(ਅਖੌਤੀ) ਨੀਵੀਂ ਜਾਤ ਨਾਲ ਸਬੰਧਿਤ ਔਰਤ ਨੂੰ ਮੰਦਿਰ ਜਾਣ ਤੋਂ ਰੋਕਿਆ

(ਅਖੌਤੀ) ਨੀਵੀਂ ਜਾਤ ਨਾਲ ਸਬੰਧਿਤ ਔਰਤ ਨੂੰ ਮੰਦਿਰ ਜਾਣ ਤੋਂ ਰੋਕਿਆ

ਰਿਵਾੜੀ: ਭਾਰਤੀ ਨਿਜ਼ਾਮ ਵਿੱਚ ਬ੍ਰਾਹਮਣਵਾਦੀ ਜਾਤ ਪ੍ਰਬੰਧ ਦੀ ਸਥਾਪਤੀ ਬਹੁਤ ਡੂੰਘੀਆਂ ਜੜ੍ਹਾਂ ਲਾ ਚੁੱਕੀ ਹੈ ਜੋ ਹੋਰ ਮਜ਼ਬੂਤ ਹੁੰਦੀਆਂ ਜਾ ਰਹੀਆਂ ਹਨ। ਇਸ ਜਾਤ ਪਾਤੀ ਵਿਧਾਨ ਅਧੀਨ ਨਿਤ ਇੱਕ ਵਰਗ ਦੇ ਲੋਕਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ। ਅਜਿਹਾ ਹੀ ਮਾਮਲਾ ਹਰਿਆਣਾ ਦੇ ਰਿਵਾੜੀ ਵਿੱਚ ਪਿੰਡ ਨੈਨਸੁੱਖ 'ਚ ਸਾਹਮਣੇ ਆਇਆ ਹੈ। ਇੱਥੇ ਇੱਕ ਐੱਸਸੀ (ਅਖੌਤੀ ਨੀਵੀਂ ਜਾਤ) ਔਰਤ ਨੂੰ ਮੰਦਿਰ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ। 

ਜਾਣਕਾਰੀ ਮੁਤਾਬਿਕ ਇਸ ਔਰਤ ਦੇ ਪਰਿਵਾਰ ਵੱਲੋਂ ਇਸ ਮੰਦਿਰ ਵਿੱਚ ਲੰਗਰ ਲਗਾਇਆ ਜਾਣਾ ਸੀ ਜਿਸ ਦਾ ਸਥਾਨਕ ਅਖੌਤੀ ਉੱਚ ਜਾਤੀ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਗਿਆ। ਪੁਲਿਸ ਨੇ ਦੋਵਾਂ ਧਿਰਾ ਦਾ ਫੈਂਸਲਾ ਕਰਵਾਇਆ ਕਿ ਮੰਦਿਰ ਵਿੱਚ ਲੱਗਣ ਵਾਲੇ ਆਮ ਲੰਗਰ 'ਚ ਇਹ ਪਰਿਵਾਰ 10,000 ਰੁਪਏ ਪਾ ਦਵੇਗਾ। ਇਸ ਪਰਿਵਾਰ ਵੱਲੋਂ ਲੰਗਰ ਵਿੱਚ 10,000 ਰੁਪਏ ਪਾ ਦਿੱਤੇ ਗਏ ਪਰ ਇਹਨਾਂ ਨੂੰ ਮੰਦਿਰ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