*ਖਾਲਸੇ ਦੀ ਜਨਮ ਭੂਮੀ 'ਤੇ  ਹੋਈ ਬੇਅਦਬੀ ਦਾ ਦਰਦ*

 *ਖਾਲਸੇ ਦੀ ਜਨਮ ਭੂਮੀ 'ਤੇ  ਹੋਈ ਬੇਅਦਬੀ ਦਾ ਦਰਦ*

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਹੋ ਰਹੀਆਂ ਬੇਅਦਬੀਆਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ  ਜੀ  ਦੀਆਂ ਬੇਅਦਬੀ ਦੀਆਂ ਘਟਨਾਵਾਂ  ਪੰਜਾਬ ਵਿੱਚ ਦਿਨ ਪ੍ਰਤੀ ਦਿਨ ਵਧ ਰਹੀਆਂ ਹਨ  । ਪਹਿਲਾਂ ਤਾਂ ਇਹ ਘਟਨਾਵਾਂ ਆਮ ਗੁਰਦੁਆਰਿਆਂ ਵਿਚ ਵਾਪਰਦੀਆਂ ਸੀ । ਜੋ ਕੁਝ ਕੁ ਸਮਾਂ ਪਾ ਕੇ  ਇਨ੍ਹਾਂ ਘਟਨਾਵਾਂ ਨੂੰ  ਲੋਕ ਮਨਾਂ ਵਿੱਚੋਂ ਵਿਸਾਰ ਦਿੱਤਾ ਜਾਂਦਾ ਸੀ, ਪਰ ਹੁਣ ਜੋ ਘਟਨਾ  ਖ਼ਾਲਸੇ ਦੀ ਸਿਰਜਣ ਧਰਤੀ ਉੱਤੇ ਵਾਪਰੀ ਹੈ ਉਸ ਨੂੰ ਲੋਕ ਮਨਾਂ ਵਿੱਚੋਂ ਵਿਸਾਰ ਦੇਣਾ ਸੌਖਾ ਨਹੀਂ ਹੈ । ਜੇਕਰ ਹੁਣ ਵੀ  ਇਸ ਬੇਅਦਬੀ ਨੂੰ  ਦੂਜੀਆਂ ਬੇਅਦਬੀਆਂ ਵਾਂਗ  ਰਫਾ ਦਫਾ ਕਰ ਦਿੱਤਾ ਗਿਆ  ਤਾਂ ਉਹ ਦਿਨ ਦੂਰ ਨਹੀਂ ਹੈ ਜਦੋਂ ਸ਼ਰੇਆਮ  ਇਹ ਵਰਤਾਰਾ ਸ਼ੁਰੂ ਹੋ ਜਾਵੇਗਾ । ਜਿਨ੍ਹਾਂ ਕਮੇਟੀਆਂ ਦੇ ਹੱਥ ਅਸੀਂ  ਪੰਥ ਦੀ ਵਾਗਡੋਰ ਸੰਭਾਲੀ ਹੋਈ ਹੈ ਉਹ ਵੀ ਇਸ ਸੰਦਰਭ ਵਿੱਚ ਆਪਣਾ ਕੋਈ ਵੀ  ਬਹੁਮੁੱਲਾ ਯੋਗਦਾਨ ਨਹੀਂ ਪਾ ਰਹੀ ਹੈ । ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ  ਆਮ ਲੋਕ  ਅਜਿਹੀਆਂ ਘਟਨਾਵਾਂ  ਨੂੰ ਆਪ ਹੀ ਨਜਿੱਠਣ ਲਈ ਅੱਗੇ ਆ ਰਹੇ ਹਨ । ਪੰਜਾਬ ਦੀ ਰਾਜਨੈਤਿਕ ਸਿਆਸਤ ਨੇ  ਸੂਬੇ ਵਿੱਚ ਅਜਿਹੀਆਂ ਘਟਨਾਵਾਂ ਨੂੰ  ਵਧਾਇਆ ਹੈ , ਪਰ ਇਹ ਰਾਜਨੀਤਿਕ ਨੁਮਾਇੰਦੇ  ਇਸ ਗੱਲ ਤੋਂ ਅਣਜਾਣ ਹਨ  ਕਿ ਜਦੋਂ ਖ਼ਾਲਸਾ ਜਾਗਦਾ ਹੈ  ਤਾਂ ਸਭ ਤੋਂ ਪਹਿਲਾਂ  ਅਜਿਹੇ ਲੋਕਾਂ ਦਾ ਹੀ ਸਫਾਇਆ ਹੁੰਦਾ ਹੈ,ਜੋ ਆਪਣੀਆਂ ਕੁਰਸੀਆਂ ਪਾਉਣ ਦੇ ਲਈ ਗੰਦੀ ਰਾਜਨੈਤਿਕ ਖੇਡ ਖੇਡਦੇ ਹਨ । 