ਸੈਕਰਾਮੈਂਟੋ ਚ ਪਹਿਲੀ ਵਾਰ ਕਰਵਾਏ ਗਏ ਵਾਲੀਬਾਲ ਟੁਰਨਾਮੈਂਟ ਚ ਚੜਦੀ ਕਲਾ ਟੀ ਐਮ ਸੀ ਜੇਤੂ ਰਿਹਾ।
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)ਲਾਇਨਜ ਸਪੋਰਟਸ ਕਲੱਬ ਸੈਕਰਾਮੈਂਟੋ ਵਲੋਂ ਕਰਵਾਏ ਗਏ ਪਹਿਲੇ ਵਾਲੀਬਾਲ ਟੂਰਨਾਮੈਂਟ ਵਿਚੱ ਸਿਰਕੱਢ ਟੀਮਾਂ ਨੇ ਸਮੂਲੀਅਤ ਕੀਤੀ, ਇਸ ਟੂਰਨਾਂਮੈਂਟ ਦਾ ਅਯੋਜਿਨ ਐਲਕ ਗਰੋਵ ਦੇ ਵੈਕਫੋਰਡ ਕਮਿਊਨਿਟੀ ਕੰਪਲੈਕਸ ਵਿੱਚ ਕੀਤਾ ਗਿਆ। ਇਸ ਦੌਰਾਨ ਚੜਦੀ ਕਲਾ, ਟੀ ਐਮ ਸੀ ਟੀਮ ਜੇਤੂ ਰਹੀ ਤੇ ਸੈਂਟਾ ਕਲੇਰਾ ਟੀਮ ਨੂੰ ਦੂਜੇ ਥਾਂ ਸਬਰ ਕਰਨਾ ਪਿਆ। ਪਹਿਲੇ ਥਾਂ ਰਹੀ ਚੜਦੀ ਕਲਾ, ਟੀ ਐਮ ਸੀ ਟੀਮ ਨੂੰ 25 ਸੌ ਡਾਲਰ ਨਗਦ ਇਨਾਮ ਤੇ ਵੱਡੀ ਟਰਾਫੀ ਨਾਲ ਸਨਮਾਨ ਕੀਤਾ ਗਿਆ ਤੇ ਦੂਜੇ ਥਾਂ ਆਈ ਟੀਮ ਨੂੰ 15 ਸੌ ਡਾਲਰ ਨਗਦ ਇਨਾਮ ਤੇ ਟਰਾਫੀ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਮੁਖ ਪ੍ਰਬੰਧਕਾਂ ਚ ਸੁੱਖੀ ਸੇਖੋਂ, ਸੈਮ ਦੁਸਾਂਝ, ਹਰਕੰਵਲ ਬਰਿਆੜ, ਇੰਦਰਜੀਤ ਖੰਗੂੜਾ, ਭੁਪਿੰਦਰ ਦੁਸਾਂਝ ਤੇ ਗੁਰਨੇਕ ਦੁਸਾਂਝ ਨੇ ਮੁਖ ਪਤਵੰਤਿਆਂ ਦਾ ਵੀ ਪਲੈਕਾਂ ਦੇ ਕੇ ਸਨਮਾਨ ਕੀਤਾ। ਇਸ ਮੌਕੇ ਚੜਦੀ ਕਲਾ ਟੀਮ ਦੇ ਬੈਸਟ ਸਮੈਸਰ ਰੰਮੀ ਨੂੰ ਤੇ ਬੈਸਟ ਲੈਫਟਰ ਬੌਬੀ ਨੂੰ ਚੁਣਿਆ ਗਿਆ। ਇਸ ਪਹਿਲੇ ਟੂਰਨਾਮੈਂਟ ਦੀ ਖਾਸੀਅਤ ਇਹ ਰਹੀ ਕਿ ਕਿਸੇ ਬਿਜਨਸਮੈਨ ਜਾਂ ਕਿਸੇ ਧਨਾਡ ਕੋਲੋਂ ਇਹ ਟੂਰਨਾਂਮੈਂਟ ਸਪੌਂਸਰ ਨਹੀਂ ਕਰਵਾਇਆ ਗਿਅ।
Comments (0)