ਧੋਨੀ ਤੇ ਸਿੰਧੂ ਦੀ ਪਦਮ ਪੁਰਸਕਾਰਾਂ ਲਈ ਚੋਣ
ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਉਲੰਪਿਕ ਵਿਚੋਂ ਚਾਂਦੀ ਦਾ ਤਗਮਾ ਜਿੱਤਣ ਵਾਲੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਅਤੇ ਮੁੱਖ ਕੌਮੀ ਬੈਡਮਿੰਟਨ ਕੋਚ ਪਲੇਲਾ ਗੋਪੀਚੰਦ ਨੂੰ ਸਰਕਾਰ ਵਲੋਂ ਦੇਸ਼ ਦਾ ਤੀਜਾ ਸਭ ਤੋਂ ਸਰਬੋਤਮ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦੇ ਇਲਾਵਾ ਪਦਮ ਸਨਮਾਨ ਪਾਉਣ ਵਾਲਿਆਂ ਦੀ ਸੂਚੀ ਵਿਚ 120 ਲੋਕਾਂ ਦਾ ਨਾਂਅ ਹੈ। ਇਸ ਦੇ ਇਲਾਵਾ ਸਾਕਸ਼ੀ ਮਲਿਕ, ਪੈਰਾਲੰਪਿਕ ਖਿਡਾਰੀ ਦੀਪਾ ਮਲਿਕ ਦੇ ਨਾਲ ਗੂਗਲ ਦੇ ਮੁਖੀ ਸੁੰਦਰ ਪਿਚਾਈ, ਮਾਈਕ੍ਰੋਸਾਫਟ ਦੇ ਮੁਖੀ ਸੱਤਿਆ ਨਡੇਲਾ ਤੇ ਭਾਰਤੀ ਮੂਲ ਦੀ ਨਿੱਕੀ ਹੈਲੀ ਦਾ ਨਾਂਅ ਵੀ ਪਦਮ ਪੁਰਸਕਾਰ ਪਾਉਣ ਦੀ ਸੂਚੀ ਵਿਚ ਸ਼ਾਮਲ ਹੋਣ ਦੀ ਚਰਚਾ ਹੈ। ਸੂਤਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ (ਬੁੱਧਵਾਰ ਨੂੰ) ਇਸ ਸੂਚੀ ਦਾ ਐਲਾਨ ਕੀਤਾ ਜਾਵੇਗਾ।
Comments (0)