ਅਮਰੀਕਾ ਦੇ ਸਿੱਖਾਂ ਵਲੋਂ ਡਾਕਟਰ ਵਰਿੰਦਰਪਾਲ ਸਿੰਘ ਦਾ ਗੋਲ਼ਡ ਮੈਡਲ ਨਾਲ ਸਨਮਾਨ

ਅਮਰੀਕਾ ਦੇ ਸਿੱਖਾਂ ਵਲੋਂ ਡਾਕਟਰ ਵਰਿੰਦਰਪਾਲ ਸਿੰਘ ਦਾ ਗੋਲ਼ਡ ਮੈਡਲ ਨਾਲ ਸਨਮਾਨ

ਅੰਮ੍ਰਿਤਸਰ ਟਾਈਮਜ਼
ਫਰੀਮਾਂਟ: ਅਮਰੀਕਾ ਦੇ ਸਿੱਖਾਂ ਵਲੋਂ ਡਾਕਟਰ ਵਰਿੰਦਰਪਾਲ ਸਿੰਘ ਦਾ ਗੋਲ਼ਡ ਮੈਡਲ ਨਾਲ ਸਨਮਾਨ ਕਿਸਾਨ ਸੰਘਰਸ਼ ਦੇ ਸਮਰਥਨ ਵਜੋਂ ਡਾਕਟਰ ਵਰਿੰਦਰਪਾਲ ਸਿੰਘ ਦਾ ਨਾਮ ਗੋਲਡਨ ਜੁਬਲੀ ਐਵਾਰਡ ਵਾਪਿਸ ਕਰਣ ਸਮੇਂ ਬਹੁਤ ਚਰਚਾ ਵਿੱਚ ਰਿਹਾ ਹੈ। ਕੈਲੇਫੋਰਨੀਆਂ ਦੀ ਸੱਭ ਤੋਂ ਪ੍ਰਭਾਵਸ਼ਾਲੀ ਸੰਸਥਾ ਸਿੱਖ ਪੰਚਾਇਤ ਨੇ ਐਤਵਾਰ ਵਾਲੇ ਦਿਨ ਗੁਰਦੂਆਰਾ ਸਾਹਿਬ ਫਰੀਮਾਂਟ ਵਿੱਚ ਡਾਕਟਰ ਵਰਿੰਦਰਪਾਲ ਸਿੰਘ ਨੂੰ ਉਹਨਾਂ ਦੀਆਂ ਸੇਵਾਵਾਂ ਕਰਕੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਹੈ। 
ਸਿੱਖ ਪੰਚਾਇਤ ਵੱਲੋਂ ਭਾਈ ਜਸਦੇਵ ਸਿੰਘ ਨੇ ਕਿਹਾ ਕਿ ਕਿਸੇ ਲਈ ਸੱਭ ਤੋਂ ਵੱਡਾ ਐਵਾਰਡ ਸਿੱਖ ਪੰਥ ਵੱਲੋਂ ਦਿੱਤਾ ਥਾਪੜਾ ਹੁੰਦਾ ਹੈ ਅਤੇ ਅਸੀਂ ਡਾਕਟਰ ਸਾਹਿਬ ਵੱਲੋਂ ਪੰਥ ਲਈ ਕੀਤੇ ਜਾ ਰਹੇ ਪ੍ਰੋਜੈਕਟਾਂ ਦੀ  ਸ਼ਲਾਘਾ ਕਰਦੇ ਹਾਂ ਅਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਡਾਕਟਰ ਵਰਿੰਦਰਪਾਲ ਸਿੰਘ ਨੇ ਕਿਸਾਨ ਸੰਘਰਸ਼ ਬਾਰੇ ਆਪਂਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਚਾਹੇ ਭਾਰਤ ਸਰਕਾਰ ਨੇ ਬਿੱਲ ਵਾਪਿਸ ਲੈ ਲਏ ਹਨ ਪਰ ਕਿਸਾਨੀ ਮਸਲੇ ਜਿਉਂ ਦੇ ਤਿਉਂ ਹੀ ਖੜੇ ਹਨ। ਸਾਨੂੰ ਇਸ ਮਸਲੇ ਦੇ ਨਾਲ ਨਾਲ ਸਿੱਖ ਨੌਜਵਾਨੀ ਵਿੱਚ ਆ ਰਹੇ ਨਿਘਾਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਕਿ ਵਿੱਦਿਆ ਨਾਲ ਹੀ ਸੰਭਵ ਹੈ। ਡਾਕਟਰ ਵਰਿੰਦਰਪਾਲ ਸਿੰਘ ਕੁੱਝ ਮਹੀਨੀਆਂ ਲਈ ਕੈਲੇਫੋਰਨੀਆਂ ਯੂਨੀਵਰਸਿਟੀ ਡੇਵਿਸ ਵਿੱਚ ਖੋਜ ਕਾਰਜਾਂ ਲਈ ਆਏ ਹੋਏ ਹਨ। ਉਹ ਵੱਖ ਵੱਖ ਗੁਰੂਘਰਾਂ ਵਿੱਚ ਜਾਕੇ ਪੰਜਾਬ ਦੇ ਹਾਲਾਤ ਅਤੇ ਉਹਨਾਂ ਦੀ ਸੰਸਥਾ ਆਤਮ ਪਰਗਾਸ ਵੱਲੋਂ ਕੀਤਾ ਜਾ ਰਹੇ ਕੰਮਾਂ ਤੋਂ ਸੰਗਤ ਜਾਣੂ ਕਰਵਾ ਰਹੇ ਹਨ।