ਭਾਰਤੀ ਸੁਪਰੀਮ ਕੋਰਟ ਨੇ ਧਾਰਾ 370 ਰੱਦ ਕਰਨ ਦੇ ਰਾਸ਼ਟਰਪਤੀ ਹੁਕਮਾਂ 'ਤੇ ਫੌਰੀ ਸੁਣਵਾਈ ਕਰਨ ਤੋਂ ਨਾਹ ਕੀਤੀ

ਭਾਰਤੀ ਸੁਪਰੀਮ ਕੋਰਟ ਨੇ ਧਾਰਾ 370 ਰੱਦ ਕਰਨ ਦੇ ਰਾਸ਼ਟਰਪਤੀ ਹੁਕਮਾਂ 'ਤੇ ਫੌਰੀ ਸੁਣਵਾਈ ਕਰਨ ਤੋਂ ਨਾਹ ਕੀਤੀ

ਨਵੀਂ ਦਿੱਲੀ: ਭਾਰਤੀ ਸੰਵਿਧਾਨ ਵਿੱਚੋਂ ਧਾਰਾ 370 ਹਟਾਉਣ ਦੇ ਰਾਸ਼ਟਰਪਤੀ ਹੁਕਮਾਂ ਖਿਲਾਫ ਪਾਈ ਗਈ ਅਪੀਲ 'ਤੇ ਫੌਰੀ ਸੁਣਵਾਈ ਕਰਨ ਤੋਂ ਭਾਰਤ ਦੀ ਸੁਪਰੀਮ ਕੋਰਟ ਨੇ ਨਾਹ ਕਰ ਦਿੱਤੀ ਹੈ। 

ਅਪੀਲਕਰਤਾ ਵਕੀਲ ਐੱਮ.ਐੱਲ ਸ਼ਰਮਾ ਨੇ ਜੱਜ ਐਨਵੀ ਰਮਨ ਦੇ ਮੇਜ ਅੱਗੇ ਇਸ ਅਪੀਲ 'ਤੇ ਫੌਰੀ ਸੁਣਵਾਈ ਦੀ ਬੇਨਤੀ ਕੀਤੀ ਸੀ। ਸ਼ਰਮਾ ਨੇ ਜੱਜ ਨੂੰ ਕਿਹਾ, "ਇਸ 'ਤੇ ਫੌਰੀ ਸੁਣਵਾਈ ਹੋਣੀ ਚਾਹੀਦੀ ਹੈ। ਪਾਕਿਸਤਾਨ ਇਸ ਮਾਮਲੇ 'ਤੇ ਸੰਯੁਕਤ ਰਾਸ਼ਟਰ ਜਾ ਰਿਹਾ ਹੈ।"

ਇਸ 'ਤੇ ਭੜਕਦਿਆਂ ਜੱਜ ਨੇ ਕਿਹਾ ਕਿ ਕੀ ਤੁਸੀਂ ਸੋਚਦੇ ਹੋ ਕਿ ਸੰਯੁਕਤ ਰਾਸ਼ਟਰ ਭਾਰਤ ਵਲੋਂ ਕੀਤੀ ਸੰਵਿਧਾਨਕ ਤਬਦੀਲੀ ਨੂੰ ਰੋਕ ਸਕਦਾ ਹੈ?" ਜੱਜ ਨੇ ਅਪੀਲਕਰਤਾ ਨੂੰ ਸਲਾਹ ਦਿੱਤੀ ਕਿ ਉਹ ਇਸ ਮਾਮਲੇ ਨੂੰ ਮੁੱਖ ਜੱਜ ਰੰਜਨ ਗੋਗੋਈ ਸਾਹਮਣੇ ਰੱਖਣ।

ਅਪੀਲ ਵਿੱਚ ਸ਼ਰਮਾ ਨੇ ਕਿਹਾ ਕਿ ਰਾਸ਼ਟਰਪਤੀ ਦਾ ਹੁਕਮ ਗੈਰ ਕਾਨੂੰਨੀ, ਗੈਰ-ਸੰਵਿਧਾਨਕ ਹੈ ਤੇ ਇਹ ਹੁਕਮ ਸੂਬੇ ਦੀ ਵਿਧਾਨ ਸਭਾ ਦੀ ਸਹਿਮਤੀ ਲਏ ਬਿਨ੍ਹਾਂ ਜਾਰੀ ਕੀਤਾ ਗਿਆ ਹੈ।