ਟਰੰਪ ਦੀ ਜਿੱਤ ਦੇ ਮਾਇਨੇ

ਟਰੰਪ ਦੀ ਜਿੱਤ ਦੇ ਮਾਇਨੇ

ਟਰੰਪ ਦੀਆਂ ਗੱਲਾਂ ਨੇ ਅਮਰੀਕਾ ਨੂੰ ਬਦਲ ਦਿੱਤਾ ਹੈ ਪਰ ਅਮਰੀਕਾ ਤਾਂ ਟਰੰਪ ਤੋਂ ਪਹਿਲਾਂ ਬਦਲ ਚੁੱਕਾ ਸੀ। ਜੇਕਰ ਵ•ਾਈਟ ਹਾਊਸ ਦੇ ਨਵੇਂ ਮਹਿਮਾਨ ਨੇ ਆਪਣੀਆਂ ਗੱਲਾਂ ‘ਤੇ ਅਮਲ ਕੀਤਾ ਤਾਂ ਦੁਨੀਆ ਫਿਰ ਤੋਂ ਬਦਲੇਗੀ। ਬ੍ਰੈਗਜ਼ਿਟ ਮਗਰੋਂ ਟਰੰਪ ਦੀ ਐਂਟਰੀ ਧਮਾਕੇਦਾਰ ਹੈ। ਟਰੰਪ ਦਾ ਵੀ ਇਮਤਿਹਾਨ ਹੁਣ ਸ਼ੁਰੂ ਹੁੰਦਾ ਹੈ। ਕੀ ਉਹ ਯੁੱਧ ਦੇ ਮੈਦਾਨਾਂ ਵਿਚੋਂ ਅਮਰੀਕਾ ਨੂੰ ਖਿਚ ਕੇ ਦੁਕਾਨਾਂ ਵਿਚ ਬਿਠਾ ਦੇਣਗੇ? ਕੀ ਉਹ ਦੁਨੀਆ ਦੇ ਦੇਸ਼ਾਂ ਤੋਂ ਅਮਰੀਕੀ ਫ਼ੌਜੀਆਂ ਦਾ ਖ਼ਰਚਾ ਮੰਗਣਗੇ? ਬਰਾਕ ਓਬਾਮਾ ਸ਼ਾਂਤੀ ਦਾ ਨੋਬੇਲ ਪੁਰਸਕਾਰ ਲੈ ਕੇ ਵੀ ਯੁੱਧ ਦੀਆਂ ਯੋਜਨਾਵਾਂ ਬਣਾਉਂਦੇ ਰਹੇ। ਟਰੰਪ ਨੇ ਮੈਕਸੀਕੋ ਤੋਂ ਆਏ ਲੋਕਾਂ ਨੂੰ ਬਲਾਤਕਾਰੀ ਕਿਹਾ, ਅਪਰਾਧੀ ਕਿਹਾ। ਅਜਿਹੀ ਭਾਸ਼ਾ ਭਾਰਤ ਦੀਆਂ ਚੋਣਾਂ ਵਿਚ ਮਹਾਰਾਸ਼ਟਰ ਤੇ ਦਿੱਲੀ ਦੀਆਂ ਚੋਣਾਂ ਵਿਚ ਬੋਲੀ ਜਾ ਚੁੱਕੀ ਹੈ।
ਰਵੀਸ਼ ਕੁਮਾਰ
ਅਮਰੀਕਾ ਵਿਚ ਮੀਡੀਆ ਹਾਰ ਗਿਆ ਹੈ। ਐਂਕਰਾਂ ਅਤੇ ਸੰਪਾਦਕਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਉਹ ਚੋਣ ਤਾਂ ਨਹੀਂ ਲੜ ਰਹੇ ਸਨ, ਪਰ ਹਿਲੇਰੀ ਕਲਿੰਟਨ ਲਈ ਦਿਨ-ਰਾਤ ਇਕ ਕੀਤਾ ਹੋਇਆ ਸੀ। ਜਨਤਾ ਨੇ ਟਰੰਪ ਨੂੰ ਜਿਤਾ ਦਿੱਤਾ, ਜਿਨ•ਾਂ ਨੂੰ ਉਥੋਂ ਦੇ ਮੀਡੀਆ ਨੇ ਇਡੀਅਟ ਤਕ ਕਿਹਾ। ਓਪੀਨੀਅਨ ਪੋਲ ਦੀ ਹਾਰ ਤਾਂ ਅਜਿਹੀ ਹੋਈ ਹੈ ਕਿ ਦਿੱਲੀ ਤੇ ਬਿਹਾਰ ਚੋਣਾਂ ਦੀ ਵੀ ਯਾਦ ਨਹੀਂ ਆ ਰਹੀ। ‘ਅਬ ਕੀ ਬਾਰ ਟਰੰਪ ਸਰਕਾਰ’ ਉਥੇ ਹੋ ਗਿਆ ਹੈ। ਇਹ ਚੋਣ ਉਨ•ਾਂ ਨੇਤਾਵਾਂ ਵਿਚ ਭਰੋਸਾ ਪੈਦਾ ਕਰ ਸਕਦੀ ਹੈ ਜੋ ਇਹ ਸਮਝਦੇ ਹਨ ਕਿ ਬਿਨਾਂ ਮੀਡੀਆ ਦੇ ਉਹ ਚੋਣ ਨਹੀਂ ਜਿੱਤ ਸਕਦੇ। ਜਦੋਂ ਵੀ ਮੀਡੀਆ ਸੱਤਾ ਨਾਲ ਜੁੜੇ ਕਿਸੇ ਨੇਤਾ ਦਾ ਪ੍ਰਚਾਰਕ ਬਣ ਜਾਂਦਾ ਹੈ, ਨੇਤਾ ਉਸ ਮੀਡੀਆ ਨੂੰ ਦੇਖਦਾ ਤਾਂ ਹੈ ਪਰ ਉਸ ਦੀ ਸੁਣਦਾ ਨਹੀਂ। ਅੱਜ ਅਮਰੀਕੀ ਚੈਨਲਾਂ ਦੇ ਸਟੂਡੀਓ ਵਿਚ ਉਦਾਸੀ ਛਾ ਗਈ ਹੈ। ਵਾਸ਼ਿੰਗਟਨ ਦੀਆਂ ਸੜਕਾਂ ‘ਤੇ ਸੰਨਾਟਾ ਪਸਰ ਗਿਆ ਹੈ। ਮੀਡੀਆ ਹਿਲੇਰੀ ਦੇ ਸਵਾਗਤ ਵਿਚ ਜੁਟਿਆ ਸੀ, ਆ ਗਿਆ ਟਰੰਪ। ਜਦੋਂ ਵੀ ਮੀਡੀਆ ਕਿਸੇ ਨੇਤਾ ਲਈ ਬੈਟਿੰਗ ਕਰਦਾ ਹੈ, ਜਨਤਾ ਉਸ ਨੂੰ ਆਊਟ ਕਰ ਦਿੰਦੀ ਹੈ। ਟਰੰਪ ਦੀ ਜਿੱਤ ‘ਤੇ ਆਲੋਚਕ ਹੈਰਾਨ ਹਨ ਤਾਂ ਮੀਡੀਆ ਦੀ ਇਸ ਹਾਰ ‘ਤੇ ਭਾਰਤ ਦੇ ਪਿੰਡਾਂ ਵਿਚ ਵੀ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ। ਅਮਰੀਕੀ ਅਖ਼ਬਾਰਾਂ ਨੇ ਖੁੱਲ• ਕੇ ਹਿਲੇਰੀ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ•ਾਂ ਦੇ ਕਸੀਦੇ ਕੱਸੇ ਜਾਣ ਲੱਗੇ ਸਨ।
ਕਿਹਾ ਜਾਣ ਲੱਗਾ ਕਿ ਇਸ ਵਾਰ ਉਨ•ਾਂ ਦੀ ਵਾਰੀ ਹੈ। ਅਮਰੀਕਾ ਨੂੰ ਪਹਿਲੀ ਵਾਰ ਮਹਿਲਾ ਰਾਸ਼ਟਰਪਤੀ ਮਿਲੇਗੀ, ਇਤਿਹਾਸ ਬਣੇਗਾ। ਚੋਣਾਂ ਮੁੱਛਾਂ ਵਧਾ ਕੇ ਜਾਂ ਘੰਟਿਆਂਬੱਧੀ ਗਾ ਕੇ ਲਿਮਕਾ ਬੁੱਕ ਆਫ਼ ਰਿਕਾਰਡ ਵਿਚ ਨਾਂ ਦਰਜ ਕਰਵਾਉਣ ਦਾ ਮੌਕਾ ਨਹੀਂ ਹੁੰਦਾ। ਫਿਰ ਵੀ ਹਿਲੇਰੀ ਨੂੰ ਨਕਾਰੇ ਜਾਣ ਨੂੰ ਲੈ ਕੇ ਅਮਰੀਕਾ ਹੀ ਨਹੀਂ ਦੁਨੀਆ ਭਰ ਦਾ ਤਬਕਾ ਸਦਮੇ ਵਿਚ ਹੈ। ਕੀ ਹਿਲੇਰੀ ਕਮਜ਼ੋਰ ਉਮੀਦਵਾਰ ਸੀ ਜਾਂ ਹਾਲਾਤ ਨੇ ਹਿਲੇਰੀ ਨੂੰ ਬੇਗਾਨਾ ਬਣਾ ਦਿੱਤਾ। ਇਸ ਵਕਤ ਦੁਨੀਆ ਦੀ ਵੱਡੀ ਆਬਾਦੀ ਨੂੰ ਪਹਲਾਂ ਰੋਟੀ ਚਾਹੀਦੀ ਹੈ, ਪਹਿਲਾਂ ਨੌਕਰੀ ਚਾਹੀਦੀ ਹੈ, ਪਹਿਲੀ ਮਹਿਲਾ ਜਾਂ ਪਹਿਲਾ ਇੰਜਨੀਅਰ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨਹੀਂ ਚਾਹੀਦਾ। ਪਰ ਉਥੋਂ ਦੇ ਮੀਡੀਏ ਲਈ ਹਿਲੇਰੀ ਰਾਮਦੁਲਾਰੀ ਬਣ ਗਈ। ਤਮਾਮ ਸੱਤਾ ਸਥਾਪਤੀਆਂ ਅਤੇ ਮੀਡੀਆ ਖੁੱਲ• ਕੇ ਹਿਲੇਰੀ ਦਾ ਸਮਰਥਨ ਕਰਨ ਲੱਗੇ। ਅਮਰੀਕੀ ਮੀਡੀਆ ਨੇ ਟਰੰਪ ਵਿਚ ਬੁਰਾਈਆਂ ਦੇਖੀਆਂ, ਅੱਗ ਆ ਕੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਚੰਗਾ ਕੰਮ ਤਾਂ ਕੀਤਾ ਪਰ ਉਦੋਂ ਉਹ ਮੀਡੀਆ ਕਿੱਥੇ ਸੀ ਜਦੋਂ ਬਰਨੀ ਸੈਂਡਰਸ ਲੋਕਾਂ ਦੇ ਹੱਕ ਦਾ ਸਵਾਲ ਉਠਾ ਰਹੇ ਸਨ। ਉਹੀ ਮੀਡੀਆ ਬਰਨੀ ਦਾ ਮਜ਼ਾਕ ਉਡਾਉਣ ਵਿਚ ਲੱਗਾ ਹੋਇਆ ਸੀ। ਜਨਤਾ ਮੀਡੀਆ ਨੂੰ ਸਮਝ ਗਈ ਹੈ। ਭਾਰਤ ਵਿਚ ਵੀ ਕਿਸਾਨਾਂ ਦੀ ਗੱਲ ਕਰੋ ਤਾਂ ਮੀਡੀਆ ਮਜ਼ਾਕ ਉਡਾਉਂਦਾ ਹੈ। ਹਾਵਰਡ ਦੇ ਨਕਾਰੇ ਵਿਦਿਆਰਥੀਆਂ ਦੇ ਦਮ ‘ਤੇ ਇਥੇ ਵੀ ਚੋਣ ਜਿੱਤਣ ਦਾ ਸੁਪਨਾ ਦੇਖਣ ਵਾਲੇ ਨੇਤਾ ਸਮਝ ਲੈਣ। ਇਹ ਲੋਕ ਵਟਸ ਅਪ ਮਟੀਰੀਅਲ ਬਣਾਉਣ ਨਾਲੋਂ ਜ਼ਿਆਦਾ ਕੁਝ ਨਹੀਂ ਹੈ। ਹਾਵਰਡ ਦੀ ਯੋਗਤਾ ਨੂੰ ਲੈ ਕੇ ਜਨਤਾ ਨੂੰ ਮੂਰਖ਼ ਬਣਾ ਕੇ ਗ਼ਲਤ-ਮਲਤ ਅਤੇ ਬਦਮਾਸ਼ ਉਮੀਦਵਾਰਾਂ ਨੂੰ ਜਿਤਾਉਣ ਲਈ ਭਾਰਤ ਆ ਜਾਂਦੇ ਹਨ। ਪਹਿਲਾਂ ਪਿੰਡਾਂ ਦੇ ਲੋਕ ਬਾਹੁਬਲੀਆਂ ਨੂੰ ਜਿਤਾਉਂਦੇ ਸਨ, ਹੁਣ ਹਾਵਰਡ ਦੇ ਕਾਬਲ ਲੋਕ ਉਨ•ਾਂ ਦੀ ਜਿਤਾਉਣ ਦੀ ਯੋਜਨਾ ਬਣਾਉਂਦੇ ਹੋਏ ਤੁਹਾਡੀ ਹਰ ਚੋਣ ਵਿਚ ਮਿਲ ਜਾਣਗੇ।
ਉਸ ਅਮਰੀਕਾ ਦੇ ਦਰਦ ਨੂੰ ਕੋਈ ਨਹੀਂ ਦੇਖ ਰਿਹਾ ਸੀ ਜੋ ਬੇਰੁਜ਼ਗਾਰ ਹੈ, ਜਿਸ ਨੂੰ ਕੰਮ ਚਾਹੀਦਾ ਹੈ। ਜੋ ਵਿਦਿਆਰਥੀ ਕਰਜ਼ੇ ਦੇ ਬੋਝ ਹੇਠ ਦੱਬੇ ਹਨ, ਜਿੱਥੇ ਬਿਨਾਂ ਬੀਮੇ ਦੇ ਹਸਪਤਾਲ ਜਾਣਾ, ਪਹਾੜ ਤੋਂ ਕੁਦ ਕੇ ਖ਼ੁਦਕੁਸ਼ੀ ਕਰਨ ਵਰਗਾ ਹੈ। ਕੀ ਉਦਾਰੀਕਰਨ ਦਾ ਇਹ ਦੌਰ ਦਮ ਤੋੜ ਰਿਹਾ ਹੈ। ਦੁਨੀਆ ਭਰ ਵਿਚ ਨੇਤਾ ਦੀ ਆਪਣੀ ਹੈਸੀਅਤ ਤਾਂ ਵਧ ਰਹੀ ਹੈ, ਆਮ ਆਦਮੀ ਦੀ ਹੈਸੀਅਤ ਘੱਟ ਰਹੀ ਹੈ। ਮੀਡੀਆ ਨੇ ਹਿਲੇਰੀ ‘ਤੇ ਲੱਗੇ ਦੋਸ਼ਾਂ ਨੂੰ ਅਣਦੇਖਿਆ ਕੀਤਾ, ਪਰ ਟਰੰਪ ਦੇ ਦੋਸ਼ਾਂ ਪ੍ਰਤੀ ਏਨਾ ਦੇਖਿਆ ਕਿ ਲੋਕ ਤੰਗ ਆ ਗਏ। ਟਰੰਪ ਬੁਰੇ ਸਨ ਤਾਂ ਕੀ ਹਿਲੇਰੀ ਬਹੁਤ ਚੰਗੀ ਸੀ। ਸਬਕ ਇਹ ਹੈ ਕਿ ਦੋ ਅਯੋਗ ਉਮੀਦਵਾਰ ਹੋਣਗੇ ਤਾਂ ਉਸ ਵਿਚੋਂ ਉਹ ਉਮੀਦਵਾਰ ਹਾਰੇਗਾ ਜੋ ਭੱਦਰ ਹੋਣ ਦਾ ਨਾਟਕ ਕਰੇਗਾ। ਖ਼ੈਰ ਟਰੰਪ ਇਕ ਅਜਿਹਾ ਨੇਤਾ ਹੈ, ਜਿਨ•ਾਂ ਦੇ ਬਿਆਨਾਂ ਨੂੰ ਸਭਿਅਕ ਮਹਿਫਿਲਾਂ ਵਿਚ ਦੁਹਾਰਇਆ ਨਹੀਂ ਜਾ ਸਕਦਾ। ਇਸ ਦਾ ਮਤਲਬ ਇਹ ਨਹੀਂ ਕਿ ਉਨ•ਾਂ ਸਾਰੀਆਂ ਸਭਿਅਕ ਮਹਿਫ਼ਿਲਾਂ ਦੇ ਆਪਣੇ ਕਾਲੇ ਕਾਰਨਾਮੇ ਨਹੀਂ ਹਨ। ਦੁਨੀਆ ‘ਤੇ ਯੁੱਧ ਥੋਪ ਕੇ ਆਪਣੀ ਜਨਤਾ ਨੂੰ ਭੁੱਖਾ ਰੱਖ ਕੇ ਅਮਰੀਕਾ ਵਿਸ਼ਵ ਸ਼ਾਂਤੀ ਬਣ ਸਕਦਾ ਹੈ ਪਰ ਉਹ ਦੁਨੀਆ ਅੱਗੇ ਯੋਗ ਉਮੀਦਵਾਰ ਨਹੀਂ ਰੱਖ ਸਕਿਆ, ਇਹ ਉਸ ਦੇ ਲੋਕਤੰਤਰ ਦੀ ਹਾਰ ਹੈ।
ਟਰੰਪ ਦੀਆਂ ਗੱਲਾਂ ਨੇ ਅਮਰੀਕਾ ਨੂੰ ਬਦਲ ਦਿੱਤਾ ਹੈ ਪਰ ਅਮਰੀਕਾ ਤਾਂ ਟਰੰਪ ਤੋਂ ਪਹਿਲਾਂ ਬਦਲ ਚੁੱਕਾ ਸੀ। ਜੇਕਰ ਵ•ਾਈਟ ਹਾਊਸ ਦੇ ਨਵੇਂ ਮਹਿਮਾਨ ਨੇ ਆਪਣੀਆਂ ਗੱਲਾਂ ‘ਤੇ ਅਮਲ ਕੀਤਾ ਤਾਂ ਦੁਨੀਆ ਫਿਰ ਤੋਂ ਬਦਲੇਗੀ। ਬ੍ਰੈਗਜ਼ਿਟ ਮਗਰੋਂ ਟਰੰਪ ਦੀ ਐਂਟਰੀ ਧਮਾਕੇਦਾਰ ਹੈ। ਟਰੰਪ ਦਾ ਵੀ ਇਮਤਿਹਾਨ ਹੁਣ ਸ਼ੁਰੂ ਹੁੰਦਾ ਹੈ। ਕੀ ਉਹ ਯੁੱਧ ਦੇ ਮੈਦਾਨਾਂ ਵਿਚੋਂ ਅਮਰੀਕਾ ਨੂੰ ਖਿਚ ਕੇ ਦੁਕਾਨਾਂ ਵਿਚ ਬਿਠਾ ਦੇਣਗੇ? ਕੀ ਉਹ ਦੁਨੀਆ ਦੇ ਦੇਸ਼ਾਂ ਤੋਂ ਅਮਰੀਕੀ ਫ਼ੌਜੀਆਂ ਦਾ ਖ਼ਰਚਾ ਮੰਗਣਗੇ? ਬਰਾਕ ਓਬਾਮਾ ਸ਼ਾਂਤੀ ਦਾ ਨੋਬੇਲ ਪੁਰਸਕਾਰ ਲੈ ਕੇ ਵੀ ਯੁੱਧ ਦੀਆਂ ਯੋਜਨਾਵਾਂ ਬਣਾਉਂਦੇ ਰਹੇ। ਟਰੰਪ ਨੇ ਮੈਕਸੀਕੋ ਤੋਂ ਆਏ ਲੋਕਾਂ ਨੂੰ ਬਲਾਤਕਾਰੀ ਕਿਹਾ, ਅਪਰਾਧੀ ਕਿਹਾ। ਅਜਿਹੀ ਭਾਸ਼ਾ ਭਾਰਤ ਦੀਆਂ ਚੋਣਾਂ ਵਿਚ ਮਹਾਰਾਸ਼ਟਰ ਤੇ ਦਿੱਲੀ ਦੀਆਂ ਚੋਣਾਂ ਵਿਚ ਬੋਲੀ ਜਾ ਚੁੱਕੀ ਹੈ। ਟਰੰਪ ਨੇ ਇਥੋਂ ਤਕ ਕਹਿ ਦਿੱਤਾ ਕਿ ਉਹ ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ‘ਤੇ ਦੀਵਾਰ ਬਣਾਉਣਗੇ, ਤਾਂ ਕਿ ਮੈਕਸੀਕੋ ਤੋਂ ਕੋਈ ਨਾਜਾਇਜ਼ ਢੰਗ ਨਾਲ ਅਮਰੀਕਾ ਨਾ ਆ ਸਕੇ। ਮੁਸਲਮਾਨਾਂ ਬਾਰੇ ਕਿਹਾ ਕਿ ਉਹ ਪੂਰੀ ਤਰ•ਾਂ ਨਾਲ ਮੁਸਲਮਾਨਾਂ ਨੂੰ ਕੱਢ ਦੇਣਗੇ। ਕਈ ਵਾਰ ਕਿਹਾ ਕਿ ਆਪਣੇ ਇਸ ਫ਼ੈਸਲੇ ਨੂੰ ਲਾਗੂ ਕਰਨਗੇ। ਹਿਲੇਰੀ ਕਲਿੰਟਨ ਨੂੰ ਕਿਹਾ ਕਿ ਜੇਲ• ਭੇਜ ਦੇਣਗੇ। ਔਰਤਾਂ ਬਾਰੇ ਅਜਿਹੀਆਂ ਅਜਿਹੀਆਂ ਗੱਲਾਂ ਕਹੀਆਂ ਕਿ ਤੁਸੀਂ ਦੁਹਰਾ ਨਹੀਂ ਸਕਦੇ।
ਕੀ ਇਹ ਉਦਾਰਵਾਦੀ ਹੰਕਾਰ ਨਹੀਂ ਹੈ ਕਿ ਟਰੰਪ ਦੀ ਖ਼ਰਾਬੀ ਵਿਚ ਮੀਡੀਆ ਏਨਾ ਡੁੱਬਿਆ ਰਿਹਾ ਕਿ ਜਨਤਾ ਦੀ ਤਕਲੀਫ਼ ਹੀ ਭੁੱਲ ਗਿਆ। ਕੀ ਹੁਣ ਦੀਆਂ ਚੋਣਾਂ ਵਿਚ ਬਦਨਾਮ ਹੋਣ ਤੇ ਬਦਜ਼ੁਬਾਨ ਹੋਣ ਨੂੰ ਸਫਲਤਾ ਦਾ ਮੰਤਰ ਮੰਨ ਲਿਆ ਜਾਵੇਗਾ। ਮੈਨੂੰ ਲਗਦਾ ਹੈ ਜੋ ਇਸ ‘ਤੇ ਯਕੀਨ ਕਰੇਗਾ, ਉਹ ਅਗਲੀ ਚੋਣ ਪੱਕਾ ਹਾਰੇਗਾ। ਅਮਰੀਕਾ ਵਿਚ ਟਰੰਪ ਇਸ ਲਈ ਜਿੱਤੇ, ਕਿਉਂਕਿ ਅਮਰੀਕਾ ਦੀ ਹਾਲਤ ਖ਼ਰਾਬ ਹੈ, ਬਹੁਤ ਹੀ ਖ਼ਰਾਬ ਹੈ। 20 ਸਤੰਬਰ ਨੂੰ ਓਪੀਨੀਅਨ ਪੋਲ ਕਰਾਉਣ ਵਾਲੀ ਸੰਸਥਾ ਗੈਲਪ ਦੇ ਚੇਅਰਮੈਨ ਜਿਮ ਕਲਿਫਟਨ ਨੇ ਇਕ ਲੇਖ ਲਿਖਿਆ ਸੀ। 2000 ਵਿਚ 61 ਫ਼ੀਸਦੀ ਅਮਰੀਕੀ ਖ਼ੁਦ ਨੂੰ ਅਪਰ-ਮਿਲਡਲ ਕਲਾਸ ਦਾ ਮੰਨਦੇ ਸਨ, ਪਰ 2008 ਤਕ ਆਉਂਦੇ ਆਉਂਦੇ 51 ਫ਼ੀਸਦੀ ਲੋਕ ਹੀ ਅਪਰ ਮਿਡਲ ਕਲਾਸ ਕਹਾਉਣ ਲੱਗੇ, ਭਾਵ ਆਰਥਿਕ ਹਾਲਤ ਏਨੀ ਖ਼ਰਾਬ ਹੋ ਗਈ ਕਿ ਸਮਾਜ ਦੇ ਉਪਰੀ ਵਰਗ ਦੀ ਸੰਖਿਆ ਵਿਚ 10 ਫ਼ੀਸਦੀ ਦੀ ਕਮੀ ਆ ਗਈ। ਮਤਲਬ ਇਹ ਹੋਇਆ ਕਿ ਅਮਰੀਕਾ ਵਿਚ 