ਖਾਲਿਸਤਾਨੀ ਪੰਨੂੰ ਨੇ ਭਗਵੇਂਵਾਦੀਆਂ ਨੂੰ ਦੋਸ਼ੀ ਠਹਿਰਾਇਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ: ਖਾਲਿਸਤਾਨੀ ਲੀਡਰ ਗੁਰਪਤਵੰਤ ਸਿੰਘ ਪੰਨੂੰ ਨੇ ਬਿਆਨ ਜਾਰੀ ਕਰਕੇ ਹਿੰਦੂ ਭਾਈਚਾਰੇ ਤੇ ਸਿੱਖ ਪ੍ਰਦਰਸ਼ਨਕਾਰੀਆਂ ਤੇ ਹਿੰਦੁਸਤਾਨ ਜਿੰਦਾਬਾਦ ਤੇ ਮੋਦੀ ਜਿੰਦਾਬਾਦ ਦੇ ਨਾਅਰੇ ਲਾਉਂਦਿਆਂ ਹਮਲਾ ਕਰਨ ਦਾ ਇਲਜਾਮ ਲਾਉਂਦਿਆਂ ਦੱਸਿਆ ਕਿ ਹਮਲੇ ਵਿਚ ਇੱਕ ਸਿੱਖ ਲੀਡਰ ਇੰਦਰਜੀਤ ਸਿੰਘ ਗੋਸਲ ਜ਼ਖਮੀ ਹੋਇਆ ਹੈ, ਪੰਨੂੰ ਨੇ ਪੀਐਮ ਟਰੂਡੋ ਨੂੰ ਵੀ ਅਪੀਲ ਕੀਤੀ ਸਾਰੇ ਭਾਰਤੀ ਕੌਂਸਲਖਾਨਿਆਂ ਨੂੰ ਆਪਣੇ ਪ੍ਰੋਗਰਾਮ ਕਿਸੇ ਵੀ ਧਾਰਮਿਕ ਥਾਂ ਦੀ ਬਜਾਏ ਦੂਤਘਰਾਂਵਿਚ ਹੀ ਕਰਵਾਏ ਜਾਣ ਦੇ ਹੁਕਮ ਦਿੱਤੇ ਜਾਣ, ਉਨਾਂ ਦਾਅਵਾ ਕੀਤਾ ਕਿ ਦੂਤਘਰ ਵੱਲੋਂ 3 ਨਵੰਬਰ ਨੂੰ ਇਸ ਮੰਦਰ ਸਮੇਤ ਕੈਨੇਡਾ ਦੇ ਵੱਖ ਵੱਖ ਮੰਦਰਾਂ ਵਿੱਚ ਲਾਈਫ ਸਰਟੀਫਿਕੇਟ ਕੈਂਪ ਲਾਏ ਗਏ, 10 ਨਵੰਬਰ ਨੂੰ ਅਜਿਹਾ ਕੈਂਪ ਸਿੱਖ ਹੈਰੀਟੇਜ ਸੈਂਟ ਬਰੈਪਟਨ ਵਿਚ ਵੀ ਲਾਇਆ ਜਾ ਰਿਹਾ ਹੈ, ਪੰਨੂੰ ਨੇ ਐਮਪੀ ਆਰੀਆ ਚੰਦਰਾ ਖਿਲਾਫ ਖਾਲਿਸਤਾਨੀਆਂ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤੇ ਜਾਣ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਸਾਰੇ ਘਟਨਾਕ੍ਰਮ ਬਾਰੇ ਇਹ ਜ਼ਰੂਰ ਸਪੱਸ਼ਟ ਹੋ ਗਿਆ ਹੈ ਕਿ ਕੈਨੇਡਾ ਸਥਿਤ ਭਾਰਤੀ ਕੌਂਸਲਖਾਨਿਆਂ ਵੱਲੋਂ ਲਾਈਫ ਸਰਟੀਫਿਕੇਟ ਕੈਂਪ ਮੰਦਰਾਂ ਵਿੱਚ ਲਾਏ ਜਾ ਰਹੇ ਸਨ ਤੇ ਖਾਲਿਸਤਾਨੀ ਸਿੱਖਾਂ ਵੱਲੋਂ ਬਰੈਂਪਟਨ ਸਮੇਤ ਵੱਖ ਵੱਖ ਥਾਵਾਂ ‘ਤੇ ਇਨਾਂ ਦਾ ਵਿਰੋਧ ਕੀਤਾ ਗਿਆ, ਜਿਸ ਦਰਮਿਆਨ ਦੋਵਾਂ ਧਿਰਾਂ ਦੇ ਲੋਕਾਂ ‘ਚ ਤਣਾਅ ਵੇਖਣ ਨੂੰ ਮਿਲਿਆ। ਫਿਲਹਾਲ ਲੋਕ ਆਰਸੀਐਮਪੀ ਤੇ ਪੀਲ ਪੁਲਿਸ ਦੀ ਜਾਂਚ ਤੋਂ ਬਾਅਦ ਖੁਲਾਸੇ ਦੀ ਉਡੀਕ ਕਰ ਰਹੇ ਹਨ ਕਿ ਆਖਿਰ ਘਟਨਾ ਦਾ ਸੱਚ ਕੀ ਹੈ।,
Comments (0)