ਖ਼ਾਲਿਸਤਾਨੀ ਜਥੇਬੰਦੀਆਂ ਅਮਰੀਕਾ 'ਚ ਹੋ ਰਹੀਆਂ ਹਨ ਮਜ਼ਬੂਤ  - ਹਡਸਨ ਇੰਸਟੀਚਿਊਟ ਨੇ ਪੇਸ਼ ਕੀਤੀ ਝੂਠੀ ਰਿਪੋਰਟ

ਖ਼ਾਲਿਸਤਾਨੀ ਜਥੇਬੰਦੀਆਂ ਅਮਰੀਕਾ 'ਚ ਹੋ ਰਹੀਆਂ ਹਨ ਮਜ਼ਬੂਤ  - ਹਡਸਨ ਇੰਸਟੀਚਿਊਟ ਨੇ ਪੇਸ਼ ਕੀਤੀ ਝੂਠੀ ਰਿਪੋਰਟ

ਅਮਰੀਕਾ ਫੇਰੀ ਦੌਰਾਨ ਮੋਦੀ ਦਾ ਕਿਸਾਨ ਤੇ ਪੰਥਕ ਜਥੇਬੰਦੀਆਂ ਕਰਨਗੀਆਂ ਵਿਰੋਧ

ਅੰਮ੍ਰਿਤਸਰ ਟਾਈਮਜ਼ ਬਿਉਰੋ

 ਵਾਸ਼ਿੰਗਟਨ-  ਮੋਦੀ ਨੇ ਅਮਰੀਕਾ ਆਉਣਾ ਹਾਂ ਤੇ ਉਸ ਵਿਰੁੱਧ ਮੁਜ਼ਾਹਰਿਆਂ ਲਈ ਸਿੱਖ, ਦਲਿਤ ਤੇ ਕਸ਼ਮੀਰੀ ਇਕੱਠੇ ਹੋਣੇ ਹਨ, ਇਸ ਲਈ ਇਹ ਰਿਪੋਰਟ ਕੱਢੀ ਗਈ ਹੈ। ਹਡਸਨ ਇੰਸਟੀਚਿਊਟ ਦੀ ਮੁਖੀ ਅਪਰਨਾ ਪਾਂਡੇ ਹੈ।ਇਸ ਇੰਸਟੀਚਿਊਟ ਨੇ ਅਮਰੀਕਾ ਵਿੱਚ ਸ਼ਾਂਤਮਈ ਢੰਗ ਨਾਲ ਖਾਲਿਸਤਾਨ ਤੇ ਕੰਮ ਕਰ ਰਹੀਆਂ ਜੱਥੇਬੰਦੀਆਂ ਨੂੰ ਅੱਤਵਾਦੀ ਸੰਗਠਨਾਂ ਨਾਲ ਜੋੜ ਕੇ ਅਮਰੀਕਾ ਸਰਕਾਰ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਖਾਲਿਸਤਾਨੀ ਸੰਸਥਾਵਾਂ ਵਿਰੁੱਧ ਸਖਤੀ  ਕੀਤੀ ਜਾਵੇ। ਸਭ ਨੂੰ ਪਤਾ ਹੈ ਕਿ ਅਮਰੀਕਾ ਦੀ ਕਿਸੇ ਵੀ ਜੱਥੇਬੰਦੀ ਉੱਪਰ ਕਨਿਸ਼ਕਾ ਕਾਂਡ ਦਾ ਅੱਜ ਤੱਕ ਦੋਸ਼ ਨਹੀਂ ਲੱਗਿਆ ਤੇ ਇਸ ਵਿੱਚ ਅਮਰੀਕੀ ਸੰਸਥਾਵਾਂ ਨੂੰ ਵੀ ਉਸ ਕਾਂਡ ਨਾਲ ਜੋੜਿਆ ਹੈ।ਇਸ ਰਿਪੋਰਟ ਵਿੱਚ ਖਾਲਿਸਤਾਨੀ ਤੇ ਕਸ਼ਮੀਰੀ ਜੱਥੇਬੰਦੀਆਂ ਨੂੰ ਇਕੱਠੇ ਕੰਮ ਕਰਦੇ ਕਿਹਾ ਹੈ ਜਦੋਂ ਕਿ ਮੋਦੀ ਦੇ ਵਿਰੁੱਧ ਮੁਜ਼ਾਹਰਿਆਂ ਤੋਂ ਬਿਨਾਂ ਉਹ ਇਕੱਠੇ ਕੰਮ ਨਹੀਂ ਕਰਦੇ।

ਅਸਲ ਵਿੱਚ ਇਹ ਕੋਈ ਰਿਪੋਰਟ ਨਹੀਂ, ਸਗੋਂ ਪਹਿਲਾਂ ਆ ਚੁੱਕੀਆਂ ਭਾਰਤੀ ਖ਼ਬਰਾਂ ਦਾ ਇੱਕ ਸੰਗ੍ਰਹਿ ਹੈ। ਇਹ ਝੂਠੀ ਰਿਪੋਟ ਵਿਚ ਦਸਿਆ ਹੈ  ਪਾਕਿਸਤਾਨ ਵਲੋਂ ਸਮਰਥਨ ਪ੍ਰਾਪਤ ਵੱਖਵਾਦੀ ਖਾਲਿਸਤਾਨੀ ਸਮੂਹ ਹੌਲੀ ਹੌਲੀ ਅਮਰੀਕਾ 'ਚ ਆਪਣੀ ਪਕੜ ਮਜ਼ਬੂਤ ਕਰ ਰਹੇ ਹਨ। ਇਸ ਨੇ ਇਹ ਵੀ ਕਿਹਾ ਕਿ ਅਮਰੀਕੀ ਸਰਕਾਰ ਇਨ੍ਹਾਂ ਸੰਗਠਨਾਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਨਵੀਂ ਦਿੱਲੀ ਵਲੋਂ ਕੀਤੀਆਂ ਅਪੀਲਾਂ ਪ੍ਰਤੀ ਉਦਾਸੀਨ ਰਹੀ ਹੈ। 'ਰਿਪੋਰਟ ਵਿਚ ਨੰਗਾ ਚਿਟਾ ਝੂੂੂਠ ਬੋਲਕੇ ਜਮਹੂਰੀ ਪਧਰ ਉਪਰ ਸੰੰਘਰਸ਼ ਕਰ ਰਹੀਆਂਂ ਖਾਲਿਸਤਾਨੀ ਜਥੇੇੇਬੰਦੀਆਂ ਨੂੰ ਬਦਨਾਮ ਕਰਦਿਆਂ ਦਸਿਆ ਹੈ ਕਿ ਜਿਹਾਦੀ ਸੰਗਠਨਾਂ ਵਾਂਗ ਖਾਲਿਸਤਾਨੀ ਜਥੇਬੰਦੀਆਂ ਵੀ ਨਵੇਂ ਨਾਵਾਂ ਨਾਲ ਉਭਰ ਸਕਦੀਆਂ ਹਨ। ਇਸ 'ਚ ਕਿਹਾ ਗਿਆ ਹੈ ਕਿ ਬਦਕਿਸਮਤੀ ਨਾਲ ਅਮਰੀਕੀ ਸਰਕਾਰ ਨੇ ਖਾਲਿਸਤਾਨੀਆਂ ਦੁਆਰਾ ਕੀਤੀ ਹਿੰਸਾ 'ਚ ਕੋਈ ਦਿਲਚਸਪੀ ਨਹੀਂ ਦਿਖਾਈ, ਜਦੋਂ ਕਿ ਖਾਲਿਸਤਾਨ ਮੁਹਿੰਮ ਦੇ ਪੱਕੇ ਸਮਰਥਕ ਬ੍ਰਿਟੇਨ, ਕੈਨੇਡਾ ਅਤੇ ਅਮਰੀਕਾ ਵਰਗੇ ਪੱਛਮੀ ਦੇਸ਼ਾਂ 'ਚ ਹਨ। ਰਿਪੋਰਟ 'ਚ ਕਿਹਾ ਗਿਆ ਕਿ ਜਦੋਂ ਤੱਕ ਅਮਰੀਕੀ ਸਰਕਾਰ ਖਾਲਿਸਤਾਨ ਨਾਲ ਜੁੜੇ ਖਾੜਕੂਵਾਦ ਦੀ ਨਿਗਰਾਨੀ ਨੂੰ ਤਰਜੀਹ ਨਹੀਂ ਦਿੰਦੀ, ਉਦੋਂ ਤੱਕ ਉਨ੍ਹਾਂ ਸਮੂਹਾਂ ਦੀ ਪਛਾਣ ਕਰਨ ਦੀ ਸੰਭਾਵਨਾ ਨਹੀਂ ਹੈ, ਜੋ ਇਸ ਵੇਲੇ ਭਾਰਤ 'ਚ ਪੰਜਾਬ 'ਚ ਹਿੰਸਾ 'ਚ ਸ਼ਾਮਲ ਹਨ ਜਾਂ ਅਜਿਹਾ ਕਰਨ ਦੀ ਤਿਆਰੀ ਕਰ ਰਹੇ ਹਨ।           

ਨਰਿੰਦਰ ਮੋਦੀ ਦਾ ਹੋਵੇਗਾ ਵਿਰੋਧ

-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 24 ਅਤੇ 25 ਸਤੰਬਰ ਦੀ ਅਮਰੀਕਾ ਫੇਰੀ ਨੂੰ ਲੈ ਕੇ ਅਮਰੀਕਾ ਦੇ ਕਿਸਾਨ ਹਿਤੈਸ਼ੀ ਅਤੇ ਵੱਖ-ਵੱਖ ਸਿੱਖ ਸੰਸਥਾਵਾਂ ਵਲੋਂ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਭੇਜਣ ਲਈ ਇਕ ਵਿਸ਼ੇਸ਼ ਪਟੀਸ਼ਨ 'ਤੇ ਦਸਤਖ਼ਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ । ਸਿੱਖ ਕੋਰਡੀਨੇਸ਼ਨ ਕਮੇਟੀ, ਸਿੱਖਸ ਫਾਰ ਜਸਟਿਸ, ਸ਼੍ਰੋਮਣੀ ਅਕਾਲੀ ਦਲ (ਮਾਨ), ਸਿੱਖ ਯੂਥ ਆਫ਼ ਅਮਰੀਕਾ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿਲ ਨਿਊਯਾਰਕ, ਵਰਲਡ ਸਿੱਖ ਪਾਰਲੀਮੈਂਟ, ਦੀ ਸਿੱਖ ਸੈਂਟਰ ਆਫ਼ ਫਲੋਸ਼ਿੰਗ ਨਿਊਯਾਰਕ ਅਤੇ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਨਿਊਯਾਰਕ ਦੇ ਅਹੁਦੇਦਾਰਾਂ ਹਿੰਮਤ ਸਿੰਘ, ਦਵਿੰਦਰ ਸਿੰਘ ਬੋਪਾਰਾਏ, ਅਵਤਾਰ ਸਿੰਘ ਪੰਨੂੰ, ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ, ਤਰਲੋਚਨ ਸਿੰਘ ਭੱਟੀ, ਜਸਵੀਰ ਸਿੰਘ ਅਤੇ ਸੁਰਜੀਤ ਸਿੰਘ ਕੁਲਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ 25 ਸਤੰਬਰ ਸਨਿਚਰਵਾਰ ਸਵੇਰੇ ਯੂ.ਐਨ.ਓ. ਦਫ਼ਤਰ ਹੈੱਡਕੁਆਰਟਰ ਨਿਊਯਾਰਕ ਦੇ ਮੋਹਰੇ ਅਮਰੀਕਾ ਭਰ ਤੋਂ ਕਿਸਾਨ ਹਿਤੈਸ਼ੀ ਅਤੇ ਸਿੱਖ ਸੰਸਥਾਵਾਂ ਸਾਂਝੇ ਤੌਰ 'ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨਗੇ ।ਇਨ੍ਹਾਂ ਆਗੂਆਂ ਨੇ ਰਾਸ਼ਟਰਪਤੀ ਜੋ ਬਾਈਡਨ ਨੂੰ ਅਪੀਲ ਕੀਤੀ ਕਿ ਉਹ ਮੋਦੀ ਨਾਲ ਮੁਲਾਕਾਤ ਨਾ ਕਰਨ ਕਿਉਂਕਿ ਮੋਦੀ ਭਾਰਤ ਵਿਚ ਕਿਸਾਨਾਂ ਅਤੇ ਭਾਰਤੀ ਘੱਟ ਗਿਣਤੀਆਂ ਅਣਗੌਲਿਆ ਕਰ ਰਹੇ ਹਨ । ਇਨ੍ਹਾਂ ਜਥੇਬੰਦੀਆਂ ਨੇ ਬਾਈਡਨ ਨੂੰ ਅਪੀਲ ਕੀਤੀ ਕਿ ਅਗਰ ਤੁਸੀਂ ਉਨ੍ਹਾਂ ਨਾਲ ਮੁਲਾਕਾਤ ਤਹਿ ਕੀਤੀ ਹੈ ਤਾਂ ਤੁਸੀਂ ਦਿੱਲੀ ਦੀਆਂ ਬਰੂਹਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਮੁੱਦਾ ਜ਼ਰੂਰ ਉਠਾਓ ।ਪੰਥਕ ਨੇਤਾਵਾਂ ਨੇ ਕਿਹਾ ਕਿ ਯੂ.ਐਨ.ਓ. ਹੈੱਡ ਕੁਆਰਟਰ ਦੇ ਮੋਹਰ ਤੇ ਵਾਈਟ ਹਾਊਸ ਦੇ ਮੋਹਰੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਵਿਰੋਧ ਪ੍ਰਦਰਸ਼ਨ ਹੋਣਗੇ ।