ਵਿਸ਼ਵ ਵਿਚ ਭੂਤਾਂ ਦੇ ਮਨਾਏ ਜਾਂਦੇ ਨੇ ਤਿਉਹਾਰ

ਵਿਸ਼ਵ ਵਿਚ ਭੂਤਾਂ ਦੇ ਮਨਾਏ ਜਾਂਦੇ ਨੇ ਤਿਉਹਾਰ

19ਵੀਂ ਸਦੀ ਆਉਂਦਿਆਂ ਤੱਕ ਅਧਿਆਤਮਵਾਦ ਨੇ ਜ਼ੋਰ ਫੜ੍ਹਿਆ

ਪੱਛਮੀਂ ਦੇਸ਼ਾਂ ਵਿਚ ਹੈਲੋਵੀਨ ਤਿਉਹਾਰ ਮੌਕੇ ਭੂਤਾਂ-ਪ੍ਰੇਤਾਂ ਤੇ ਹੋਰ ਅਜੀਬੋ-ਗਰੀਬ ਚੀਜ਼ਾਂ ਦੀ ਖੂਬ ਨੁਮਾਇਸ਼ ਹੁੰਦੀ ਹੈ। ਇਸ ਦਿਨ ਮਰ ਚੁੱਕੇ ਲੋਕਾਂ ਦੇ ਧਰਤੀ ਉੱਪਰ ਪਰਤਣ ਵਰਗਾ ਮਾਹੌਲ ਸਿਰਜਿਆ ਜਾਂਦਾ ਹੈ।ਦੁਨੀਆਂ ਵਿੱਚ ਸੱਭਿਆਚਾਰਕ ਸੰਚਾਰ ਵਧਣ ਕਰਕੇ, ਮੁੱਖ ਤੌਰ 'ਤੇ ਈਸਾਈ ਪੰਥ ਦਾ ਮੰਨਿਆ ਜਾਣ ਵਾਲਾ ਇਹ ਤਿਉਹਾਰ ਹੁਣ ਭਾਰਤ ਵਰਗੇ ਦੇਸ਼ਾਂ ਵਿਚ ਵੀ ਪਹਿਲਾਂ ਨਾਲੋਂ ਜ਼ਿਆਦਾ ਮਨਾਇਆ ਜਾਣ ਲੱਗਾ ਹੈ।ਹੈਲੋਵੀਨ ਤਿਉਹਾਰ ਕੈਲਟਿਕ ਪ੍ਰੰਪਰਾ ਦੇ 'ਸਮਹਾਇਨ' ਤਿਉਹਾਰ ਵਿਚੋਂ ਨਿਕਲਿਆ ਹੈ।ਈਸਾ ਮਸੀਹ ਦੇ ਜਨਮ ਤੋਂ ਪਹਿਲਾਂ ਭੂਮੱਧ ਸਾਗਰ ਤੇ ਯੂਰਪ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਕੇਲਟਿਕ ਭਾਸ਼ਾਵਾਂ ਬੋਲਦੇ ਸਨ। ਉਨ੍ਹਾਂ ਦੀ ਆਸਥਾ ਬੁੱਤਾਂ ਤੇ ਦੇਵਤਿਆਂ ਵਿਚ ਸੀ।ਸਮਹਾਇਨ ਤਿਉਹਾਰ ਮਨਾਉਣ ਪਿੱਛੇ ਵਿਸ਼ਵਾਸ ਸੀ ਕਿ ਸਾਲ ਦੇ ਇੱਕ ਖਾਸ ਸਮੇਂ ਸਾਡੀ ਦੁਨੀਆਂ ਤੇ ਪਰਲੋਕ ਵਿਚਲਾ ਫ਼ਰਕ ਖ਼ਤਮ ਹੋ ਜਾਂਦਾ ਹੈ। ਵਿਸ਼ਵਾਸ ਸੀ ਕਿ ਇਨਸਾਨ ਅਤੇ ਪ੍ਰੇਤ ਇਕੱਠੇ ਧਰਤੀ 'ਤੇ ਵਿਚਰਦੇ ਹਨ।ਈਸਵੀ 7 ਵਿਚ ਜਦੋਂ ਇਸਾਈ ਪਰਮ ਗੁਰੂ ਪੋਪ ਗ੍ਰੈਗਰੀ ਨੇ ਲੋਕਾਂ ਨੂੰ ਆਪਣੇ ਪੰਥ ਨਾਲ ਜੋੜਣ ਦੀ ਮੁਹਿੰਮ ਛੇੜੀ ਤਾਂ ਉਨ੍ਹਾਂ ਪ੍ਰਚਾਰਕਾਂ ਨੂੰ ਆਖਿਆ ਕਿ ਉਹ 'ਪੇਗਨ' ਜਾਂ ਬੁੱਤਪ੍ਰਸਤੀ ਵਿਚ ਆਸਥਾ ਰੱਖਣ ਵਾਲੇ ਲੋਕਾਂ ਦਾ ਵਿਰੋਧ ਨਾ ਕਰਨ, ਸਗੋਂ ਉਨ੍ਹਾਂ ਦੇ ਤਿਉਹਾਰਾਂ ਦਾ 'ਇਸਾਈਕਰਨ' ਕਰ ਦੇਣ।

