ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਕੈਲੀਫੋਰਨੀਆ ਵਿਚ ਭਾਰਤੀ ਅੰਬੈਸੀ ਘੇਰਨਗੇ ਸਿੱਖ

ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਕੈਲੀਫੋਰਨੀਆ ਵਿਚ ਭਾਰਤੀ ਅੰਬੈਸੀ ਘੇਰਨਗੇ ਸਿੱਖ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਣਾਏ ਗਏ ਕਾਨੂੰਨਾਂ ਖਿਲਾਫ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਵੀ ਕਿਸਾਨੀ ਨੂੰ ਬਚਾਉਣ ਦੇ ਸੰਘਰਸ਼ ਵਿਚ ਸ਼ਾਮਲ ਹੋਣ ਲੱਗੇ ਹਨ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸਿੱਖਾਂ ਵੱਲੋਂ ਕਿਸਾਨਾਂ ਦੇ ਹੱਕ ਵਿਚ 3 ਅਕਤੂਬਰ ਨੂੰ 11 ਵਜੇ ਸੈਨਫਰਾਂਸਿਸਕੋ ਸਥਿਤ ਭਾਰਤੀ ਅੰਬੈਸੀ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। 

ਇਸ ਰੋਸ ਮੁਜ਼ਾਹਰੇ ਵਿਚ ਸਮੂਹ ਸੰਗਤਾਂ ਨੂੰ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਗੁਰਦੁਆਰਾ ਸਾਹਿਬ ਫਰੀਮਾਂਟ, ਗੁਰਦੁਆਰਾ ਸਾਹਿਬ ਸਕਾਟਕਟਨ, ਗੁਰਦੁਆਰਾ ਸਾਹਿਬ ਐਲ ਸਬਰਾਂਟੇ, ਗੁਰਦੁਆਰਾ ਸਾਹਿਬ ਮਿਲਪੀਟਸ, ਗੁਰਦੁਆਰਾ ਸਾਹਿਬ ਬਰਾਡਸਾਹ, ਦਸਮੇਸ ਦਰਬਾਰ ਟਰੇਸੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਪੰਚਾਇਤ, ਸਿੱਖ ਫੈਡਰੇਸ਼ਨ ਯੂਐਸਏ, ਸਿੱਖ ਯੂਥ ਆਫ ਅਮਰੀਕਾ, ਖਾਲਿਸਤਾਨ ਯੂਥ ਫੈਡਰੇਸ਼ਨ, ਸਿੱਖਸ ਫਾਰ ਹਿਊਮੈਨਟੀ, ਕੈਲੀਫੋਰਨੀਆ ਗਤਕਾ ਦਲ ਵੱਲੋਂ ਸਾਂਝਾ ਪੋਸਟਰ ਜਾਰੀ ਕੀਤਾ ਗਿਆ।