ਆਗਰਾ ਕੋਰਟ 'ਚ ਕੰਗਨਾ ਰਣੌਤ ਖਿਲਾਫ ਦੇਸ਼ ਧ੍ਰੋਹ ਤੇ ਅਪਮਾਨ ਮਾਮਲੇ ਦੀ ਅਗਲੀ ਸੁਣਵਾਈ 25 ਸੰਤਬਰ ਨੂੰ
ਕਿਸਾਨੀ ਮੋਰਚੇ ਵਿਰੁੱਧ ਦਿੱਤੇ ਬਿਆਨ ਕਰਕੇ ਦਰਜ਼ ਹੋਇਆ ਹੈ ਮਾਮਲਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 18 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਅਭਿਨੇਤਰੀ ਅਤੇ ਭਾਜਪਾ ਸੰਸਦ ਕੰਗਨਾ ਰਣੌਤ ਦੇ ਖਿਲਾਫ ਦਾਇਰ ਸ਼ਿਕਾਇਤ 'ਚ ਮੰਗਲਵਾਰ ਨੂੰ ਆਗਰਾ ਅਦਾਲਤ ਅੰਦਰ ਬਿਨੈਕਾਰ ਐਡਵੋਕੇਟ ਰਮਾਸ਼ੰਕਰ ਸ਼ਰਮਾ ਦਾ ਬਿਆਨ ਨਹੀਂ ਲਿਆ ਜਾ ਸਕਿਆ ਜਿਸ ਕਰਕੇ ਆਗਰਾ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 25 ਸਤੰਬਰ ਦੀ ਤਰੀਕ ਤੈਅ ਕੀਤੀ ਹੈ। ਬਿਨੈਕਾਰ/ਸੀਨੀਅਰ ਐਡਵੋਕੇਟ ਰਮਾਸ਼ੰਕਰ ਸ਼ਰਮਾ ਨੇ ਅਭਿਨੇਤਰੀ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਵਿਰੁੱਧ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਵਿੱਚ ਉਨ੍ਹਾਂ ਨੇ ਸੰਸਦ ਮੈਂਬਰ ਵੱਲੋਂ ਕਿਸਾਨਾਂ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਦੋਸ਼ ਲਾਏ ਸਨ। ਉਨ੍ਹਾਂ ਕਿਹਾ ਕਿ 26 ਅਗਸਤ 2024 ਨੂੰ ਬਿਨੈਕਾਰ ਅਤੇ ਸਾਥੀ ਵਕੀਲਾਂ ਨੇ ਦੇਸ਼ ਦੇ ਟੀਵੀ ਚੈਨਲਾਂ 'ਤੇ ਖ਼ਬਰਾਂ ਸੁਣੀਆਂ ਅਤੇ ਵੇਖੀਆਂ ਅਤੇ 27 ਅਗਸਤ 2024 ਨੂੰ ਆਗਰਾ ਦੇ ਰੋਜ਼ਾਨਾ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਪੜ੍ਹੀਆਂ। ਜਿਸ ਵਿੱਚ ਹਿਮਾਚਲ ਪ੍ਰਦੇਸ਼ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਦਿੱਲੀ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਬਿਆਨ ਦਿੱਤਾ ਸੀ ।
13 ਸਤੰਬਰ ਨੂੰ ਅਭਿਨੇਤਰੀ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਖਿਲਾਫ ਮਾਮਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਵਿਸ਼ੇਸ਼ ਅਦਾਲਤ ਦੇ ਐਮਪੀਐਮਐਲਏ ਅਨੁਜ ਕੁਮਾਰ ਸਿੰਘ ਨੇ ਬਿਨੈਕਾਰ ਦੇ ਬਿਆਨ ਲਈ 17 ਸਤੰਬਰ ਦੀ ਤਰੀਕ ਤੈਅ ਕੀਤੀ ਸੀ। ਬਿਨੈਕਾਰ/ਸੀਨੀਅਰ ਐਡਵੋਕੇਟ ਰਮਾਸ਼ੰਕਰ ਸ਼ਰਮਾ ਨੇ ਸ਼ਿਕਾਇਤ ਦਾਇਰ ਕਰਦਿਆਂ ਕਿਹਾ ਸੀ ਕਿ ਉਹ ਇੱਕ ਕਿਸਾਨ ਦਾ ਪੁੱਤਰ ਹੈ ਅਤੇ ਵਕੀਲ ਬਣਨ ਤੋਂ ਪਹਿਲਾਂ ਕਰੀਬ 30 ਸਾਲ ਤੱਕ ਖੇਤੀਬਾੜੀ ਵਿੱਚ ਕੰਮ ਕਰਦਾ ਸੀ। ਦੇਸ਼ ਦੇ ਕਿਸਾਨਾਂ ਪ੍ਰਤੀ ਪੂਰੀ ਸ਼ਰਧਾ ਅਤੇ ਸਤਿਕਾਰ ਰੱਖਣ ਲਈ ਕਿਹਾ ਗਿਆ ਕਿ 26 ਅਗਸਤ 2024 ਨੂੰ ਬਿਨੈਕਾਰ ਅਤੇ ਸਾਥੀ ਵਕੀਲਾਂ ਨੇ ਦੇਸ਼ ਦੇ ਟੀਵੀ ਚੈਨਲਾਂ 'ਤੇ ਖਬਰਾਂ ਸੁਣੀਆਂ ਅਤੇ ਵੇਖੀਆਂ ਅਤੇ ਆਗਰਾ ਦੇ ਰੋਜ਼ਾਨਾ ਅਖਬਾਰਾਂ ਵਿੱਚ ਛਪੀਆਂ ਖਬਰਾਂ ਪੜ੍ਹੀਆਂ। 27 ਅਗਸਤ 2024 ਜਿਸ ਵਿੱਚ ਹਿਮਾਚਲ ਪ੍ਰਦੇਸ਼ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਕਿਸਾਨਾਂ ਬਾਰੇ ਬਿਆਨ ਦਿੱਤਾ ਕਿ ਜੇਕਰ ਕਿਸਾਨ ਅੰਦੋਲਨ ਦੌਰਾਨ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ ਤਾਂ ਪੰਜਾਬ ਵਿੱਚ ਵੀ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਜਾਂਦੇ। ਬਿਨੈਕਾਰ ਨੇ 31 ਅਗਸਤ 24 ਨੂੰ ਪੁਲਿਸ ਕਮਿਸ਼ਨਰ ਅਤੇ ਥਾਣਾ ਮੁਖੀ ਨਿਊ ਆਗਰਾ ਨੂੰ ਇਸ ਸਬੰਧੀ ਸ਼ਿਕਾਇਤ ਭੇਜੀ ਸੀ। ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਉਸ ਨੇ ਮੁਕੱਦਮਾ ਦਰਜ ਕਰ ਦਿੱਤਾ।
Comments (0)