ਅੰਦੋਲਨ ਚਲਾਉਣ ਵਾਲੇ ਅਡਵਾਨੀ ਸਮਾਗਮ ਵਿਚ ਨਹੀਂ ਪੁੱਜੇ

ਅੰਦੋਲਨ ਚਲਾਉਣ ਵਾਲੇ ਅਡਵਾਨੀ ਸਮਾਗਮ ਵਿਚ ਨਹੀਂ ਪੁੱਜੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ : ਅਯੁੱਧਿਆ ’ਚ ਰਾਮ ਮੰਦਰ ਲਈ ਦੇਸ਼ ਭਰ ’ਚ ਪ੍ਰਚਾਰ ਕਰਨ ਵਾਲੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕਿ੍ਰਸ਼ਨ ਅਡਵਾਨੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਚ ਸ਼ਾਮਲ ਨਹੀਂ ਹੋਏ। ਦੱਸਿਆ ਜਾ ਰਿਹਾ ਹੈ ਕਿ ਇਹ ਫੈਸਲਾ 96 ਸਾਲਾ ਅਡਵਾਨੀ ਦੀ ਸਿਹਤ ਅਤੇ ਅੱਤ ਦੀ ਠੰਢ ਕਾਰਨ ਕੀਤਾ ਗਿਆ। ਇਸ ਮਹੀਨੇ ਦੇ ਸ਼ੁਰੂ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਦੇ ਨਾਲ ਆਰ ਐੱਸ ਐੱਸ ਦੇ ਨੇਤਾ ਕਿ੍ਰਸ਼ਨ ਗੋਪਾਲ ਤੇ ਰਾਮ ਲਾਲ ਨੇ ਅਡਵਾਨੀ ਦੇ ਘਰ ਜਾ ਕੇ ਉਨ੍ਹਾ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਸੱਦਾ ਦਿੱਤਾ ਸੀ।