ਇਸ ਤੋਂ ਬਾਅਦ ਹੀ ਸਮਹਾਇਨ ਬਦਲ ਕੇ 'ਆਲ ਸੇਂਟਜ਼ ਡੇਅ' ਬਣ ਗਿਆ। ਇਸ ਨੂੰ 'ਆਲ ਹੈਲੋਜ਼ ਡੇਅ' ਵੀ ਆਖਿਆ ਜਾਣ ਲੱਗਾ ਅਤੇ ਇਸ ਦੀ ਪਿਛਲੀ ਰਾਤ ਨੂੰ 'ਹੈਲੋਜ਼ ਈਵਨਿੰਗ' ਜਾਂ 'ਹੈਲੋਵੀਨ' ਦਾ ਨਾਂ ਦਿੱਤਾ ਗਿਆ।ਭੂਤਾਂ 'ਤੇ ਯਕੀਨ ਦਾ ਫ਼ਾਇਦਾ ਭੂਤਾਂ-ਪ੍ਰੇਤਾਂ ਉੱਪਰ ਵਿਸ਼ਵਾਸ ਕ੍ਰਿਸ਼ਚੀਅਨ ਚਰਚ ਲਈ ਫ਼ਾਇਦੇ ਦਾ ਸੌਦਾ ਨਿਕਲਿਆ।ਪੋਪ ਗ੍ਰੈਗਰੀ ਨੇ ਲੋਕਾਂ ਨੂੰ ਕਿਹਾ ਕਿ ਜੇ ਭੂਤ ਦਿਖੇ ਤਾਂ ਉਸ ਲਈ ਅਰਦਾਸ ਕਰੋ ਤਾਂ ਜੋ ਉਸ ਭੂਤ ਨੂੰ ਜੰਨਤ ਨਸੀਬ ਹੋਵੇ।ਇਹ ਆਸਥਾ ਵੱਡਾ ਕਾਰੋਬਾਰ ਬਣ ਗਈ। ਚਰਚ ਦੇ ਪਾਦਰੀ ਨੂੰ ਲੋਕ ਆਪਣੇ ਪਾਪਾਂ ਦੀ ਮਾਫ਼ੀ ਲਈ ਵੱਡੀ ਰਕਮ ਦੇਣ ਲੱਗੇ। ਆਮ ਜਨਤਾ ਅਖੀਰ ਇਸ 'ਭੂਤ ਟੈਕਸ' ਕਰਕੇ ਤੰਗ ਹੋਣ ਲੱਗੀ।ਜਰਮਨੀ ਦੇ ਧਰਮ ਪ੍ਰਚਾਰਕ ਮਾਰਟਿਨ ਲੂਥਰ ਦੀ ਅਗਵਾਈ ਵਿਚ ਇਸ ਖਿਲਾਫ ਆਵਾਜ਼ ਉੱਠਣ ਲੱਗੀ।ਇਸੇ ਸੁਧਾਰਵਾਦ ਤੋਂ ਬਾਅਦ ਈਸਾਈ ਪੰਥ ਦੋਫਾੜ ਹੋ ਗਿਆ ਅਤੇ ਪ੍ਰੋਟੈਸਟੈਂਟ ਤੇ ਕੈਥੋਲਿਕ ਫਿਰਕੇ ਸਥਾਪਤ ਹੋ ਗਏ।ਸੁਧਾਰਵਾਦੀ ਮੰਨੀ ਜਾਂਦੀ ਪ੍ਰੋਟੈਸਟੈਂਟ ਸ਼ਾਖਾ ਨੇ ਭੂਤਾਂ-ਪ੍ਰੇਤਾਂ ਵਿਚ ਯਕੀਨ ਕਰਨ ਵਾਲੇ ਕੈਥੋਲਿਕ ਫਿਰਕੇ ਨੂੰ ਅੰਧਵਿਸ਼ਵਾਸੀ ਆਖਣਾ ਸ਼ੁਰੂ ਕਰ ਦਿੱਤਾ।ਸਵਾਲ ਬਾਕੀ ਫਿਰ ਵੀ ਭੂਤਾਂ ਦੀ ਹੋਂਦ ਉੱਪਰ ਸਵਾਲ ਮੁੱਕੇ ਨਹੀਂ। ਲੋਕਾਂ ਨੇ ਵਿਗਿਆਨ ਵਿੱਚ ਜਵਾਬ ਲੱਭਣੇ ਸ਼ੁਰੂ ਕਰ ਦਿੱਤੇ।

19ਵੀਂ ਸਦੀ ਆਉਂਦਿਆਂ ਤੱਕ ਅਧਿਆਤਮਵਾਦ ਨੇ ਜ਼ੋਰ ਫੜ੍ਹਿਆ ਜਿਸ ਨੂੰ ਮੰਨਣ ਵਾਲੇ ਲੋਕਾਂ ਦਾ ਵਿਸ਼ਵਾਸ ਸੀ ਕਿ ਮਰੇ ਹੋਏ ਲੋਕ ਜ਼ਿੰਦਾ ਲੋਕਾਂ ਨਾਲ ਸੰਵਾਦ ਕਰ ਸਕਦੇ ਹਨ। ਇਸ ਲਈ ਮੰਡਲੀਆਂ ਬੈਠਣ ਲੱਗੀਆਂ।ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਅਧਿਆਤਮਵਾਦ ਦਾ ਖ਼ਾਤਮਾ ਹੋਣ ਲੱਗਾ ਹਾਲਾਂਕਿ ਇਸ ਦਾ ਅਸਰ ਅਜੇ ਵੀ ਵਿਖ ਜਾਂਦਾ ਹੈ। ਅੱਜ ਵੀ 'ਭੂਤਾਂ ਦੇ ਸ਼ਿਕਾਰੀ' ਮਸ਼ਹੂਰ ਹੋ ਜਾਂਦੇ ਹਨ ਤੇ ਇਨ੍ਹਾਂ ਉੱਪਰ ਫ਼ਿਲਮਾਂ ਵੀ ਬਣਦੀਆਂ ਹਨ।ਹੋਰ ਧਰਮਾਂ ਵਿਚ ਵੀਇਹ ਨਹੀਂ ਕਿ ਭੂਤ-ਪ੍ਰੇਤ ਸਿਰਫ ਈਸਾਈ ਧਰਮ ਵਿਚ ਹੁੰਦੇ ਹਨ। ਦੂਜੇ ਮਜ਼ਹਬਾਂ ਵਿਚ ਵੀ ਇਸ ਨੂੰ ਲੈ ਕੇ ਵਿਚਾਰ-ਤਕਰਾਰ ਚਲਦਾ ਰਹਿੰਦਾ ਹੈ।ਹਿੰਦੂ ਧਰਮ ਵਿਚ ਤਾਂ ਬਾਕਾਇਦਾ ਆਤਮਾਵਾਂ ਨੂੰ ਬੁਲਾਉਣ ਦੀ ਰਵਾਇਤ ਹੈ। ਅਘੋਰੀ ਸਾਧੂ ਇਸ ਲਈ ਮਸ਼ਹੂਰ ਹਨ।ਤਾਈਵਾਨ ਵਿਚ 90 ਫ਼ੀਸਦੀ ਲੋਕ ਭੂਤ ਦੇਖਣ ਦਾ ਦਾਅਵਾ ਕਰਦੇ ਹਨ। ਜਾਪਾਨ, ਕੋਰੀਆ ਤੇ ਚੀਨ ਵਿਚ ਵੀ ਭੂਤਾਂ ਦਾ ਮਹੀਨਾ ਮਨਾਇਆ ਜਾਂਦਾ ਹੈ। ਇਸ ਵਿੱਚ ਇੱਕ ਖਾਸ 'ਭੂਤ ਦਿਹਾੜਾ' ਵੀ ਆਉਂਦਾ ਹੈ।

ਤਾਈਵਾਨ ਵਿਚ ਵੀ ਭੂਤਾਂ ਨੂੰ ਚੰਗੇ ਤੇ ਮਾੜੇ ਭੂਤਾਂ ਵਿਚ ਵੰਡਿਆ ਜਾਂਦਾ ਹੈ। ਪੁਸ਼ਤੈਨੀ ਤੌਰ 'ਤੇ ਪਰਿਵਾਰ ਨਾਲ ਜੁੜੇ ਹੋਏ ਭੂਤ ਚੰਗੇ ਅਤੇ ਦੋਸਤ ਮੰਨੇ ਜਾਂਦੇ ਹਨ। ਭੂਤਾਂ ਦੇ ਦਿਹਾੜੇ 'ਤੇ ਉਨ੍ਹਾਂ ਦਾ ਘਰ ਸੁਆਗਤ ਕੀਤਾ ਜਾਂਦਾ ਹੈ। ਜਿਹੜੇ ਪ੍ਰੇਤ ਦੋਸਤ ਨਹੀਂ ਹੁੰਦੇ ਉਹ ਗੁੱਸੇ 'ਵਿਚ  ਹੁੰਦੇ ਹਨ।

 

ਟੌਕ ਥੌਂਪਸਨ