ਸਾਰਾਗੜ੍ਹੀ ਦਿਵਸ ਨੂੰ ਸਮਰਪਿਤ ਛੋਟੇ ਬੱਚਿਆਂ ਲਈ ਕੀਤਾ ਗਿਆ ਪ੍ਰੋਗਰਾਮ ਕੌਮ ਦੇ ਵਾਰਿਸ
ਦਵਿੰਦਰ ਕੌਰ ਫਾਊਂਡੇਸ਼ਨ ਨੇ ਕੀਤਾ ਉਪਰਾਲਾ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ 11 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਦਵਿੰਦਰ ਕੌਰ ਫਾਊਂਡੇਸ਼ਨ ਨੇ ਛੋਟੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਸਾਰਾਗੜੀ ਦਿਵਸ ਨੂੰ ਸਮਰਪਿਤ ਇਕ ਰੰਗ ਭਰੋ ਪ੍ਰੋਗਰਾਮ ਦਾ ਆਯੋਜਨ ਗੁਰਦੁਆਰਾ ਸਿੰਘ ਸਭਾ ਕਿਰਤੀ ਨਗਰ ਵਿਖੇ ਕੀਤਾ ਤੇ ਇਸ ਪ੍ਰੋਗਰਾਮ ਚ ਕੁਲ 300 ਬੱਚਿਆਂ ਨੇ ਭਾਗ ਲਿਆ ਸੀ ।
ਪ੍ਰੋਗਰਾਮ ਦੇ ਦੌਰਾਨ ਬੱਚਿਆਂ ਨੂੰ ਸਾਰਾਗੜ੍ਹੀ ਦੀ ਲੜਾਈ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਫਿਲਮ ਦੇ ਰਾਹੀਂ ਸੁਆਲ ਜੁਆਬ ਵੀ ਕੀਤੇ ਗਏ ਸਨ, ਜਿਸ ਅੰਦਰ ਬੱਚਿਆਂ ਦਾ ਉਤਸ਼ਾਹ ਦੇਖਣ ਵਾਲਾ ਸੀ ।
ਸਾਰਾਗੜ੍ਹੀ ਯੁੱਧ ਦੇ ਅਧਾਰਿਤ ਫਿਲਮ ਕੇਸਰੀ ਵਿਚ ਗੁਰਮੁਖ ਸਿੰਘ ਦਾ ਕਿਰਦਾਰ ਨਿਭਾਨ ਵਾਲੇ ਸੁਰਮੀਤ ਸਿੰਘ ਬਸਰਾ ਅਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵਲੋਂ ਨੇ ਵੀ ਇਸ ਪ੍ਰੋਗਰਾਮ ਚ ਆ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਪ੍ਰੋਗਰਾਮ ਨੂੰ ਯਾਦਗਾਰ ਬਣਾ ਦਿੱਤਾ ।
ਸੰਸਥਾ ਵਲੋਂ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ ਅਤੇ ਸਾਰੇ ਆਏ ਬੱਚਿਆਂ ਨੂੰ ਵੀ ਪ੍ਰੋਤਸਾਹਨ ਇਨਾਮ ਵੰਡ ਕਿੱਤੇ ਗਏ ਸਨ ।
Comments (0)