ਮੁਸਲਮਾਨ ਬਾਬਰੀ ਮਸਜਿਦ ਮਾਮਲੇ 'ਚ ਫੇਰ ਕਰਨਗੇ ਅਪੀਲ

ਮੁਸਲਮਾਨ ਬਾਬਰੀ ਮਸਜਿਦ ਮਾਮਲੇ 'ਚ ਫੇਰ ਕਰਨਗੇ ਅਪੀਲ

ਨਵੀਂ ਦਿੱਲੀ: ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਐਲਾਨ ਕੀਤਾ ਹੈ ਕਿ ਉਹ ਬਾਬਰੀ ਮਸਜਿਦ ਮਾਮਲੇ ਸਬੰਧੀ ਆਏ ਸੁਪਰੀਮ ਕੋਰਟ ਦੇ ਫੈਂਸਲੇ ਦੀ ਮੁੜ ਨਜ਼ਰਸਾਨੀ ਅਪੀਲ ਦਰਜ ਕਰਨਗੇ। ਜ਼ਿਕਰਯੋਗ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਨੇ 1992 ਵਿੱਚ ਹਿੰਦੁਤਵੀ ਭੀੜ ਵੱਲੋਂ ਹਮਲਾ ਕਰਕੇ ਢਾਹ ਦਿੱਤੀ ਗਈ ਬਾਬਰੀ ਮਸਜਿਦ ਦੀ ਥਾਂ 'ਤੇ ਹਿੰਦੂ ਰਾਮ ਮੰਦਿਰ ਬਣਾਉਣ ਦਾ ਫੈਂਸਲਾ ਸੁਣਾ ਦਿੱਤਾ ਹੈ।

ਮੁਸਲਿਮ ਸੰਸਥਾ ਦੇ ਮੈਂਬਰ ਸਈਅਦ ਕਾਸਿਮ ਇਲਿਆਸ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਂਸਲੇ ਵਿੱਚ ਬਹੁਤ ਖੋਟ ਹਨ, ਇਸ ਲਈ ਅਸੀਂ ਫੈਂਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਦਰਜ ਕਰਾਂਗੇ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।