ਅਮਰੀਕਾ ਦੇ ਸ਼ਹਿਰ ਇੰਡੀਆਨਾਪੌਲਿਸ ਵਿੱਖੇ ਬਾਬਾ ਲੱਖੀ ਸ਼ਾਹ ਵਣਜਾਰਾ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਿਊਯਾਰਕ,16 ਸਤੰਬਰ (ਰਾਜ ਗੋਗਨਾ)- ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਘਰ ਦੇ ਮਹਾਨ ਸੇਵਕ ਅਤੇ ਸੰਤ ਸਿਪਾਹੀ ਬਾਬਾ ਲੱਖੀ ਸ਼ਾਹ ਵਣਜਾਰਾ ਜੀ ਦੇ ਜਨਮ ਦਿਨ ਨੂੰ ਸਮਰਪਿਤ ਪਹਿਲਾ ਮਹਾਨ ਗੁਰਮਿਤ ਸਮਾਗਮ 13 ਤੋ 15 ਸਤੰਬਰ ਤੱਕ (ਤਿੰਨ ਰੋਜ਼ਾ) ਬਾਬਾ ਲੱਖੀ ਸ਼ਾਹ ਵਣਜਾਰਾ ਸਿੱਖ ਸੁਸਾਇਟੀ ਇੰਡੀਆਨਾ ਰਾਜ ਦੇ ਸ਼ਹਿਰ ਇੰਡੀਆਨਾਪੋਲਿਸ ਵਿੱਖੇਂ ਕਰਵਾਇਆ ਗਿਆ। ਬਾਬਾ ਲੱਖੀ ਸ਼ਾਹ ਵਣਜਾਰਾ ਜਿੰਨਾਂ ਨੇ ਚਾਂਦਨੀ ਚੋਕ ਦਿੱਲੀ ਵਿਖੇਂ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।ਆਪਣੇ ਪੁੱਤਰਾਂ ਤੇ ਗੁਰਸਿੱਖਾਂ ਨਾਲ ਮਿਲ ਕੇ ਬੜੀ ਬਹਾਦਰੀ ਦੇ ਨਾਲ ਸਖ਼ਤ ਪਹਿਰੇ ਦੇ ਵਿੱਚ ਉਹਨਾਂ ਦਾ ਸੀਸ ਚੁੱਕ ਲਿਆਏ ਸਨ। ਉਹਨਾਂ ਦੀ ਯਾਦ ਨੂੰ ਸਮਰਪਿਤ ਪਹਿਲਾ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ ਸੀ।
ਇਹ ਤਿੰਨ ਰੌਜਾ ਸਮਾਗਮ ਗੁਰਦੁਆਰਾ ਸਾਹਿਬ ਆਫ਼ ਇੰਡੀਆਨਾਪੋਲਿਸ (ਇੰਡੀਆਨਾ) ਵਿੱਖੇਂ ਸਿੱਖ ਸੰਗਤ ਆਫ ਇੰਡੀਆਨਾਪੋਲਿਸ ਦੇ ਸਾਂਝੇ ਸਹਿਯੋਗ ਸਦਕਾ ਹੋਇਆ ਸੀ। ਇਸ ਮੋਕੇ ਭਾਈ ਉਕਾਂਰ ਸਿੰਘ ਜੀ ਊਨਾ ਸਾਹਿਬ ਵਾਲੇ ਵੀ ਵਿਸ਼ੇਸ਼ ਤੋਰ ਤੇ ਪਹੁੰਚੇ ਹੋਏ ਸਨ।ਅਤੇ ਹੋਰ ਅਮਰੀਕਾ ਦੇ ਰਾਜਾਂ ਤੋ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ ਅਤੇ ਰਸ- ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਜਿੰਨਾਂ ਵਿੱਚ ਭਾਈ ਸੁਰਜੀਤ ਸਿੰਘ ਵਿਸਕਾਨਿਸਨ, ਭਾਈ ਭੁਪਿੰਦਰ ਸਿੰਘ ਇੰਡੀਆਨਾਪੋਲਿਸ, ਭਾਈ ਨਿਰਵੈਰ ਸਿੰਘ ਅਟਲਾਟਾਂ,ਭਾਈ ਗੁਰਮੀਤ ਸਿੰਘ ਕੈਲੀਫੋਰਨੀਆ, ਹਜ਼ੂਰੀ ਰਾਗੀ ਜਥਾ ਭਾਈ ਸਰਬਜੀਤ ਸਿੰਘ ਅਤੇ ਹੋਰ ਵੱਖ ਵੱਖ ਰਾਜਾਂ ਤੋ ਕਥਾਵਾਚਕ ਪੁੱਜੇ ਹੋਏ ਸਨ ।
Comments (0)