੈਰਿਸ਼ ਸ਼ੈਰਿਫ ਦਫਤਰ ਅਨਸਾਰ ਓਰਲੀਨਜ ਪੈਰਿਸ਼ ਵਾਸੀ ਜੁਨੀਅਰ ਫਰੈਂਕਲਿਨ ਵਿਚ ਉਸ ਵੇਲੇ ਹਿਰਾਸਤ ਵਿਚੋਂ ਫਰਾਰ ਹੋ ਗਿਆ ਸੀ ਜਦੋਂ ਉਸ ਨੂੰ ਬਾਹਰ ਸੈਰ ਲਈ ਲਿਜਾਇਆ ਜਾ ਰਿਹਾ ਸੀ। ਜੁਵੇਨਾਈਲ ਜਸਟਿਸ ਦੇ ਦਫਤਰ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਫਰਾਰ ਹੋਏ ਜੁਨੀਅਰ ਦੇ ਮਾਪਿਆਂ ਨੇ ਉਸ ਨੂੰ ਮੁੜ ਲੋਇਸਿਆਨਾ ਸਟੇਟ ਪੁਲਸ ਦੇ ਹਵਾਲੇ ਕਰ ਦਿੱਤਾ ਹੈ।