ਹਵਾ ਵਿਚ ਗੰਦ ਪਾ ਰਿਹਾ ਹੈ ਭਾਰਤ: ਟਰੰਪ

ਹਵਾ ਵਿਚ ਗੰਦ ਪਾ ਰਿਹਾ ਹੈ ਭਾਰਤ: ਟਰੰਪ

ਅੰਮ੍ਰਿਤਸਰ ਟਾਈਮਜ਼ ਬਿਊਰੋ

ਆਪਣੀ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਹਵਾ ਗੰਦੀ ਕਰਨ ਵਿਚ ਵੱਡਾ ਹਿੱਸੇਦਾਰ ਹੈ। ਡੋਨਾਲਡ ਟਰੰਪ ਨੇ ਚੀਨ, ਰੂਸ ਅਤੇ ਭਾਰਤ ਸਣੇ ਕਈ ਦੇਸ਼ਾਂ 'ਤੇ ਵਿਸ਼ਵਵਿਆਪੀ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲਾਇਆ ਹੈ। 

ਟਰੰਪ ਨੇ ਆਪਣੇ ਸਮਰਥਕਾਂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਅਮਰੀਕਾ ਦਾ ਵਾਤਾਵਰਣ ਵਿੱਚ ਚੰਗਾ ਰਿਕਾਰਡ ਹੈ। ਟਰੰਪ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਅਮਰੀਕਾ ਨੇ ਵਾਤਾਵਰਣ ਦੀ ਰੱਖਿਆ ਕਰਕੇ ਊਰਜਾ ਦੀ ਆਜ਼ਾਦੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਵਾਤਾਵਰਣ ਰਿਕਾਰਡ, ਓਜ਼ੋਨ ਰਿਕਾਰਡ ਅਤੇ ਹੋਰ ਕਈ ਰਿਕਾਰਡ ਸਭ ਤੋਂ ਵਧੀਆ ਹਨ।