ਨਸ਼ਿਆਂ ਦੀ ਚੇਨ ਤੋੜਨ ਤਹਿਤ ਡੀ ਆਈ ਜੀ ਸਰਦਾਰ ਹਰਚਰਨ ਸਿੰਘ ਭੁੱਲਰ,ਐੱਸ.ਐੱਸਪੀ ਪੀ ਵਲੋਂ ਬਰਨਾਲਾ ਜਿਲੇ ਦੀਆਂ ਸ਼ੱਕੀ ਥਾਵਾਂ ਦੀ ਚੈਕਿੰਗ ਕਰਵਾਈ

ਨਸ਼ਿਆਂ ਦੀ ਚੇਨ ਤੋੜਨ ਤਹਿਤ ਡੀ ਆਈ ਜੀ ਸਰਦਾਰ ਹਰਚਰਨ ਸਿੰਘ ਭੁੱਲਰ,ਐੱਸ.ਐੱਸਪੀ ਪੀ ਵਲੋਂ ਬਰਨਾਲਾ ਜਿਲੇ ਦੀਆਂ ਸ਼ੱਕੀ ਥਾਵਾਂ ਦੀ ਚੈਕਿੰਗ ਕਰਵਾਈ

ਬਰਨਾਲਾ ਪੁਲਿਸ ਵੱਲੋਂ ਕਾਸੋ ਦੌਰਾਨ 06 ਮੁਕੱਦਮੇਂ ਦਰਜ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਬਰਨਾਲਾ,21,ਜੂਨ/ ਕਰਨਪ੍ਰੀਤ ਕਰਨ /-:ਮਾਨਯੋਗ ਮੁੱਖ ਮੰਤਰੀ, ਪੰਜਾਬ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਜੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ ਮੁਹਿੰਮ ਤਹਿਤ ਅੱਜ ਪੰਜਾਬ ਭਰ ਵਿੱਚ ਸਪੈਸ਼ਲ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਲੜੀ ਤਹਿਤ ਅੱਜ ਬਰਨਾਲਾ ਪੁਲਿਸ ਵੱਲੋਂ ਸ਼੍ਰੀ ਹਰਚਰਨ ਸਿੰਘ ਭੁੱਲਰ, ਆਈ.ਪੀ.ਐੱਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਪਟਿਆਲਾ ਜੀ ਦੀ ਸੁਪਰਵੀਜ਼ਨ ਹੇਠ ਸ਼੍ਰੀ ਸੰਦੀਪ ਕੁਮਾਰ ਮਲਿਕ, ਆਈ.ਪੀ.ਐੱਸ. ਬਰਨਾਲਾ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਅੰਦਰ ਵੱਖ-ਵੱਖ ਥਾਵਾਂ ‘ਤੇ ਸਪੈਸ਼ਲ ਘੇਰਾਬੰਦੀ ਕਰਕੇ ਸ਼ੱਕੀ ਥਾਵਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਵਾਈ ਗਈ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਗਜ਼ਟਿਡ ਅਧਿਕਾਰੀਆਂ ਦੀ ਸੁਪਰਵੀਜ਼ਨ ਹੇਠ ਜ਼ਿਲ੍ਹਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ, ਜਿਸ ਵਿੱਚ ਕਰੀਬ 230 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ। ਜ਼ਿਲ੍ਹਾ ਬਰਨਾਲਾ ਅੰਦਰ 18 ਟੀਮਾਂ ਬਣਾਕੇ ਵੱਖ-ਵੱਖ ਰਸਤਿਆਂ ਪਰ 14 ਨਾਕੇ ਲਗਾਏ ਗਏ ਅਤੇ ਕਰੀਬ 181 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਹੈ। ਇਸ ਦੌਰਾਨ ਸੈਂਸੀ ਬਸਤੀ ਬੈਕ ਸਾਇਡ ਰਾਮਬਾਗ ਰੋਡ, ਬਰਨਾਲਾ, ਕਿਲ੍ਹਾ ਪੱਤੀ, ਹੰਡਿਆਇਆ, ਮਾਤਾ ਦਾਤੀ ਰੋਡ, ਤਪਾ, ਸ਼ਹਿਣਾ, ਭਦੌੜ, ਪਿੰਡ ਪੰਡੋਰੀ ਅਤੇ ਵਜੀਦਕੇ ਖੁਰਦ ਆਦਿ ਵਿਖੇ ਸ਼ੱਕੀ ਥਾਵਾਂ ਦੀ ਚੈਕਿੰਗ ਕਰਵਾਈ ਗਈ।
ਇਸ ਸਪੈਸ਼ਲ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਦੌਰਾਨ ਨਸ਼ੀਲੇ ਪਦਾਰਥਾਂ ਦੀ ਬ੍ਰਾਮਦਗੀ ਕਰਵਾਈ ਗਈ  5 ਵਿਅਕਤੀ ਗ੍ਰਿਫ਼ਤਾਰ ਕਰਦਿਆਂ  06 ਮੁਕੱਦਮੇਂ ਦਰਜ ਦਰਜ ਕੀਤੇ ਗਏ ਜਿੰਨ ਵਿੱਚ ਹੋਰ  ਨਸ਼ੀਲੀਆਂ ਗੋਲੀਆਂ = 110 70 ਬੋਤਲਾਂ ਠੇਕਾ ਸਰਾਬ ਦੇਸੀ ਲਾਹਣ = 100 ਲੀਟਰਬਰਾਮਦ ਕੀਤੇ ਗਏ
 ਇਸ ਉਪਰੰਤ ਡੀ.ਆਈ.ਜੀ. ਪਟਿਆਲਾ ਰੇਂਜ਼, ਪਟਿਆਲਾ ਜੀ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਚਲਾਈ ਗਈ ਇਸ ਵਿਸ਼ੇਸ ਮੁਹਿੰਮ ਤਹਿਤ ਜ਼ਿਲ੍ਹਾ ਬਰਨਾਲਾ ਅੰਦਰ ਪਿਛਲੇ ਇੱਕ ਹਫ਼ਤੇ ਦੌਰਾਨ ਤਕਰੀਬਨ 50 ਦੇ ਕਰੀਬ ਨਸ਼ਾ ਜਾਗਰੂਕਤਾ ਕੈਂਪ ਅਤੇ ਮੀਟਿੰਗਾਂ ਕੀਤੀਆਂ ਗਈਆਂ ਤਾਂ ਜੋ ਨਸ਼ੇ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਇਸ ਮੌਕੇ ਸ਼੍ਰੀ ਸਨਦੀਪ ਸਿੰਘ ਮੰਡ, ਪੀ.ਪੀ.ਐੱਸ. ਕਪਤਾਨ ਪੁਲਿਸ (ਡੀ) ਬਰਨਾਲਾ, ਸ਼੍ਰੀ ਜਗਦੀਸ਼ ਕੁਮਾਰ ਬਿਸ਼ਨੋਈ, ਪੀ.ਪੀ.ਐੱਸ. ਕਪਤਾਨ ਪੁਲਿਸ (ਸ) ਬਰਨਾਲਾ ਅਤੇ ਹੋਰ ਗਜ਼ਟਿਡ ਅਧਿਕਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਡਰੱਗ ਹੈਲਪ ਲਾਇਨ ਵੱਟਸਐੱਪ ਨੰਬਰ 75080-80280 ਜਾਰੀ ਕੀਤਾ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਸ਼ੇ ਸਬੰਧੀ ਕੋਈ ਵੀ ਜਾਣਕਾਰੀ ਇਸ ਨੰਬਰ ਪਾ ਭੇਜ ਸਕਦੇ ਹਨ, ਉਹਨਾਂ ਦੀ ਪਹਿਚਾਣ ਬਿੱਲਕੁੱਲ ਗੁਪਤ ਰੱਖੀ ਜਾਵੇਗੀ।