ਭਗਵੇਂ ਹਿੰਸਕ ਗਰੁੱਪ ਕਾਮਰੇਡਾਂ ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਲਗੇ 

ਭਗਵੇਂ ਹਿੰਸਕ ਗਰੁੱਪ ਕਾਮਰੇਡਾਂ ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਲਗੇ 

      *ਰਾਮ ਨੌਮੀ ਦੌਰਾਨ ਮੱਧ ਪ੍ਰਦੇਸ਼ ,ਗੁਜਰਾਤ ਤੇ ਜੇਐਨਯੂ ਦਿਲੀ ਵਿਚ ਭਗਵਿਆਂ ਵਲੋਂ ਹਿੰਸਾ   

   *ਜੇਐਨਯੂ ਹਿੰਸਾ ਦੌਰਾਨ ਭਗਵੀਂ  ਜਥੇਬੰਦੀ ਏਬੀਵੀਪੀ ਦੇ ਅਣਪਛਾਤੇ ਕਾਰਕੁਨਾਂ ਖ਼ਿਲਾਫ਼ ਕੇਸ ਦਰਜ

ਯੂਨੀਵਰਸਿਟੀ ਪ੍ਰਸ਼ਾਸਨ ਨੇ ਲਿਆ ਘਟਨਾ ਦਾ ਸਖ਼ਤ ਨੋਟਿਸ

 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ:ਭਾਜਪਾ ਦੇ ਰਾਜ ਵਿਚ ਭਗਵਿਆਂ ਦੀ ਗੁੰਡਾਗਰਦੀ ਵਧ ਰਹੀ ਹੈ। ਉਹ ਨਫ਼ਰਤ ਫੈਲਾਉਣ ਵਾਲੇ ਭਗਵਿਆਂ ਖਿਲਾਫ ਅਜਿਹੇ ਤੱਤਾਂ ਤੇ ਕਦੋਂ ਲਗਾਮ ਕੱਸੇਗੀ; ਕਦੋਂ ਤਕ ਅਜਿਹੇ ਭਗਵੇਂ ਗੁੰਡਾਗਰਦ ਤੱਤਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਜੇ ਅਜਿਹੇ ਰੁਝਾਨ ਜਾਰੀ ਰਹੇ ਤਾਂ  ਸਥਿਤੀ  ਫਿਰਕੂ ਦੰਗਿਆਂ ਵਲ ਵਧ ਸਕਦੀ ਹੈ।ਮਧ ਪ੍ਰਦੇਸ਼ ,ਗੁਜਰਾਤ ਤੇ ਜੇਐਨਯੂ ਦਿਲੀ ਵਿਚ ਰਾਮ ਨੌਮੀ ਦੌਰਾਨ ਹਾਲਾਤ ਵਿਗੜਨੇ ਇਸ ਗਲ ਦਾ ਸਬੂਤ ਹੈ ਕਿ ਇਸ ਪਿਛੇ ਸਿਆਸੀ ਸ਼ਕਤੀਆਂ ਹਨ ਜੋ ਹਿੰਦੂ ਰਾਸ਼ਟਰਵਾਦ ਦੇ ਨਾਮ ਫਿਰਕੂ ਹਿੰਸਾ ਭੜਕਾ ਕੇ ਸਤਾ ਹਾਸਲ ਕਰਨਾ ਚਾਹੁੰਦੀਆਂ ਹਨ। 

ਹੁਣੇ ਜਿਹੇ ਜਵਾਹਰ ਲਾਲ ਯੂਨੀਵਰਸਿਟੀ ਦੇ ਕਾਵੇਰੀ ਹੋਸਟਲ ਚ ਬੀਤੇ ਦਿਨ ਰਾਮਨੌਮੀ ਮੌਕੇ ਮੈੱਸ ਵਿਚ ਮਾਸਾਹਾਰੀ ਖਾਣਾ ਪਰੋਸੇ ਜਾਣ ਦੇ ਮੁੱਦੇ ਤੇ ਵਿਦਿਆਰਥੀਆਂ ਦੇ ਦੋ ਧੜਿਆਂ ਵਿਚਾਲੇ ਹੋਈ ਝੜਪ ਦੇ ਮਾਮਲੇ ਵਿਚ ਦਿੱਲੀ ਪੁਲੀਸ ਨੇ  ਏਬੀਵੀਪੀ ਦੇ ਅਣਪਛਾਤੇ ਗੁੰਡਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਘਟਨਾ ਵਿਚ ਛੇ ਵਿਦਿਆਰਥੀ ਜ਼ਖ਼ਮੀ ਹੋਏ ਸਨ। ਇਸੇ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਨੇ ਘਟਨਾ ਦਾ ਸਖਤ ਨੋਟਿਸ ਲੈਂਦਿਆਂ ਵਿਦਿਆਰਥੀਆਂ ਨੂੰ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਇਸ ਹਿੰਸਾ ਦੇ ਰੋਸ ਵਜੋਂ  ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀਆਂ ਨੇ ਦਿੱਲੀ ਪੁਲੀਸ ਦੇ ਹੈਡਕੁਆਰਟਰ ਦੇ ਬਾਹਰ ਰੋਸ ਮੁਜ਼ਾਹਰਾ ਕਰਦਿਆਂ ਪੁਲੀਸ ਤੇ ਵਿਦਿਆਰਥੀਆਂ ਤੇ ਤਸ਼ੱਦਦ ਕਰਨ ਦਾ ਦੋਸ਼ ਲਾਇਆ।ਦਿੱਲੀ ਪੁਲੀਸ ਨੇ ਭਗਵੀਂ ਜਥੇਬੰਦੀ ਆਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨਾਲ ਜੁੜੇ ਕਈ ਅਣਪਛਾਤੇ ਵਿਦਿਆਰਥੀਆਂ ਵਿਰੁੱਧ ਐਫਆਈਆਰਦਰਜ ਕੀਤੀ ਹੈ। 

ਇਸੇ ਦੌਰਾਨ ਜੇਐੱਨਯੂ ਪ੍ਰਸ਼ਾਸਨ ਨੇ  ਕਿਹਾ ਕਿ ਕੈਂਪਸ ਵਿੱਚ ਕਿਸੇ ਵੀ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਦੂਜੇ ਪਾਸੇ ਇਸ ਘਟਨਾ ਦੇ ਰੋਸ ਵਜੋਂ ਦਿੱਲੀ ਤੇ ਲਖਨਊ ਵਿਚ ਰੋਸ ਪ੍ਰਦਰਸ਼ਨ ਕਰਦੇ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਮੈਂਬਰਾਂ ਨੂੰ  ਦਿੱਲੀ ਪੁਲੀਸ ਦੇ ਹੈੱਡਕੁਆਰਟਰ ਬਾਹਰ ਰੋਸ ਪ੍ਰਦਰਸ਼ਨ ਕਰਦੇ ਸਮੇਂ ਹਿਰਾਸਤ ਵਿੱਚ ਲਿਆ ਗਿਆ ਸੀ। ਆਇਸਾ ਅਨੁਸਾਰ 20 ਪ੍ਰਦਰਸ਼ਨਕਾਰੀਆਂ ਨੂੰ ਸਰਦਾਰ ਪਟੇਲ ਭਵਨ ਤੋਂ ਹਿਰਾਸਤ ਵਿੱਚ ਲੈ ਕੇ ਤੁਗਲਕ ਰੋਡ ਥਾਣੇ ਲਿਜਾਇਆ ਗਿਆ। ਇਸੇ ਦੌਰਾਨ ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਕਾਵੇਰੀ ਹੋਸਟਲ ਵਿੱਚ ਵਿਦਿਆਰਥੀਆਂ ਦੀ ਝੜਪ ਇੱਕ ਮੰਦਭਾਗੀਘਟਨਾ ਸੀ। ਦੂਜੇ ਪਾਸੇ ਖੱਬੀਆਂ ਧਿਰਾਂ ਸੀਪੀਆਈ, ਸੀਪੀਆਈ (ਐੱਮ), ਸੀਪੀਆਈ (ਐੱਮਐੱਲ), ਆਰਐੱਸਪੀ ਤੇ ਏਆਈਐਫਬੀ ਨੇ ਏਬੀਵੀਪੀ ਕਾਰਕੁਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਰਾਮ ਨੌਮੀ ਹਿੰਸਾ ਦੌਰਾਨ ਝਾਰਖੰਡ ਤੇ ਗੁਜਰਾਤ ਵਿਚ ਦੋ ਹਲਾਕ, 12 ਜ਼ਖ਼ਮੀ

ਭਾਰਤ ਦੇ ਕਈ ਹਿੱਸਿਆਂ ਵਿਚ ਰਾਮਨੌਮੀ ਦੇ ਸਮਾਗਮਾਂ ਦੌਰਾਨ ਭਗਵੀਂ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ। ਝਾਰਖੰਡ ਦੇ ਲੋਹਾਰਡਾਗਾ ਵਿਚ ਜਿੱਥੇ ਇੱਕ ਮੁਸਲਮਾਨ ਦੀ ਮੌਤ ਹੋ ਗਈ ਤੇ 12 ਜ਼ਖ਼ਮੀ ਹੋਏ ਹਨ ਉੱਥੇ ਹੀ ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ ਵਿਚ ਹਿੰਸਾ ਤੋਂ ਬਾਅਦ ਕਰਫਿਊ ਲਾ ਦਿੱਤਾ ਗਿਆ ਹੈ ਅਤੇ ਪੁਲੀਸ ਨੇ ਇੱਥੇ ਹੁਣ ਤੱਕ 80 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਗੁਜਰਾਤ ਦੇ ਆਨੰਦ ਜ਼ਿਲ੍ਹੇ ਦੇ ਖੰਭਟ ਵਿਚ ਵੀ ਰਾਮਨੌਮੀ ਮੌਕੇ ਹੋਈਆਂ ਝੜਪਾਂ ਵਿਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਵੱਖ ਵੱਖ ਰਾਜਾਂ ਦੀਆਂ ਅਥਾਰਿਟੀਆਂ ਦਾ ਕਹਿਣਾ ਹੈ ਕਿ ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਹਾਲਾਤ ਕਾਬੂ ਹੇਠ ਹਨ ਜਦਕਿ ਮੱਧ ਪ੍ਰਦੇਸ਼ ਪ੍ਰਸ਼ਾਸਨ ਨੇ ਰਾਮਨੌਮੀ ਦੀ ਸ਼ੋਭਾ ਯਾਤਰਾ ਤੇ ਪਥਰਾਓ ਕਰਨ ਵਾਲਿਆਂ ਦੇ ਗ਼ੈਰਕਾਨੂੰਨੀ ਢਾਂਚੇ ਢਾਹੁਣ ਦੀ ਮੁਹਿੰਮ ਵਿੱਢ ਦਿੱਤੀ ਹੈ।ਦਸਿਆ ਜਾਂਦਾ ਹੈ ਕਿ ਭਗਵੀਂ ਭੀੜ ਨੇ ਭਗਵੇਂ ਝੰਡਿਆਂ ਤੇ ਹਥਿਆਰਾਂ ਨਾਲ ਮੁਸਲਮਾਨਾਂ ਵਿਰੋਧੀ ਨਾਰੇ ਲਗਾਏ।ਇਕ ਮਸਜਿਦ ਉਪਰ ਭਗਵਾਂ ਝੰਡਾ ਲਹਿਰਾਇਆ।

