ਵਿਰਜੀਨੀਆ ਵਿਚ ਹੋਈ ਗੋਲੀਬਾਰੀ ਵਿਚ 2 ਮੌਤਾਂ ਤੇ 5 ਜ਼ਖਮੀ,ਯੁਨੀਵਰਸਿਟੀ ਵਿਚ ਵੀ ਚੱਲੀਆਂ ਗੋਲੀਆਂ

ਵਿਰਜੀਨੀਆ ਵਿਚ ਹੋਈ ਗੋਲੀਬਾਰੀ ਵਿਚ 2 ਮੌਤਾਂ ਤੇ 5 ਜ਼ਖਮੀ,ਯੁਨੀਵਰਸਿਟੀ ਵਿਚ ਵੀ ਚੱਲੀਆਂ ਗੋਲੀਆਂ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 5 ਸਤੰਬਰ (ਹੁਸਨ ਲੜੋਆ ਬੰਗਾ)-ਨੌਰਫੋਕ ,ਵਰਜੀਨੀਆ, ਵਿਚ ਗੋਲੀਆਂ ਮਾਰ ਕੇ 7 ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਨਾਂ ਵਿਚੋਂ 2 ਦੀ ਹਸਪਤਾਲ ਵਿਚ ਮੌਤ ਹੋ ਗਈ। ਪੁਲਿਸ ਰਾਤ 12 ਵਜੇ ਦੇ ਆਸ ਪਾਸ ਘਟਨਾ ਸਥਾਨ ਕਿਲਮ ਐਵਨਿਊ ਦੇ 5000 ਬਲਾਕ ਵਿਚ ਪੁੱਜੀ ਜਿਥੇ 4 ਔਰਤਾਂ ਤੇ 3 ਵਿਅਕਤੀ ਜ਼ਖਮੀ ਹਾਲਤ ਵਿਚ ਮਿਲੇ।  ਇਨਾਂ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ 25 ਸਾਲਾ ਜ਼ਬਰੇ ਮਿਲਰ ਤੇ 19 ਸਾਲਾ ਐਨਜੀਲੀਆ ਮੈਕਨਾਈਟ ਦੀ ਮੌਤ ਹੋ ਗਈ। ਨੌਰਫੋਕ ਸਟੇਟ ਯੁਨੀਵਰਸਿਟੀ ਵਿਚ ਵੀ ਗੋਲੀਆਂ ਚੱਲਣ ਦੀ ਸੂਚਨਾ ਹੈ ਪਰੰਤੂ ਇਸ ਗੋਲੀਬਾਰੀ ਬਾਰੇ ਵੇਰਵਾ ਨਹੀਂ ਮਿਲ ਸਕਿਆ। ਪੁਲਿਸ ਨੇ ਕੇਵਲ ਏਨਾ ਹੀ ਕਿਹਾ ਹੈ ਕਿ  ਗੋਲੀਬਾਰੀ ਵਿਚ ਕਈ ਵਿਦਿਆਰਥੀ ਜ਼ਖਮੀ ਹੋਏ ਹਨ।