ਚੀਨ ਨੇ ਆਪਣੇ ਫੌਜੀਆਂ ਦੀਆਂ ਮੌਤਾਂ ਦੀ ਪੁਸ਼ਟੀ ਕੀਤੀ; ਭਾਰਤੀ ਫੌਜ ਨੇ 20 ਮੌਤਾਂ ਦੀ ਪੁਸ਼ਟੀ ਕੀਤੀ

ਚੀਨ ਨੇ ਆਪਣੇ ਫੌਜੀਆਂ ਦੀਆਂ ਮੌਤਾਂ ਦੀ ਪੁਸ਼ਟੀ ਕੀਤੀ; ਭਾਰਤੀ ਫੌਜ ਨੇ 20 ਮੌਤਾਂ ਦੀ ਪੁਸ਼ਟੀ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੀਨੀ ਸਰਕਾਰ ਦੇ ਅਖਬਾਰ ਗਲੋਬਲ ਟਾਈਮਜ਼ ਵਿਚ ਚੀਨ ਅਤੇ ਭਾਰਤ ਦਰਮਿਆਨ ਹਿੰਸਕ ਟਕਰਾਅ ਬਾਰੇ ਕੁੱਝ ਸਮਾਂ ਪਹਿਲਾਂ ਛਾਪੀ ਗਈ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਇਸ ਲੜਾਈ ਦੌਰਾਨ ਦੋਵਾਂ ਪਾਸਿਆਂ ਦੇ ਫੌਜੀਆਂ ਦੀਆਂ ਮੌਤਾਂ ਹੋਈਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਭਾਰਤੀ ਫੌਜ ਨੇ 20 ਭਾਰਤੀ ਫੌਜੀਆਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। 

ਸੰਪਾਦਕੀ ਵਿਚ ਲਿਖਿਆ ਗਿਆ, "ਇਸ ਵਾਰ ਗਾਲਵਾਨ ਵੈਲੀ ਵਿਚ ਹੋਈ ਝੜਪ ਅੰਦਰ ਦੋਵਾਂ ਧਿਰਾਂ ਦੀਆਂ ਮੌਤਾਂ ਹੋਈਆਂ ਹਨ, ਜਿਸ ਤੋਂ ਜ਼ਾਹਰ ਹੋ ਰਿਹਾ ਹੈ ਕਿ ਚੀਨ ਅਤੇ ਭਾਰਤ ਦਰਿਮਆਨ ਸਰਹੱਦੀ ਵਿਵਾਦ ਨੂੰ ਲੈ ਕੇ ਚੱਲ ਰਹੀ ਤਲਖੀ ਦੀ ਸਥਿਤੀ ਕਾਬੂ ਤੋਂ ਬਾਹਰ ਹੋ ਰਹੀ ਹੈ। ਸਾਨੂੰ ਪਤਾ ਲੱਗਿਆ ਹੈ ਕਿ ਦੋਵਾਂ ਫੌਜਾਂ ਦੇ ਉੱਚ ਅਹੁਦੇਦਾਰਾਂ ਨੇ ਇਸ ਘਟਨਾ ਤੋਂ ਬਾਅਦ ਮਾਹੌਲ ਨੂੰ ਛਾਂਤ ਕਰਨ ਲਈ ਗੱਲਬਾਤ ਕੀਤੀ ਹੈ, ਜਿਸ ਤੋਂ ਲੱਗ ਰਿਹਾ ਹੈ ਕਿ ਦੋਵੇਂ ਧਿਰਾਂ ਇਸ ਮਸਲੇ ਨੂੰ ਸ਼ਾਂਤਮਈ ਤਰੀਕੇ ਨਾਲ ਹੱਲ ਕਰਨਾ ਚਾਹੁੰਦੀਆਂ ਹਨ ਅਤੇ ਇਸ ਨੂੰ ਵਧਣ ਨਹੀਂ ਦੇਣਾ ਚਾਹੁੰਦੀਆਂ। ਇੱਥੇ ਇਹ ਵੀ ਧਿਆਨਦੇਣ ਵਾਲੀ ਗੱਲ ਹੈ ਕਿ ਚੀਨ ਆਪਣੇ ਫੌਜੀਆਂ ਦੀ ਮੌਤ ਦਾ ਅੰਕੜਾ ਇਸ ਕਰਕੇ ਜਨਤਕ ਨਹੀਂ ਕਰ ਰਿਹਾ, ਤਾਂ ਕਿ ਇਸ ਨਾਲ ਭੜਕਣ ਵਾਲੀਆਂ ਭਾਵਨਾਵਾਂ ਨੂੰ ਕਾਬੂ ਵਿਚ ਰੱਖਿਆ ਜਾ ਸਕੇ।"

ਇਸ ਸੰਪਾਦਕੀ ਵਿਚ ਚੀਨ ਨੇ ਭਾਰਤ ਉੱਤੇ ਅਮਰੀਕਾ ਦੀ ਸ਼ਹਿ 'ਤੇ ਚੀਨ ਪ੍ਰਤੀ ਹਮਲਾਵਰ ਪਹੁੰਚ ਅਪਨਾਉਣ ਦਾ ਦੋਸ਼ ਲਾਇਆ ਹੈ।