ਅਸੀਂ ਕਸ਼ਮੀਰ ਵਿਚ ਰੈਫਰੈਂਡਮ ਕਰਾਉਣ ਲਈ ਤਿਆਰ ਹਾਂ: ਇਮਰਾਨ ਖਾਨ

ਅਸੀਂ ਕਸ਼ਮੀਰ ਵਿਚ ਰੈਫਰੈਂਡਮ ਕਰਾਉਣ ਲਈ ਤਿਆਰ ਹਾਂ: ਇਮਰਾਨ ਖਾਨ

ਇਸਲਾਮਾਬਾਦ: ਆਪਣੇ ਦਲੇਰਾਨਾ ਫੈਂਸਲਿਆਂ ਲਈ ਜਾਣੇ ਜਾਂਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲ਼ਾਨ ਕੀਤਾ ਹੈ ਕਿ ਕਸ਼ਮੀਰੀ ਲੋਕਾਂ ਦੇ ਰਾਜਨੀਤਕ ਭਵਿੱਖ ਦਾ ਫੈਂਸਲਾ ਉਹਨਾਂ ਦੇ ਹੱਥ ਦੇਣ ਲਈ ਉਹ ਪਾਕਿਸਤਾਨ ਦੇ ਪ੍ਰਬੰਧ ਹੇਠਲੇ ਕਸ਼ਮੀਰ ਵਿਚ ਰੈਫਰੈਂਡਮ (ਰਾਇਸ਼ੁਮਾਰੀ) ਕਰਾਉਣ ਲਈ ਤਿਆਰ ਹਨ। 

ਇਮਰਾਨ ਖਾਨ ਨੇ ਕਿਹਾ ਕਿ ਉਹਨਾਂ ਦਾ ਦੇਸ਼ ਪਾਕਿਸਤਾਨ ਪ੍ਰਬੰਧ ਹੇਠਲੇ ਕਸ਼ਮੀਰ ਵਿਚ ਰਾਇਸ਼ੁਮਾਰੀ ਕਰਾਉਣ ਲਈ ਤਿਆ ਹੈ ਤਾਂ ਕਿ ਕਸ਼ਮੀਰ ਦੇ ਲੋਕ ਖੁਦ ਫੈਂਸਲਾ ਕਰ ਸਕਣ ਕਿ ਉਹ ਪਾਕਿਸਤਾਨ ਨਾਲ ਰਹਿਣਾ ਚਾਹੁੰਦੇ ਹਨ ਜਾਂ ਅਜ਼ਾਦ ਹੋਣਾ ਚਾਹੁੰਦੇ ਹਨ।

ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਇਮਰਾਨ ਖਾਨ ਨੇ ਕਿਹਾ, "ਸਭ ਤੋਂ ਵਧੀਆ ਗੱਲ ਹੈ ਕਿ ਕਸ਼ਮੀਰ ਦੇ ਲੋਕ ਖੁਦ ਫੈਂਸਲਾ ਕਰਨ। ਪਾਕਿਸਤਾਨ ਹੇਠਲੇ ਕਸ਼ਮੀਰ ਅਤੇ ਭਾਰਤ ਹੇਠਲੇ ਕਸ਼ਮੀਰ ਦੇ ਲੋਕ। ਪਾਕਿਸਤਾਨ ਕਸ਼ਮੀਰ ਦੇ ਲੋਕਾਂ ਨੂੰ ਰੈਫਰੈਂਡਮ ਜਾਂ ਪਲੈਬੀਸਾਈਟ ਰਾਹੀਂ ਇਹ ਹੱਕ ਦੇਣ ਲਈ ਤਿਆਰ ਹੈ। ਉਹਨਾਂ ਨੂੰ ਫੈਂਸਲਾ ਕਰਨ ਦਈਏ ਕਿ ਉਹ ਪਾਕਿਸਤਾਨ ਨਾਲ ਰਹਿਣਾ ਚਾਹੁੰਦੇ ਹਨ ਜਾਂ ਅਜ਼ਾਦ ਹੋਣਾ ਚਾਹੁੰਦੇ ਹਨ। ਅਸੀਂ ਇਸ ਲਈ ਤਿਆਰ ਹਾਂ।" 

ਪਾਕਿਸਤਾਨ ਦੇ ਪ੍ਰਬੰਧ ਹੇਠਲੇ ਕਸ਼ਮੀਰ ਵਿਚ ਮਨੁੱਖੀ ਹੱਕਾਂ ਦੀ ਸਥਿਤੀ ਬਾਰੇ ਪੁੱਛਣ 'ਤੇ ਉਹਨਾਂ ਕਿਹਾ ਕਿ ਦੁਨੀਆ ਦੇ ਕਿਸੇ ਵੀ ਖਿੱਤੇ ਤੋਂ ਕੋਈ ਵੀ ਵਿਅਕਤੀ ਇੱਥੇ ਆ ਕੇ ਦੇਖ ਸਕਦਾ ਹੈ। ਉਹਨਾਂ ਕਿਹਾ ਕਿ ਇੱਥੇ ਦੇਖਣ ਮਗਰੋਂ ਉਹ ਭਾਰਤ ਹੇਠਲੇ ਕਸ਼ਮੀਰ ਵਿਚ ਵੀ ਜਾਣ। ਉਹਨਾਂ ਨੂੰ ਫਰਕ ਪਤਾ ਲੱਗ ਜਾਵੇਗਾ। ਉਹਨਾਂ ਨੂੰ ਭਾਰਤ ਹੇਠਲੇ ਕਸ਼ਮੀਰ ਵਿਚ ਜਾਣ ਹੀ ਨਹੀਂ ਦੇਣਗੇ।

ਇਮਰਾਨ ਨੇ ਕਿਹਾ ਕਿ ਕਸ਼ਮੀਰ ਦੇ ਮਸਲੇ 'ਦੇ ਦੁਨੀਆ ਦੀ ਚੁੱਪ ਪਿੱਛੇ ਵਪਾਰਕ ਕਾਰਨ ਹਨ ਕਿਉਂਕਿ ਭਾਰਤ ਇਕ ਵੱਡੀ ਮੰਡੀ ਹੈ। ਪੱਛਮੀ ਨੀਤੀਵਾਨ, ਭਾਰਤ ਨੂੰ ਚੀਨ ਦੇ ਪ੍ਰਭਾਵ ਨੂੰ ਚੁਣੌਤੀ ਦੇਣ ਵਜੋਂ ਵੇਖਦੇ ਹਨ। ਇਸ ਲਈ ਕਸ਼ਮੀਰ ਬਾਰੇ ਉਹਨਾਂ ਦੀ ਪਹੁੰਚ ਬਿਲਕੁਲ ਵੱਖਰੀ ਨਜ਼ਰ ਪੈਂਦੀ ਹੈ।

ਇਮਰਾਨ ਨੇ ਕਿਹਾ ਕਿ ਉਹ ਭਾਰਤ ਨਾਲ ਰਿਸ਼ਤੇ ਸੁਧਾਰਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਚੁੱਕੇ ਹਨ ਪਰ ਆਰ.ਐਸ.ਐਸ ਦੀ ਵਿਚਾਰਧਾਰਾ ਕਾਰਨ ਭਾਰਤ ਵੱਲੋਂ ਇਹਨਾਂ ਕੋਸ਼ਿਸ਼ਾਂ ਦਾ ਜਵਾਬ ਨਹੀਂ ਦਿੱਤਾ ਗਿਆ। ਇਮਰਾਨ ਨੇ ਕਿਹਾ ਕਿ ਭਾਰਤ ਉੱਤੇ ਨਸਲੀ ਕੱਟੜ ਵਿਚਾਰਧਾਰਾ ਦਾ ਕਬਜ਼ਾ ਹੋ ਚੁੱਕਿਆ ਹੈ, ਜਿਸਨੂੰ 'ਹਿੰਦੁਤਵਾ' ਕਹਿੰਦੇ ਹਨ। ਇਹ ਆਰ.ਐਸ.ਐਸ ਦੀ ਵਿਚਾਰਧਾਰਾ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।