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਜੇਕਰ ਅਸੀਂ ਗਹਿਰਾਈ ਵਿਚ ਦੇਖੀਏ ਤਾਂ ਸਾਡੇ ਸਾਹਮਣੇ ਪਹਿਲਾਂ  ਛੋਟੇ ਗੁਰੂਘਰਾਂ ਵਿਚ  ਇਹ ਬੇਅਦਬੀਆਂ ਹੋਣੀਆਂ ਸ਼ੁਰੂ ਹੋਈਆਂ ਸਨ  । ਜਿਵੇਂ ਜਿਵੇਂ ਸਮਾਂ ਵਧਦਾ ਗਿਆ  ਛੋਟੇ ਗੁਰੂਘਰਾਂ ਤੋਂ ਬਾਅਦ  ਵੱਡੇ ਗੁਰੂ ਘਰਾਂ ਵਿੱਚ ਇਹ ਬੇਅਦਬੀਆਂ  ਹੋਣੀਆਂ ਅਰੰਭ ਹੋ ਗਈਆਂ  ਅਤੇ ਹੁਣ ਜੋ ਬੇਅਦਬੀ  ਸ੍ਰੀ ਅਕਾਲ ਤਖ਼ਤ  ਕੇਸਗੜ੍ਹ ਸਾਹਿਬ ਵਿਖੇ ਹੋਈ ਹੈ  ਉਸ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ  ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਵਾਉਣ ਵਾਲੇ ਅਤੇ ਕਰਨ ਵਾਲੇ  ਲੋਕ  ਸਿਆਸਤੀ ਖੇਡਾਂ ਖੇਡਣ ਵਾਲੇ ਹਨ । ਇਨ੍ਹਾਂ ਲੋਕਾਂ ਦਾ ਸਬੰਧ ਸਿੱਧੇ ਜਾਂ ਅਸਿੱਧੇ ਤੌਰ ਤੇ  ਡੇਰਾਵਾਦ ਨਾਲ ਹੈ, ਤੇ ਰਾਜਨੈਤਿਕ ਸਿਆਸਤਦਾਨਾਂ ਦੇ ਡੇਰਾਵਾਦ ਲੋਕਾਂ ਨਾਲ   ਨੇੜੇ ਦਾ ਰਿਸ਼ਤਾ ਹੈ ਇਨ੍ਹਾਂ ਰਿਸ਼ਤੇਦਾਰੀਆਂ ਨੂੰ ਨਿਭਾਉਂਦੇ ਹੀ ਇਹ ਲੋਕ ਅਜਿਹੀਆਂ ਘਟਨਾਵਾਂ ਨੂੰ  ਵਧਾ ਰਹੇ ਹਨ  ।ਜੇਕਰ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀਤੀ ਜਾਵੇ ਤਾਂ  ਉਸ ਦਾ ਇਹ ਫਰਜ਼ ਬਣਦਾ ਹੈ ਕਿ  ਉਹ ਆਪਣੇ ਗੁਰੂ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਵੇ, ਗੁਰੂ ਪਾਤਸ਼ਾਹ ਨੂੰ ਜਗਦੀ ਜੋਤ ਸਮਝਦੇ ਹੋਏ ਉਹ ਆਪਣੇ ਫੈਸਲੇ ਲਵੇ, ਬੇਅਦਬੀ ਦੀ ਪਹਿਲੀ ਘਟਨਾ ਤੋਂ ਹੀ ਅਜਿਹਾ ਕਾਨੂੰਨ ਜਾਂ ਮਤਾ ਪਾਸ ਕਰ ਦਿੰਦੀ ਕਿ ਜੇਕਰ ਕੋਈ ਅਜਿਹੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ  ਸ਼ਰ੍ਹੇਆਮ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇ ਤਾਂ ਜੋ ਦੁਬਾਰਾ ਅਜਿਹੀ ਘਟਨਾ ਨਾ ਵਾਪਰੇ  ਪਰ ਅਫ਼ਸੋਸ  ਜਦੋ ਇਹ ਮਤੇ ਵੱਡੇ ਅਹੁਦੇਦਾਰਾਂ ਕੋਲੋ ਪਾਸ ਨਹੀਂ ਹੋਏ ਤਾਂ ਹੀ ਅਜਿਹੀਆਂ ਪੀੜਾਂ ਗੁਰੂ ਨਾਲ ਪਿਆਰ ਕਰਨ ਵਾਲੇ ਝਲ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ  ਦਾ ਅਸਲ ਦਰਦ ਉਹੀ ਸਮਝ ਸਕਦਾ ਹੈ ਜੋ ਉਸ ਨੂੰ  ਅੰਦਰੋਂ ਸਮਰਪਿਤ ਹੋਵੇ  । ਜਿਹੜਾ ਗੁਰੂ ਸਾਹਿਬ ਦੇ ਨਾਲ ਨਾਲ ਦੇਹਧਾਰੀਆਂ ਨੂੰ ਵੀ ਆਪਣਾ ਗੁਰੂ ਮੰਨਦਾ ਹੋਵੇ ਉਹ ਇਸ ਪੀੜਾ ਨੂੰ ਨਹੀਂ ਮਹਿਸੂਸ ਕਰ ਸਕਦਾ । ਪੰਜਾਬ ਵਿੱਚ ਜੋ ਹਾਲਾਤ ਸਿੱਖੀ ਦੇ ਹਨ  ਉਨ੍ਹਾਂ ਨੂੰ ਵੀ ਉਹ ਹੀ ਇਨਸਾਨ ਸਮਝ ਸਕਦਾ ਹੈ  ਜਿਸ ਨੇ ਸਿੱਖ ਇਤਿਹਾਸ ਨੂੰ ਵਾਚਿਆ ਹੋਵੇ । ਸਿੱਖੀ ਸਰੂਪ ਵਾਲੇ ਹੀ  ਈਸਾਈ  ਧਰਮ ਵਿੱਚ ਤਬਦੀਲ ਹੋ ਰਹੇ ਹਨ  ਜਿਸ ਦੀਆਂ ਆਏ ਦਿਨ ਖਬਰਾਂ ਸ਼ੋਸਲ ਮੀਡੀਆ ਉਤੇ ਵਾਇਰਲ ਹੁੰਦੀਆਂ ਹਨ  ਬੇਸ਼ੱਕ ਧਰਮ ਕੋਈ ਵੀ ਮਾੜਾ ਨਹੀਂ ਹੈ  ਜੇਕਰ ਕੁਝ ਡੂੰਘਾਈ ਵਿੱਚ ਜਾ ਕੇ ਵੀ ਸੋਚੀਏ ਤਾਂ  ਹਰ ਧਰਮ ਦੇ ਧਾਰਮਿਕ ਗ੍ਰੰਥ ਕੇਵਲ ਤੇ ਕੇਵਲ ਇਕ ਪਰਮਾਤਮਾ ਦੀ ਗੱਲ ਕਰਦੇ ਹਨ  । ਸਿੱਖ ਧਰਮ ਦੀ ਵਿਲੱਖਣਤਾ ਹੀ ਇਹ ਹੈ ਕਿ ਇਸ ਧਰਮ ਦਾ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ  ਬਾਣੀ  ਉਨ੍ਹਾਂ ਰਹਿਬਰਾਂ ਦੁਆਰਾ ਹੀ ਲਿਖੀ ਗਈ ਹੈ  ਜਿਨ੍ਹਾਂ ਨੂੰ ਅਕਾਲ ਪੁਰਖ ਨੇ ਇਸ ਧਰਤੀ ਉੱਤੇ ਲੋਕਾਈ ਨੂੰ ਸਿੱਧੇ ਰਸਤੇ ਪਾਉਣ ਲਈ ਭੇਜਿਆ ਸੀ ।  ਰਹਿਬਰਾਂ ਦੁਆਰਾ ਦੱਸੇ ਰਾਹ ਉੱਤੇ ਜੋ ਚਲਦੇ ਹਨ ਉਹ ਹੀ ਸਿੱਖ ਅਖਵਾਉਂਦੇ ਹਨ । ਇਹ ਹੀ ਉਹ ਸਿੱਖ ਹਨ  ਜੋ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਦਰਦ ਮਹਿਸੂਸ ਕਰਦੇ ਹਨ ।

ਸਰਬਜੀਤ ਕੋਰ *ਸਰਬ*