ਭਾਰਤੀ ਮਹਿਲਾ ਹਾਕੀ ਟੀਮ ਨੇ ਬੇਲਾਰੂਸ ਨੂੰ ਹਰਾ ਕੇ ਲੜੀ ਜਿੱਤੀ

ਭਾਰਤੀ ਮਹਿਲਾ ਹਾਕੀ ਟੀਮ ਨੇ ਬੇਲਾਰੂਸ ਨੂੰ ਹਰਾ ਕੇ ਲੜੀ ਜਿੱਤੀ

ਭੋਪਾਲ/ਬਿਊਰੋ ਨਿਊਜ਼ :
ਭਾਰਤੀ ਮਹਿਲਾ ਟੀਮ ਨੇ ਬੇਲਾਰੂਸ ਨੂੰ ਇਥੇ 3-1 ਨਾਲ ਹਰਾ ਕੇ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ ਅਤੇ ਪੰਜ ਮੈਚਾਂ ਦੀ ਹਾਕੀ ਟੈਸਟ ਲੜੀ 5-0 ਨਾਲ ਜਿੱਤ ਲਈ। ਭਾਰਤੀ ਟੀਮ ਵੱਲੋਂ ਵੰਦਨਾ ਕਟਾਰੀਆ ਨੇ ਛੇਵੇਂ , ਗੁਰਜੀਤ ਕੌਰ ਨੇ 15 ਵੇਂ ਅਤੇ ਰਾਨੀ ਨੇ 55ਵੇਂ ਮਿੰਟ ਵਿੱਚ ਗੋਲ ਕੀਤਾ। ਬੇਲਾਰੂਸ ਵੱਲੋਂ ਇਕੋ ਇਕ ਗੋਲ 52ਵੇਂ ਮਿੰਟ ਵਿੱਚ ਯੂਲੀਆ ਮਿਖੇਈਚਿਕ ਨੇ ਕੀਤਾ। ਭਾਰਤੀ ਟੀਮ ਨੇ ਤੇਜ਼ ਸ਼ੁਰੂਆਤ ਕੀਤੀ। ਵੰਦਨਾ ਨੇ ਛੇਵੇਂ ਮਿੰਟ ਵਿਚ ਗੋਲ ਕੀਤਾ ਅਤੇ ਗੁਰਜੀਤ ਕੌਰ ਨੇ 15ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ 2-0 ਨਾਲ ਅੱਗੇ ਕੀਤਾ। ਯੂਲੀਆ ਨੇ ਅੰਤਿਮ ਕੁਆਰਟਰ ਦੇ 52ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਬੇਲਾਰੂਸ ਨੂੰ ਵਾਪਸੀ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਕਪਤਾਨ ਰਾਨੀ ਨੇ 55ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਦੀ 3-1 ਨਾਲ ਜਿੱਤ ਪੱਕੀ ਕੀਤੀ।