25 ਕਰੋੜ ਨੌਜਵਾਨ ਹਨ, ਇਸ ਦਾ 10 ਫ਼ੀਸਦੀ ਭਾਵ ਢਾਈ ਕਰੋੜ ਲੋਕ ਆਰਥਿਕ ਤੌਰ ‘ਤੇ ਤਬਾਹ ਹੋ ਚੁੱਕੇ ਹਨ। ਕਲਿਫਟਨ ਨੇ ਆਪਣੇ ਲੇਖ ਵਿਚ ਲਿਖਿਆ ਹੈ ਕਿ ਮੈਂ ਨਹੀਂ ਮੰਨਦਾ ਕਿ ਅਮਰੀਕੀ ਅਰਥ-ਵਿਵਸਥਾ ਸੁਧਾਰ ਵੱਲ ਹੈ, ਜਦਕਿ ਅਮਰੀਕਾ ਦੇ ਤਮਾਮ ਅਖ਼ਬਾਰ ਅਰਥ-ਵਿਵਸਥਾ ਵਿਚ ਸੁਧਾਰ ਦੀਆਂ ਖ਼ਬਰਾਂ ਲਿਖ ਰਹੇ ਹਨ। ਅਜਿਹਾ ਅਮਰੀਕਾ ਹੀ ਨਹੀਂ, ਦੁਨੀਆ ਦੇ ਤਮਾਮ ਮੁਲਕਾਂ ਵਿਚ ਹੋ ਰਿਹਾ ਹੈ। ਕਲਿਫਟਨ ਨੇ ਕਿਹਾ ਕਿ ਇਹ ਢਾਈ ਕਰੋੜ ਲੋਕ ਅਮਰੀਕਾ ਦੇ ਬੇਕਾਰ ਲੋਕਾਂ ਦੀ ਸੰਖਿਆ ਵਿਚ ਨਹੀਂ ਦਿਸਦੇ ਕਿਉਂਕਿ ਇਨ•ਾਂ ਕੋਲ ਕੰਮ ਤਾਂ ਹੈ ਪਰ ਇਨ•ਾਂ ਦੀ ਤਨਖ਼ਾਹ ਅੱਧੇ ਨਾਲੋਂ ਵੀ ਘੱਟ ਹੋ ਗਈ ਹੈ। ਭਾਰਤੀ ਪੈਸੇ ਵਿਚ ਸਮਝੀਏ ਤਾਂ ਪਹਿਲਾਂ ਉਨ•ਾਂ ਦੀ ਸਾਲਾਨਾ ਕਮਾਈ 12 ਲੱਖ ਸੀ ਜੋ ਹੁਣ ਘੱਟ 6 ਲੱਖ ਤੋਂ ਵੀ ਘੱਟ ਹੋ ਗਈ ਹੈ। ਅਜਿਹਾ ਆਦਮੀ ਬੇਰੁਜ਼ਗਾਰ ਭਾਵੇਂ ਨਾ ਹੋਵੇ ਪਰ ਉਹ ਹਿਲੇਰੀ ਦੇ ਝੂਠੇ ਸੁਪਨਿਆਂ ਦਾ ਖ਼ਰੀਦਦਾਰ ਨਹੀਂ ਹੋ ਸਕਦਾ ਹੈ।
ਅਮਰੀਕੀ ਐਕਸਚੇਂਜ ਵਿਚ 20 ਸਾਲ ਦੇ ਅੰਦਰ ਪਬਲਿਕ ਲਿਸਟਡ ਕੰਪਨੀ ਦੀ ਸੰਖਿਆ ਅੱਧੀ ਰਹਿ ਗਈ ਹੈ। ਪਹਿਲਾਂ 7300 ਕੰਪਨੀਆਂ ਪਬਲਿਕ ਲਿਸਟਡ ਸਨ, ਜੋ ਹੁਣ 3700 ‘ਤੇ ਆ ਗਈਆਂ ਹਨ। ਇਸ ਨਾਲ ਅਮਰੀਕਾ ਵਿਚ ਭਿਆਨਕ ਤਰੀਕੇ ਨਾਲ ਨੌਕਰੀਆਂ ਘੱਟ ਹੋਈਆਂ ਹਨ। 48 ਫ਼ੀਸਦੀ ਲੋਕਾਂ ਕੋਲ ਹੀ ਪੱਕੀ ਤੇ ਪੂਰੀ ਨੌਕਰੀ ਹੈ। ਨਵੇਂ ਬਿਜ਼ਨਸ ਸਟਾਰਟ ਅਪ ਦੀ ਸੰਖਿਆ ਇਤਿਹਾਸਕ ਤੌਰ ‘ਤੇ ਹੇਠਲੇ ਪੱਧਰ ‘ਤੇ ਹੈ।
