ਗੁਰੂ ਨਾਨਕ ਸਪੋਰਟਸ ਕਲੱਬ ਵਲੋਂ ਵਿਸਾਖੀ ਟੂਰਨਾਮੈਂਟ ਮਈ ਦੇ ਪਹਿਲੇ ਹਫ਼ਤੇ

ਗੁਰੂ ਨਾਨਕ ਸਪੋਰਟਸ ਕਲੱਬ ਵਲੋਂ ਵਿਸਾਖੀ ਟੂਰਨਾਮੈਂਟ ਮਈ ਦੇ ਪਹਿਲੇ ਹਫ਼ਤੇ

ਪੱਕੀਆਂ ਤਾਰੀਖਾਂ ਦਾ ਐਲਾਨ ਟੀਮਾਂ ਦੀ ਸਹਿਮਤੀ ਬਾਅਦ ਕੀਤਾ ਜਾਵੇਗਾ
ਫਰਿਜ਼ਨੋ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ):
ਸੈਂਟਰਲ ਵੈਲੀ ਕੈਲੀਫੋਰਨੀਆਂ ਦੀ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰ ਫਰਿਜ਼ਨੋ ਨੇੜ੍ਹਲੇ ਸਨਵਾਕੀਨ ਅਤੇ ਕਰਮਨ ਦੇ ਗੁਰੂ ਨਾਨਕ ਸਪੋਰਟਸ ਕਲੱਬ ਵਲੋਂ ਅਪਣਾ ਸਾਲਾਨਾ ਵਿਸਾਖੀ ਟੂਰਨਾਮੈਂਟ ਇਸ ਵਾਰ 5 ਅਤੇ 6 ਮਈ ਨੂੰ ਕਰਵਾਉਣ ਬਾਰੇ ਸਹਿਮਤੀ ਪ੍ਰਗਟਾਈ ਗਈ। ਕਲੱਬ ਦੇ ਸਮੂੰਹ ਮੈਬਰਾਂ ਦੀ ਬੀਤੇ ਦਿਨੀਂ ਕਰਮਨ ਵਿਖੇ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਇਸ ਫੈਸਲਾ ਕੀਤਾ ਗਿਆ ਕਿ ਖੇਡ ਮੇਲੇ ਦੀਆਂ ਪੱਕੀਆਂ ਤਰੀਕਾਂ ਦਾ ਐਲਾਨ ਪਹੁੰਚਣ ਵਾਲੀਆਂ ਟੀਮਾਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ ਜਾਵੇਗਾ।
ਕਲੱਬ ਵਲੋਂ ਕੀਤੇ ਫੈਸਲੇ ਅਨੁਸਾਰ ਇਹ ਟੂਰਨਾਮੈਂਟ ਸਨਵਾਕੀਨ ਸ਼ਹਿਰ ਦੇ ਸਕੂਲ ਦੀਆਂ ਗਰਾਊਡਾਂ ਵਿੱਚ ਹੋਵੇਗਾ ਜੋ ਕਿ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਬਿਲਕੁਲ ਨਜ਼ਦੀਕ ਹੈ। ਮੁਢਲੇ ਪ੍ਰੋਗਰਾਮ ਅਨੁਸਾਰ 5 ਮਈ ਸ਼ਨੀਵਾਰ ਨੂੰ ਬੱਚਿੱਆਂ ਦੀ ਬਾਸਕਟ ਬਾਲ, ਵਾਲੀਬਾਲ, ਸ਼ਾਕਰ, ਕੁਸ਼ਤੀਆਂ, ਭਾਰ ਚੁੱਕਣ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਭਾਰਤੀ ਪ੍ਰੰਪਰਾਗਤ ਖੇਡਾਂ ਹੋਣਗੀਆਂ। ਇਸੇ ਦਿਨ ਪੰਜਾਬੀ ਫੈਮਲੀ ਪਿਕਨਿਕ ਵੀ ਹੋਵੇਗੀ, ਜਿਸ ਦੌਰਾਨ ਬੱਚਿਆਂ ਅਤੇ ਔਰਤਾਂ ਲਈ ਬਹੁਤ ਸਾਰੀਆਂ ਖੇਡਾਂ, ਲੋਕ ਬੋਲੀਆਂ-ਗੀਤ ਮੁਕਾਬਲੇ ਅਤੇ ਗਿੱਧਾ-ਭੰਗੜਾ ਵੀ ਹਮੇਸਾਂ ਵਾਂਗ ਦੇਖਣਯੋਗ ਹੋਵਾਗਾ।
ਵਿਸਾਖੀ ਟੂਰਨਾਮੈਂਟ ਦੇ ਦੂਸਰੇ ਦਿਨ 6 ਮਈ ਐਤਵਾਰ ਨੂੰ ਪ੍ਰਮੁੱਖ ਤੌਰ ‘ਤੇ ਬਾਕੀ ਖੇਡਾਂ ਤੋਂ ਇਲਾਵਾ ਓਪਨ ਕਬੱਡੀ ਅਤੇ ਅੰਡਰ 21 ਸਾਲ ਦੀ ਉਮਰ ਦੇ ਖਿਡਾਰੀਆਂ ਦੀ ਕਬੱਡੀ ਮੁਕਾਬਲੇ ਹੋਣਗੇ। ਇਨ੍ਹਾਂ ਮੈਚਾਂ ਵਿੱਚ ਕੋਈ ਵੀ ਟੀਮ ਹਿੱਸਾ ਲੈ ਸਕਦੀ ਹੈ।  ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਟੀਮਾਂ ਦੀ ਐਟਰੀਂ ਦੋ ਹਫਤੇ ਪਹਿਲਾ ਹੋਣੀ ਜ਼ਰੂਰੀ ਹੈ। ਇਨ੍ਹਾਂ ਖੇਡਾਂ ਵਿੱਚ ਜੇਤੂ ਟੀਮਾਂ ਨੂੰ ਦਿਲਕਸ਼ ਇਨਾਮ ਦਿੱਤੇ ਜਾਣਗੇ।  ਗੱਡੀਆਂ ਲਈ ਮੁਫ਼ਤ ਪਾਰਕਿੰਗ ਅਤੇ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਹੋਣਗੇ। ਔਰਤਾਂ ਅਤੇ ਬੱਚਿਆਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਹੋਣਗੇ।  ਗੁਰੂ ਦਾ ਲੰਗਰ ਦੋਨੋ ਦਿਨ ਅਤੁੱਟ ਵਰਤੇਗਾ।
ਪ੍ਰਬੰਧਕਾ ਵੱਲੋਂ ਸਮੂੰਹ ਪੰਜਾਬੀ ਭਾਈਚਾਰੇ ਨੂੰ ਦੋਨੋ ਦਿਨ ਹਾਜ਼ਰੀਆਂ ਭਰਨ ਅਤੇ ਖੇਡਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ।