ਸਮੁੰਦਰ ਵਿਚ ਮਿਲੀ ਅਜੀਬ ਜਿਹੀ ਮੱਛੀ, ਜਿਸ ਦੇ ਦੰਦ ਇਨਸਾਨਾਂ ਵਰਗੇ

ਸਮੁੰਦਰ ਵਿਚ ਮਿਲੀ ਅਜੀਬ ਜਿਹੀ ਮੱਛੀ, ਜਿਸ ਦੇ ਦੰਦ ਇਨਸਾਨਾਂ ਵਰਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਰਜੀਨੀਆ- ਅਮਰੀਕਾ ਦੇ ਵਰਜੀਨੀਆ ਦੇ ਸਮੁੰਦਰ ਵਿਚ ਤੈਰਦੀ ਇੱਕ ਅਜੀਬ ਜਿਹੀ ਮੱਛੀ ਨੇ ਸਭ ਨੂੰ ਹੈਰਾਨ ਕਰ ਦਿੱਤਾ।ਡੇਲੀ ਸਟਾਰ ਦੀ ਰਿਪੋਰਟ ਮੁਤਾਬਕ 38 ਸਾਲਾ ਬਰਛੇਬਾਜ਼ ਟੌਡ ਐਲਡਰ ਇੱਕ ਦਿਨ ਸਮੁੰਦਰ ਵਿਚ ਮੱਛੀਆਂ ਫੜ ਰਿਹਾ ਸੀ ਪਰ ਇਸ ਦੌਰਾਨ ਉਸ ਦੇ ਹੱਥਾਂ ਵਿਚ ਅਜਿਹਾ ਅਜੀਬ ਜਿਹਾ ਜੀਵ ਨਜ਼ਰ ਆਇਆ, ਜਿਸ ਨੂੰ ਦੇਖ ਕੇ ਉਹ ਖ਼ੁਦ ਵੀ ਦੰਗ ਰਹਿ ਗਿਆ। ਦਰਅਸਲ, ਸਮੁੰਦਰ ਵਿੱਚ ਪਾਈ ਗਈ ਇਸ ਮੱਛੀ ਦੇ ਦੰਦ ਬਿਲਕੁਲ ਇਨਸਾਨਾਂ ਵਰਗੇ ਹਨ। ਇਸ ਦੇ ਨਾਲ ਹੀ ਇਸ ਦੇ ਸਿਰ ਦਾ ਆਕਾਰ ਵੀ ਹੋਰ ਮੱਛੀਆਂ ਨਾਲੋਂ ਕਾਫ਼ੀ ਵੱਡਾ ਸੀ। 

ਟੌਡ ਐਲਡਰ ਦੇ ਮੁਤਾਬਕ ਉਹ ਤੈਰਦੇ ਹੋਏ ਹੇਠਾਂ ਗਏ ਅਤੇ ਅੰਤ ਵਿੱਚ ਉਹ ਅਜੀਬ ਮੱਛੀ ਫੜੀ, ਇਸ ਮੱਛੀ ਦੇ ਦੰਦ ਬਿਲਕੁਲ ਮਨੁੱਖਾਂ ਵਰਗੇ ਸਨ। ਉਸ ਨੇ ਅੱਗੇ ਦੱਸਿਆ ਕਿ 8.6 ਕਿੱਲੋ ਦੀ ਇਹ ਅਜੀਬ ਮੱਛੀ ਆਪਣੇ ਮਜ਼ਬੂਤ ਦੰਦਾਂ ਨਾਲ ਕੋਕਲਸ, ਸੀਪ ਅਤੇ ਕੇਕੜਿਆਂ ਨੂੰ ਖਾ ਜਾਂਦੀ ਹੈ। ਟੌਡ ਐਲਡਰ ਮੁਤਾਬਕ ਮੱਛੀ ਦੀ ਉਮਰ 15 ਸਾਲ ਹੈ। ਉਸ ਨੇ ਦੱਸਿਆ ਕਿ ਦਿਨ ਵੇਲੇ ਉਹ ਆਪਣੀ ਪਤਨੀ ਨੂੰ ਵੀ ਨਾਲ ਲੈ ਗਿਆ ਸੀ। ਮੱਛੀ ਮਿਲਣ ‘ਤੇ ਉਸ ਨੇ ਇਸ ਦਾ ਭਾਰ ਨਾਪਣ ਲਈ ਜ਼ੋਰ ਪਾਇਆ, ਜਿਸ ਤੋਂ ਬਾਅਦ ਉਹ ਖ਼ੁਦ ਵੀ ਹੈਰਾਨ ਰਹਿ ਗਏ।

ਇੰਟਰਨੈਸ਼ਨਲ ਅੰਡਰਵਾਟਰ ਸਪੀਅਰਫਿਸ਼ਿੰਗ ਐਸੋਸੀਏਸ਼ਨ ਦੇ ਅਨੁਸਾਰ, ਸਮੁੰਦਰ ਵਿੱਚ ਪਾਈ ਗਈ ਇਸ ਅਜੀਬ ਮੱਛੀ ਨੂੰ ਸਭ ਤੋਂ ਭਾਰੀ ਸ਼ਿਪਹੈੱਡ ਮੱਛੀ ਕਿਹਾ ਜਾਂਦਾ ਹੈ, ਜਿਸ ਕਾਰਨ ਇੱਕ ਵੱਖਰਾ ਵਿਸ਼ਵ ਰਿਕਾਰਡ ਬਣ ਗਿਆ ਹੈ। ਹਾਲਾਂਕਿ ਇਹ ਮੱਛੀਆਂ 3 ਤੋਂ 4 ਪੌਂਡ ਯਾਨੀ 1 ਤੋਂ 2 ਕਿਲੋਗ੍ਰਾਮ ਦੀਆਂ ਹੁੰਦੀਆਂ ਹਨ ਪਰ ਇਸ ਮੱਛੀ ਦੇ ਪਿੱਛੇ ਦਾ ਕਾਰਨ ਸੱਚਮੁੱਚ ਹੈਰਾਨੀਜਨਕ ਹੈ।