ਕੈਨੇਡਾ ਪੜਨ ਆਏ ਵਿਦਿਆਰਥੀ ਵੱਲੋ ਹਾਲਾਤਾਂ ਤੋਂ ਤੰਗ ਆਕੇ ਕੀਤੀ ਖੁਦਕਸ਼ੀ

ਕੈਨੇਡਾ ਪੜਨ ਆਏ ਵਿਦਿਆਰਥੀ ਵੱਲੋ ਹਾਲਾਤਾਂ ਤੋਂ ਤੰਗ ਆਕੇ ਕੀਤੀ ਖੁਦਕਸ਼ੀ
ਅਰਸ਼ਦੀਪ ਵਰਮਾ

ਅੰਮ੍ਰਿਤਸਰ ਟਾਈਮਜ਼

ਨਿਊਯਾਰਕ/ ਬਰੈਂਪਟਨ 26 ਅਪ੍ਰੈਲ (ਰਾਜ ਗੋਗਨਾ)ਕੈਨੇਡਾ ਚ ਭਾਈਚਾਰੇ ਲਈ ਬੜੀ ਇਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਹੈ, ਜਾਣਕਾਰੀ ਮੁਤਾਬਕ ਮਈ 2019 ਚ ਕੈਨੇਡਾ ਚ’ ਪੜਾਈ ਲਈ ਪੰਜਾਬ ਦੇ ਪਿੰਡ ਘੱਗਾ ਜਿਲ੍ਹਾ ਪਟਿਆਲਾ ਤੋਂ ਆਏ ਨੌਜਵਾਨ ਅਰਸ਼ਦੀਪ ਵਰਮਾ ਪੁੱਤਰ ਰਾਜ ਕੁਮਾਰ ਵਰਮਾ ਵੱਲੋ ਲੰਘੇ ਸ਼ਨਿਚਰਵਾਰ ਖੁਦਕੁਸ਼ੀ ਕਰ ਆਪਣੇ ਜੀਵਨ ਦਾ ਅੰਤ ਕਰ ਲਿਆ ਗਿਆ ਹੈ। ਨੌਜਵਾਨ ਕੈਨੇਡਾ ਦੇ ਉਨਟਾਰੀਓ ਨਾਲ ਸਬੰਧਤ ਕੈਮਬ੍ਰੀਅਨ ਕਾਲਜ਼ ਚ ਵਿਦਿਆਰਥੀ ਦੇ ਤੌਰ ਤੇ ਆਇਆ ਸੀ। ਨੌਜਵਾਨ ਬਾਰੇ ਪਤਾ ਲੱਗਿਆ ਹੈ ਕਿ ਉਹ ਜਿੰਦਗੀਆ ਦੀਆਂ ਵੱਖ-ਵੱਖ ਮੁਸ਼ਕਲਾ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ ਜਿਸ ਕਾਰਨ ਉਸਨੂੰ ਖੁਦਕੁਸ਼ੀ ਵਰਗਾ ਕਦਮ ਚੁੱਕਣਾ ਪਿਆ, ਨੌਜਵਾਨ ਦੇ ਦੋਸਤ ਉਸਦੀ ਮਿ੍ਰਤਕ ਦੇਹ ਨੂੰ ਪੰਜਾਬ ਵਾਪਸ ਭੇਜਣ ਦਾ ਪ੍ਰਬੰਧ ਕਰ ਰਹੇ ਹਨ। ਦੱਸਣਯੋਗ ਹੈ ਕਿ ਵੱਖ-ਵੱਖ ਕਾਰਨਾ ਕਰਕੇ ਕੈਨੈਡਾ ਚ ਲਗਾਤਾਰ ਅੰਤਰ- ਰਾਸ਼ਟਰੀ ਵਿਦਿਆਰਥੀਆ ਦੀਆਂ ਮੌਤਾ ਹੋ ਰਹੀਆ ਹਨ ਪਰ ਇਸਨੂੰ ਰੋਕਣ ਦਾ ਕੋਈ ਵੀ ਠੋਸ ਹੱਲ ਨਹੀ ਨਿਕਲ ਰਿਹਾ ਹੈ।