ਵਿਨੇਸ਼ ਫੋਗਾਟ ਭਾਵੁਕ ਹੋਕੇ ਬੋਲੀ ‘ਮੇਰੀ ਵਾਰੀ ਲੱਗਦਾ ਹੈ ਰੱਬ ਸੁੱਤਾ ਰਹਿ ਗਿਆ’ !

ਵਿਨੇਸ਼ ਫੋਗਾਟ ਭਾਵੁਕ ਹੋਕੇ ਬੋਲੀ ‘ਮੇਰੀ ਵਾਰੀ ਲੱਗਦਾ ਹੈ ਰੱਬ ਸੁੱਤਾ ਰਹਿ ਗਿਆ’ !

ਹੁਣ ਚਾਂਦੀ ਦਾ ਵੀ ਨਹੀਂ ਮਿਲੇਗਾ ਤਗਮਾ

 ਰੈਸਲਰ ਵਿਨੇਸ਼ ਫੋਗਾਟ ਦੀ ਸਿਲਵਰ ਮੈਡਲ ਅਪੀਲ ਖਾਰਿਜ ਹੋਣ ਦੇ ਬਾਅਦ ਭਾਵੁਕ ਪੋਸਟ ਲਿਖੀ ਹੈ । ਉਨ੍ਹਾਂ ਨੇ ਇੰਸਟਰਾਗਰਾਮ ਐਕਾਉਂਟ ‘ਤੇ ਰੋਂਦੇ ਹੋਏ ਫੋਟੋ ਪਾਈ ਅਤੇ ਗਾਇਕ ਬੀ ਪ੍ਰਾਕ ਦਾ ਗਾਣਾ ‘ਮੇਰੀ ਵਾਰੀ ਤਾਂ ਲੱਗਦਾ,ਤੂੰ ਰੱਬ ਸੁੱਤਾ ਰਹਿ ਗਿਆ… ਇਸ ਤੋਂ ਪਹਿਲਾਂ ਬੁੱਧਵਾਰ 14 ਅਗਸਤ ਨੂੰ ਕੋਰਟ ਆਫ ਆਬਿਟ੍ਰੇਸ਼ਨ ਫਾਰ ਸਪੋਰਟਸ ਨੇ ਦੀ ਪੈਰਿਸ ਓਲੰਪਿਕ ਵਿੱਚ ਸਾਂਝੇ ਸਿਲਵਰ ਮੈਡਲ ਦੀ ਮੰਗ ਨੂੰ ਖਾਰਜ ਕਰ ਦਿੱਤਾ ਸੀ ।

ਵਿਨੇਸ਼ ਨੇ ਰੈਸਲਿੰਗ ਵਿੱਚ 50 ਕਿਲੋਗਰਾਮ ਮਹਿਲਾ ਕੈਟਾਗਰੀ ਵਿੱਚ 3 ਮੈਚ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ ਸੀ । 8 ਅਗਸਤ ਨੂੰ ਫਾਈਨਲ ਹੋਣਾ ਸੀ ਪਰ ਮੈਚ ਤੋਂ ਪਹਿਲਾਂ ਓਲੰਪਿਕ ਕਮੇਟੀ ਨੇ ਵਿਨੇਸ਼ ਦੇ 100 ਗਰਾਮ ਜ਼ਿਆਦਾ ਵਜ਼ਨ ਦੀ ਵਜ੍ਹਾ ਕਰਕੇ ਡਿਸਕੁਆਲੀਫਾਈ ਕਰ ਦਿੱਤਾ ਸੀ ।

ਭਾਰਤੀ ਓਲੰਪਿਕ ਸੰਘ ਦੇ ਵਕੀਲ ਨੇ ਕਿਹਾ ਡਿਟੇਲ ਦਾ ਇੰਤਜ਼ਾਰ

ਕੋਰਟ ਆਫ ਆਬਿਟ੍ਰੇਸ਼ਨ ਫਾਰ ਸਪੋਰਟਸ ਵਿੱਚ ਭਾਰਤੀ ਓਲੰਪਿਕ ਸੰਘ ਦੇ ਵਕੀਲ ਵਿਧੁਸ਼ਪਤ ਸਿੰਘਾਨਿਆ ਨੇ ਕਿਹਾ ਹੁਣ ਤੱਕ ਡਿਟੇਲ ਆਦੇਸ਼ ਨਹੀਂ ਮਿਲਿਆ ਹੈ । ਸਿਰਫ ਇਕ ਲਾਈਨ ਦਾ ਹੁਕਮ ਹੈ ਵਿਨੇਸ਼ ਦੀ ਅਪੀਲ ਖਾਰਿਜ,ਅਦਾਲਤ ਨੇ ਕੋਈ ਕਾਰਨ ਨਹੀਂ ਦੱਸਿਆ ਹੈ । ਇਸ ਨੂੰ ਕਿਉਂ ਖਾਰਜ ਕੀਤਾ ਹੈ ਅਤੇ ਇੰਨਾ ਸਮਾਂ ਕਿਉਂ ਲਿਆ ਗਿਆ ਹੈ। ਅਸੀਂ ਹੈਰਾਨ ਅਤੇ ਨਿਰਾਸ਼ ਹਾਂ । ਸਾਨੂੰ ਉਮੀਦ ਹੈ ਕਿ ਡੀਟੇਲ ਹੁਕਮ 10-15 ਦਿਨਾਂ ਦੇ ਅੰਦਰ ਆਵੇਗਾ । ਕੋਰਟ ਆਫ ਆਬਿਟ੍ਰੇਸ਼ਨ ਫਾਰ ਸਪੋਰਟਸ ਦੇ ਖਿਲਾਫ ਸਵਿਸ ਫੇਡਰਲ ਟ੍ਰਿਬਿਉਨਲ ਵਿੱਚ 30 ਦਿਨਾਂ ਦੇ ਅੰਦਰ ਅਪੀਲ ਕੀਤੀ ਜਾ ਸਕਦੀ ਹੈ । ਡੀਟੇਲ ਹੁਕਮ ਤੋਂ ਬਾਅਦ 30 ਦਿਨ ਦਾ ਸਮਾਂ ਸ਼ੁਰੂ ਹੋ ਜਾਵੇਗਾ । ਹਰੀਸ਼ ਸਾਲਵੇ ਸਾਡੇ ਨਾਲ ਹਨ, ਉਹ ਸਾਨੂੰ ਗਾਈਡ ਕਰਨਗੇ । ਅਸੀਂ ਉਨ੍ਹਾਂ ਦੇ ਨਾਲ ਬੈਠ ਕੇ ਅਪੀਲ ਦੀ ਪਟੀਸ਼ਨ ਤਿਆਰ ਕਰਾਂਗੇ ।

ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨੇ ਕੋਰਟ ਆਫ ਆਬਿਟ੍ਰੇਸ਼ਨ ਫਾਰ ਸਪੋਰਟਸ ਨੇ ਨਤੀਜਿਆਂ ‘ਤੇ ਨਰਾਜ਼ਗੀ ਜਤਾਈ ਸੀ । ਉਨ੍ਹਾਂ ਨੇ ਯੂਨਾਇਟਿਡ ਵਰਲਡ ਰੈਸਲਿੰਗ ਅਤੇ ਕੌਮਾਂਤਰੀ ਓਲੰਪਿਕ ਕਮੇਟੀ ਦੇ ਫੈਸਲੇ ‘ਤੇ ਹੈਰਾਨੀ ਜਤਾਈ ਹੈ ।