ਕੈਲੀਫੋਰਨੀਆ ਦੇ ਹਵਾਈ ਅੱਡੇ 'ਤੇ ਛੋਟਾ ਜਹਾਜ਼ ਉਡਾਣ ਭਰਨ ਸਮੇ ਹੋਇਆ ਤਬਾਹ, 3 ਦੀ ਮੌਤ

ਕੈਲੀਫੋਰਨੀਆ ਦੇ ਹਵਾਈ ਅੱਡੇ 'ਤੇ ਛੋਟਾ ਜਹਾਜ਼ ਉਡਾਣ ਭਰਨ ਸਮੇ ਹੋਇਆ ਤਬਾਹ, 3 ਦੀ ਮੌਤ
ਕੈਪਸ਼ਨ ਛੋਟੇ ਹਵਾਈ ਜਹਾਜ਼ ਨੂੰ ਪੇਸ਼ ਆਏ ਹਾਦਸੇ ਉਪਰੰਤ ਮੌਕੇ 'ਤੇ ਅੱਗ ਬੁਝਾਊ ਵਿਭਾਗ ਦੇ ਮੁਲਾਜ਼ਮ ਰਾਹਤ ਕਾਰਜਾਂ ਵਿਚ ਲੱਗੇ ਹੋਏ ਨਜਰ ਆ ਰਹੇ ਹਨ।

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੇ ਇਕ ਹਵਾਈ ਅੱਡੇ 'ਤੇ ਉਡਾਣ ਭਰਨ ਸਮੇ ਇਕ ਛੋਟਾ ਜਹਾਜ਼ ਤਬਾਹ ਹੋਣ ਦੀ ਖਬਰ ਹੈ। ਪਾਇਲਟ ਸਮੇਤ ਜਹਾਜ਼ ਵਿਚ ਸਵਾਰ ਸਾਰੇ 3 ਵਿਅਕਤੀ ਮਾਰੇ ਗਏ। ਫੈਡਰਲ ਐਵੀਏਸ਼ਨ ਅਧਿਕਾਰੀਆਂ ਅਨੁਸਾਰ ਇਕ ਇੰਜਣ ਵਾਲਾ ਬੀਚਕਰਾਫਟ ਪੀ 35 ਅਪਲੈਂਡ ਸ਼ਹਿਰ ਦੇ ਕੇਬਲ ਏਅਰਪੋਰਟ 'ਤੇ ਸਵੇਰੇ 6.30 ਵਜੇ ਦੇ ਆਸ ਪਾਸ ਉਡਾਣ ਭਰਨ ਦੇ ਤੁਰੰਤ ਬਾਅਦ ਤਬਾਹ ਹੋ ਗਿਆ। ਸੈਨ ਬਰਨਾਰਡਿਨੋ ਕਾਊਂਟੀ ਫਾਇਰ ਵਿਭਾਗ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਹਾਦਸੇ ਦੇ ਕਾਰਨਾਂ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ। ਸੰਘੀ ਹਵਾਬਾਜ਼ੀ ਅਧਿਕਾਰੀਆਂ ਨੇ ਕਿਹਾ ਹੈ ਕਿ ਹਾਦਸੇ ਦੀ ਜਾਂਚ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਕਰੇਗਾ। ਕੈਲੀਫੋਰਨੀਆ ਦਾ ਅਪਲੈਂਡ ਸ਼ਹਿਰ ਲਾਸ ਏਂਜਲਸ ਦੇ ਪੂਰਬ ਵਿਚ ਤਕਰੀਬਨ 36 ਮੀਲ ਦੂਰ ਸਥਿੱਤ ਹੈ।