ਗੁਰਦਾਸ ਬਾਦਲ ਨੂੰ ਪਿਆ ਦਿਲ ਦਾ ਦੌਰਾ, ਪੀਜੀਆਈ ਦਾਖਲ

ਗੁਰਦਾਸ ਬਾਦਲ ਨੂੰ ਪਿਆ ਦਿਲ ਦਾ ਦੌਰਾ, ਪੀਜੀਆਈ ਦਾਖਲ

ਲੰਬੀ/ਬਿਊਰੋ ਨਿਊਜ਼ :

ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਪੀਜੀਆਈ ਚੰਡੀਗੜ• ‘ਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ‘ਚ ਉਨ•ਾਂ ਦੀ ਹਾਲਤ ਵਿਚ ਸੁਧਾਰ ਦੱਸਿਆ ਜਾ ਰਿਹਾ ਹੈ। ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਨੇ ਉਨ•ਾਂ ਦੀ ਛੇਤੀ ਸਿਹਤਯਾਬੀ ਦੀ ਅਰਦਾਸ ਕੀਤੀ ਹੈ। ਪਰਿਵਾਰਕ ਸੂਤਰਾਂ ਅਨੁਸਾਰ 87 ਸਾਲਾ ਗੁਰਦਾਸ ਸਿੰਘ ਬਾਦਲ ‘ਦਾਸ ਜੀ’ ਨੂੰ ਪਿੰਡ ਬਾਦਲ ਰਿਹਾਹਿਸ਼ ‘ਤੇ ਤੜਕੇ ਕਰੀਬ ਚਾਰ ਵਜੇ ਦਿਲ ਦਾ ਦੌਰਾ ਪਿਆ। ਉਨ•ਾਂ ਨੂੰ ਬਠਿੰਡਾ ਦੇ ਜਿੰਦਲ ਹਾਰਟਸ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੇ ਮੁੱਢਲੇ ਇਲਾਜ ਮਗਰੋਂ ਉਨ•ਾਂ ਨੂੰ ਪੀਜੀਆਈ ਚੰਡੀਗੜ• ਭੇਜ ਦਿੱਤਾ ਗਿਆ। ਉਹ ਸੱਤਵੀਂ ਲੋਕ ਸਭਾ ‘ਚ ਫਾਜ਼ਿਲਕਾ ਹਲਕੇ ਤੋਂ ਅਕਾਲੀ ਦਲ ਵੱਲੋਂ ਸੰਸਦ ਮੈਂਬਰ ਚੁਣੇ ਗਏ ਸਨ।