ਅਧਿਕਾਰੀਆਂ ਨੇ ਦੱਸਿਆ ਕਿ ਖਰਗੋਨ ਦੇ ਐੱਸਪੀ ਸਿੱਧਾਰਥ ਚੌਧਰੀ ਨੂੰ ਹਿੰਸਾ ਦੌਰਾਨ ਗੋਲੀ ਲੱਗੀ ਅਤੇ ਉਨ੍ਹਾਂ ਤੋਂ ਇਲਾਵਾ ਛੇ ਪੁਲੀਸ ਮੁਲਾਜ਼ਮਾਂ ਸਮੇਤ ਘੱਟ ਤੋਂ ਘੱਟ 24 ਵਿਅਕਤੀ ਇਸ ਘਟਨਾ ਵਿਚ ਜ਼ਖ਼ਮੀ ਹੋਏ ਹਨ। ਜ਼ਿਕਰਯੋਗ ਹੈ ਕਿ ਰਾਮਨੌਮੀ ਮੌਕੇ ਸ਼ੋਭਾ ਯਾਤਰਾ ਤੇ ਪਥਰਾਅ ਕੀਤੇ ਜਾਣ ਉਪਰੰਤ ਮੁਸਲਮਾਨਾਂ ਦੇ ਕੁਝ ਘਰ ਤੇ ਵਾਹਨ ਸਾੜੇ ਜਾਣ ਦੀਆਂ ਘਟਨਾਵਾਂ ਤੋਂ ਬਾਅਦ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਚਲਾਏ ਸਨ। ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਨੇ ਘਟਨਾ ਨੂੰ ਮੰਦਭਾਗਾ ਦਸਦਿਆਂ ਕਿਹਾ ਕਿ ਜਨਤਕ ਤੇ ਨਿੱਜੀ ਜਾਇਦਾਦਾਂ ਦੇ ਹੋਏ ਨੁਕਸਾਨ ਦੀ ਭਰਪਾਈ ਦੰਗਾ ਕਰਨ ਵਾਲਿਆਂ ਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘ਦੰਗਾ ਕਰਨ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।  ਮੱਧ ਪ੍ਰਦੇਸ਼ ਚ ਦੰਗਾ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ ਹੈ।ਰਾਮਨੌਮੀ ਦੀ ਸ਼ੋਭਾ ਯਾਤਰਾ ਜਿਹੀ ਹੀ ਪਥਰਾਅ ਦੀ ਘਟਨਾ ਬਡਵਾਨੀ ਜ਼ਿਲ੍ਹੇ ਦੇ ਸੇਂਧਵਾ ਕਸਬੇ ਵਿਚ ਸਾਹਮਣੇ ਆਈ ਜਿਸ ਵਿਚ ਇੱਕ ਥਾਣਾ ਇੰਚਾਰਜ ਤੇ ਪੰਜ ਹੋਰ ਮੁਲਾਜ਼ਮ ਜ਼ਖ਼ਮੀ ਹੋ ਗਏ। ਖਰਗੋਨ ਦੇ ਜ਼ਿਲ੍ਹਾ ਅਧਿਕਾਰੀ ਦੇ ਦਫ਼ਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਲੰਘੀ ਸ਼ਾਮ ਦੀ ਘਟਨਾ ਤੋਂ ਬਾਅਦ ਪੂਰੇ ਖਰਗੋਨ ਸ਼ਹਿਰ ਵਿਚ ਕਰਫਿਊ ਲਾ ਦਿੱਤਾ ਗਿਆ ਹੈ। ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਖਰਗੋਨ ਵਿਚ ਹਿੰਸਾ ਦੀ ਘਟਨਾ ਦੇ ਸਬੰਧ ਵਿੱਚ ਹੁਣ ਤੱਕ 80 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਜਿਨ੍ਹਾਂ ਘਰਾਂ ਤੋਂ ਪਥਰਾਅ ਕੀਤਾ ਗਿਆ ਹੈ, ਉਨ੍ਹਾਂ ਨੂੰ ਮਲਬੇ ਵਿਚ ਬਦਲ ਦਿੱਤਾ ਜਾਵੇਗਾ।  ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿਚ ਰਾਮਨੌਮੀ ਮੌਕੇ ਇੱਕ-ਦੂਜੇ ਨੂੰ ਧਾਰਮਿਕ ਝੰਡੇ ਦਿਖਾਉਣ ਦੇ ਦੇਸ਼ ਹੇਠ 60 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਕਾਂਗਰਸ ਦੀ ਮੱਧ ਪ੍ਰਦੇਸ਼ ਇਕਾਈ ਨੇ ਇਸ ਘਟਨਾ ਦੀ ਜਾਂਚ ਲਈ ਪੰਜ ਮੈਂਬਰੀ ਤੱਥ ਖੋਜ ਕਮੇਟੀ ਦਾ ਗਠਨ ਕੀਤਾ ਹੈ। ਪਾਰਟੀ ਦੇ ਇੱਕ ਆਗੂ ਨੇ ਦੱਸਿਆ ਕਿ ਕਮੇਟੀ ਆਪਣੀ ਰਿਪੋਰਟ ਕਾਂਗਰਸ ਦੇ ਸੂਬਾ ਪ੍ਰਧਾਨ ਕਮਲਨਾਥ ਨੂੰ ਸੌਂਪੇਗੀ।  ਇਸੇ ਤਰ੍ਹਾਂ ਗੁਜਰਾਤ ਵਿਚ ਆਨੰਦ ਜ਼ਿਲ੍ਹੇ ਦੇ ਖੰਭਾਜ ਵਿਚ ਹੋਈ ਹਿੰਸਾ ਤੇ ਪਥਰਾਅ  ’ਚ ਸ਼ਮੂਲੀਅਤ ਦੇ ਦੋਸ਼ ਹੇਠ ਪੁਲੀਸ ਨੇ ਨੌਂ ਜਣਿਆਂ ਨੂੰ ਹਿਰਾਸਤ ਵਿਚ ਲਿਆ ਹੈ ਜਦਕਿ ਅਜਿਹੀ ਹੀ ਘਟਨਾ ਤੋਂ ਬਾਅਦ ਸਾਬਰਕਾਂਠਾ ਦੇ ਹਿੰਮਤਨਗਰ ਕਸਬੇ ਚ ਧਾਰਾ 144 ਲਗਾ ਦਿੱਤੀ ਗਈ ਹੈ। 

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨਫਰਤ ਤੇ ਹਿੰਸਾ ਦੇਸ਼ ਨੂੰ ਕਮਜ਼ੋਰ ਕਰ ਰਹੇ ਹਨ ਅਤੇ ਅਜਿਹੇ ਵਿਚ ਇਨਸਾਫ਼ ਪਸੰਦ ਲੋਕਾਂ ਨੂੰ ਭਾਰਤ ਲਈ ਖੜ੍ਹੇ ਹੋਣ ਦੀ ਲੋੜ ਹੈ। ਉਨ੍ਹਾਂ ਰਾਮਨੌਮੀ ਮੌਕੇ ਬੀਤੇ ਦਿਨ ਦੇਸ਼ ਦੇ ਕੁਝ ਸ਼ਹਿਰਾਂ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਮਗਰੋਂ ਇਹ ਗੱਲ ਕਹੀ ਹੈ।ਭਾਰਤ ਵਿਚ ਮੁਸਲਮਾਨ ਵਿਰੋਧ ਦਾ ਰੁਝਾਨ ਵਧ ਰਿਹਾ ਹੈ। ਉੱਤਰੀ ਭਾਰਤ ਦੇ ਰਾਜਾਂ ਤੋਂ ਬਾਅਦ ਹੁਣ ਕਰਨਾਟਕ ਇਸ ਵਰਤਾਰੇ ਦੇ ਮੁੱਖ ਕੇਂਦਰ ਵਜੋਂ ਉੱਭਰਿਆ ਹੈ। ਪਹਿਲਾਂ ਹਿਜਾਬ ਤੇ ਪਾਬੰਦੀ, ਹਲਾਲ ਮਾਸ ਦੀਆਂ ਦੁਕਾਨਾਂ ਦਾ ਵਿਰੋਧ ਅਤੇ ਮੁਸਲਮਾਨਾਂ ਦੁਆਰਾ ਮੰਦਰਾਂ ਨਜ਼ਦੀਕ ਫੁੱਲ ਤੇ ਹੋਰ ਵਸਤਾਂ ਵੇਚਣ ਤੋਂ ਮਨਾਹੀ ਜਿਹੇ ਵਰਤਾਰੇ ਸਾਹਮਣੇ ਆਏ; ਹੁਣ ਹਿੰਦੂ ਜਨ-ਜਾਗ੍ਰਿਤੀ ਸਮਿਤੀ ਲੋਕਾਂ ਨੂੰ ਮੁਸਲਮਾਨਾਂ ਤੋਂ ਫਲ ਖ਼ਰੀਦਣ ਤੋਂ ਵਰਜ ਰਹੀ ਹੈ। ਇਹ ਪ੍ਰਚਾਰ ਨੈਤਿਕ ਪੱਖ ਤੋਂ ਏਨਾ ਡਿਗ ਚੁੱਕਾ ਹੈ ਕਿ ਪ੍ਰਚਾਰ ਕਰਨ ਵਾਲੇ ਇਸ ਨੂੰ ਥੁੱਕ ਜਹਾਦਦਾ ਨਾਮ ਦਿੰਦੇ ਤੇ ਦੋਸ਼ ਲਗਾਉਂਦੇ ਹਨ ਕਿ ਮੁਸਲਮਾਨ ਵਿਕਰੇਤਾ ਫਲਾਂ ਤੇ ਆਪਣਾ ਥੁੱਕ ਮਲਦੇ ਅਤੇ ਉਨ੍ਹਾਂ ਨੂੰ ਮਲੀਨਕਰਦੇ ਹਨ। ਇਹ ਪ੍ਰਚਾਰ ਗ਼ਲਤ ਤੇ ਨਫ਼ਰਤ ਫੈਲਾਉਣ ਵਾਲਾ ਹੈ। ਕੁਝ ਮੁਸਲਮਾਨ ਜਥੇਬੰਦੀਆਂ ਨੇ ਇਸ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਦੇ ਯਤਨ ਕੀਤੇ ਹਨ ਅਤੇ ਦੋਸ਼ ਲਗਾਇਆ ਹੈ ਕਿ ਪੁਲੀਸ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਰਹੀ। ਹੁਣ ਰਾਮ ਨੌਵੀ ਦੌਰਾਨ ਭਗਵਿਆਂ ਵਲੋਂ ਮੁਸਲਮਾਨਾਂ ਖਿਲਾਫ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ।