ਸ਼ੱਕੀ ਹਮਲਾਵਰ ਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਇਕ ਪੁਲਿਸ ਅਫਸਰ ਤੇ ਦੋ ਹੋਰਨਾਂ ਨੂੰ ਕੀਤਾ ਜ਼ਖਮੀ

ਸ਼ੱਕੀ ਹਮਲਾਵਰ ਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਇਕ ਪੁਲਿਸ ਅਫਸਰ ਤੇ ਦੋ ਹੋਰਨਾਂ ਨੂੰ ਕੀਤਾ ਜ਼ਖਮੀ
ਕੈਪਸ਼ਨ: ਘਟਨਾ ਦੀ ਜਾਂਚ ਲਈ ਮੌਕੇ 'ਤੇ ਪੁੱਜੀ ਪੁਲਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 8 ਅਪ੍ਰੈਲ (ਹੁਸਨ ਲੜੋਆ ਬੰਗਾ)-ਉਤਰ-ਪੂਰਬੀ ਫਿਲਾਡੈਲਫੀਆ ਵਿਚ ਇਕ ਸ਼ੱਕੀ ਹਮਲਾਵਰ ਨੇ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਗੋਲੀਆਂ ਚਲਾ ਕੇ ਪੈਨਸਿਲਵੈਨੀਆ ਦੇ ਇਕ ਪੁਲਿਸ ਅਫਸਰ ਤੇ ਦੋ ਹੋਰਨਾਂ ਨੂੰ ਜਖਮੀ ਕਰ ਦਿੱਤਾ। ਪੁਲਿਸ ਸ਼ੱਕੀ ਨੂੰ ਕਾਬੂ ਕਰਨ ਗਈ ਸੀ ਪਰੰਤੂ ਜਿਉਂ ਹੀ ਮੌਕੇ ਉਪਰ ਪੁੱਜੀ ਤਾਂ ਸ਼ੱਕੀ ਹਮਲਾਵਰ ਨੇ ਇਮਾਰਤ  ਦੀ ਦੂਸਰੀ ਮੰਜਿਲ ਤੋਂ ਗੋਲੀ ਚਲਾ ਕੇ ਇਕ ਪੁਲਿਸ ਅਫਸਰ ਨੂੰ ਜ਼ਖਮੀ ਕਰ ਦਿੱਤਾ ਜਿਸ ਦੀ ਹਾਲਤ ਗੰਭੀਰ ਪਰ ਸਥਿੱਰ ਹੈ। ਇਸ ਘਟਨਾ ਵਿਚ ਜ਼ਖਮੀ ਹੋਈਆਂ ਦੋ ਔਰਤਾਂ ਹਨ ਜਿਨਾਂ ਦੀ ਉਮਰ 57 ਤੇ 42 ਸਾਲ ਹੈ।