ਅਮਰੀਕਾ ਦੀ ਇਸ ਹਾਲਤ ‘ਤੇ ਯਕੀਨ ਨਹੀਂ ਹੈ ਤਾਂ ਜਿੱਤਣ ‘ਤੇ ਟਰੰਪ ਨੇ ਜੋ ਕਿਹਾ ਉਹ ਅਮਰੀਕਾ ਬਾਰੇ ਹੀ ਕਿਹਾ ਹੈ, ਬੁੰਦੇਲਖੰਡ ਬਾਰੇ ਨਹੀਂ। ਉਨ•ਾਂ ਦੇ ਬਿਆਨ ਤੋਂ ਲੱਗਿਆ ਕਿ ਅਮਰੀਕਾ ਵਿਚ ਨਾ ਤਾਂ ਹਾਈਵੇ ਹੈ, ਨਾ ਪੁਲ ਹੈ। ਏਅਰਪੋਰਟ ਤੇ ਸਕੂਲ ਵੀ ਨਹੀਂ ਹਨ। ਕੀ ਟਰੰਪ ਕੋਲ ਕੋਈ ਨਵਾਂ ਆਰਥਿਕ ਮਾਡਲ ਹੈ। ਉਹ ਆ ਤਾਂ ਗਏ ਹਨ ਪਰ ਕੀ ਉਹ ਆਊਟ ਸੋਰਸਿੰਗ ਬੰਦ ਕਰ ਦੇਣਗੇ, ਅਮਰੀਕਾ ਵਿਚ ਬਾਹਰੀ ਲੋਕਾਂ ਦਾ ਆਉਣਾ ਬੰਦ ਕਰ ਸਕਦੇ ਹਨ। ਦੁਨੀਆ ਨੂੰ ਆਲਮੀ ਪਿੰਡ ਵਿਚ ਬਦਲਣ ਨਿਕਲਿਆ ਸੀ ਅਮਰੀਕਾ, ਹੁਣ ਉਸ ਨੂੰ ਯਾਦ ਆ ਰਿਹਾ ਹੈ ਕਿ ਉਸ ਦੀ ਲੋਕਲ ਬੱਸ ਲੰਘ ਗਈ ਹੈ। ਦੇਖਣਾ ਹੋਵੇਗਾ ਕਿ ਉਥੋਂ ਦੀ ਜਨਤਾ ਨੇ ਟਰੰਪ ਦੇ ਬਿਆਨਾਂ ‘ਤੇ ਦਿਲ ਲੁਟਾਇਆ ਹੈ, ਜਾਂ ਸ਼ਾਲੀਨ ਭਾਸ਼ਾ ਬੋਲ ਕੇ ਉਸ ਨੂੰ ਗ਼ਰੀਬ ਬਣਾਉਣ ਵਾਲਿਆਂ ਖ਼ਿਲਾਫ਼ ਬਗ਼ਾਵਤ ਕੀਤੀ ਹੈ। 2008 ਦੀ ਮੰਦੀ ਮਗਰੋਂ ਅੱਜ ਤਕ ਦੁਨੀਆ ਸੰਭਲ ਨਹੀਂ ਸਕੀ ਹੈ। ਜਨਤਾ ਗੁੱਸੇ ਵਿਚ ਸਰਕਾਰ ਤਾਂ ਬਦਲ ਰਹੀ ਹੈ, ਪਰ ਕੀ ਕਿਤੇ ਅਰਥ-ਵਿਵਸਥਾ ਬਦਲ ਰਹੀ ਹੈ। ਅਮਰੀਕਾ ਵਿਚ ਟਰੰਪ ਆਗਮਨ ਦੇ ਮੌਕੇ ‘ਤੇ ਸੋਹਲੇ ਗਾਉਣ ਵਾਲੇ ਨਹੀਂ ਹਨ। ਉਥੇ ਤਾਂ ਪੰਜ ਸੌ ਅਤੇ ਹਜ਼ਾਰ ਦੇ ਨੋਟ ਰੱਦੀ ਵਿਚ ਨਹੀਂ ਬਦਲੇ, ਫਿਰ ਉਥੇ ਜਸ਼ਨ ਕਿਉਂ ਨਹੀਂ ਹੈ, ਜਾਂ ਜੋ ਜਸ਼ਨ ਮਨਾ ਰਹੇ ਹਨ, ਉਹ ਉਥੋਂ ਦੇ ਮੀਡੀਆ ਵਿਚ ਕਿਉਂ ਨਹੀਂ ਹੈ।