ਰੂਹਾਨੀਅਤ ਰੂਹਾਂ ਦਾ ਸੰਗਮ

ਰੂਹਾਨੀਅਤ ਰੂਹਾਂ ਦਾ ਸੰਗਮ

ਕੁਦਰਤ ਸੱਚੇ ਹਰਫ਼ ਲਿਖਿਆ, ਪਿਆਰ ਦਾ ਜਜ਼ਬਾਤ ਲਿਖਿਆ
ਰੂਹਾਨੀ ਨੂਰ ਇਲਾਹੀ ਰਮਜ਼ਾਂ, ਵਿਚ ਰਮਜ਼ਾਂ ਇਕ ਵਾਕ ਲਿਖਿਆ
ਧੁਰ ਦਰਗਾਹ ਉਸ ਸੱਚੇ ਇਸ਼ਕ ਦਾ, ਇਕ ਅਨੋਖਾ ਮਿਲਾਪ ਲਿਖਿਆ।
ਕੁਦਰਤ ਸੱਚੇ ਹਰਫ਼ ਲਿਖਿਆ.......
ਦੁਨੀਆਈ ਰੂਹਾਂ ਤੋਂ ਵੱਖਰੇਵੇਂ ਵਾਲਾ, ਓਹ੍ਹ ਸੱਚਾ ਅਹਿਸਾਸ ਲਿਖਿਆ
ਪਾਕਮ ਪਾਕ ਨੂਰ ਇਲਾਹੀ,  ਸੱਚ ਰਮਜ਼ ਦਾ ਇਸ਼ਕ ਹਕੀਕੀ ਉਸ ਸੱਚੇ ਨੇ ਆਪ ਲਿਖਿਆ।
ਕੁਦਰਤ ਸੱਚੇ ਹਰਫ਼ ਲਿਖਿਆ....
 ਬ੍ਰਹਿਮੰਡ ਵਿਚ ਸੀ ਰਿਸ਼ਤਾ ਜੁੜੀਆ, ਸੱਚ ਹਕੀਕਤ  ਨਾਲ ਸੀ ਲਿਖਿਆ।
 ਕਾਲ ਅਕਾਲ ਸਭ ਮਿਲਕੇ, ਉਸ ਰੂਹਾਂ ਦਾ ਮਿਲਾਪ ਸੀ ਲਿਖਿਆ।
 ਕੁਦਰਤ ਸੱਚੇ ਹਰਫ਼ ਲਿਖਿਆ......
 ਧਰਤ ਬੇਗਾਨੀ ਜਾਪਣ ਲੱਗ ਗਈ, ਜਦ ਸੱਚੇ ਨੇ ਸਾਥ ਸੀ ਲਿਖਿਆ।
 ਹੁਕਮੀ ਭਾਣੇ, ਰਾਹ ਦਸੇਰੇ , ਬਣ ਕੇ ਫੁੱਲਾਂ ਦਾ ਹਾਰ ਸੀ ਲਿਖਿਆ।
 ਕੁਦਰਤ ਸੱਚੇ ਹਰਫ਼ ਲਿਖਿਆ.....
 ਸਰਬੀ* ਦੀ ਇਬਾਦਤ ਬਣ ਗਈ, ਜਦ ਹੁਕਮ ਆਬਾਦ ਸੀ ਲਿਖਿਆ
 ਨਾਮੁ ਸੱਚੇ ਦਾ ਰੂਹ ਵਿਚ ਰੱਖ ਕੇ,  ਕੁਲ ਲੁਕਾਈ ਪੈਗ਼ਾਮ ਸੀ ਲਿਖਿਆ।

ਕੁਦਰਤ ਸੱਚੇ ਹਰਫ਼ ਲਿਖਿਆ, ਪਿਆਰ ਦਾ ਜਜ਼ਬਾਤ ਲਿਖਿਆ

*ਸਰਬੀ*